ਕਿਸਾਨੀ ਅੰਦੋਲਨ ਨਾਲ ਜੁੜੀ ਮਾੜੀ ਖ਼ਬਰ, ਵਾਪਰਿਆ ਭਾ ਣਾ

ਵੱਡੀ ਖਬਰ ਕਿਸਾਨਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਖੇਤੀ ਕਾਨੂੰਨਾ ਦੇ ਖਿਲਾਫ ਜੰਗ ਲੜ ਰਹੇ ਕਿਸਾਨਾ ਵਿੱਚੋਂ ਕੋਈ ਕੋਈ ਨਾ ਕਿਸਾਨ ਹਰ ਰੋਜ ਸ਼ਹੀਦੀ ਪਾ ਰਿਹਾ ਹੈ ਹੁਣ ਤਰਨਤਾਰਨ ਦੇ ਪਿੰਡ ਨੌਸ਼ਹਿਰਾ ਪੰਨੂਆ ਦੇ ਰਹਿਣ ਵਾਲੇ ਕਿਸਾਨ ਤੀਰਥ ਸਿੰਘ ਦੀ ਮੌ ਤ ਹੋ ਗਈ ਹੈ ਜੋ ਕਿ ਕਿਸਾਨੀ ਸੰਘਰਸ਼ ਦੌਰਾਨ ਦਿੱਲੀ ਦੇ ਵਿੱਚ ਸੇਵਾ ਕਰਨ ਲਈ ਗਿਆ ਸੀ ਜਿੱਥੇ ਕਿ ਉਸ ਦੀ ਹਾਲਤ ਖਰਾਬ ਹੋ ਗਈ ਤੇ ਉਸ ਨੂੰ ਇਲਾਜ ਲਈ ਵਾਪਿਸ ਤਰਨਤਾਰਨ ਲਿਆਂਦਾ ਗਿਆ ਪਰ ਇਸ ਦੌਰਾਨ ਉਸ ਦੀ ਮੌਤ ਹੋ ਗਈ ਜਾਣਕਾਰੀ ਦਿੰਦਿਆਂ

ਮਿ੍ਰਤਕ ਦੇ ਪਰਿਵਾਰਿਕ ਮੈਬਰਾ ਨੇ ਆਖਿਆਂ ਕਿ ਮਿ੍ਰਤਕ ਤੀਰਥ ਸਿੰਘ ਗਾਜੀਆਬਾਦ ਬਾਰਡਰ ਤੇ ਸੇਵਾ ਕਰਨ ਲਈ ਜਥੇ ਦੇ ਨਾਲ ਗਿਆ ਸੀ ਪਰ ਇਸ ਦੌਰਾਨ 13 ਤਰੀਕ ਨੂੰ ਉਹਨਾਂ ਦੀ ਤਬੀਅਤ ਖਰਾਬ ਹੋਈ ਜਿਸ ਤੋ ਬਾਅਦ ਅਸੀ ਉਹਨਾਂ ਨੂੰ ਵਾਪਿਸ ਲੈ ਆਏ ਤੇ ਇੱਥੇ ਆ ਕੇ ਉਹਨਾਂ ਦਾ ਇਲਾਜ ਚੱਲਿਆਂ ਪਰ ਉਹਨਾਂ ਦੀ ਮੌਤ ਹੋ ਗਈ ਹੈ ਉਹਨਾਂ ਆਖਿਆਂ ਕਿ ਹੁਣ ਤੱਕ 70 ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਹਾਲੇ ਵੀ

ਸਰਕਾਰ ਆਪਣੀ ਅੜੀ ਤੇ ਬੈਠੀ ਹੋਈ ਹੈ ਉਹਨਾਂ ਆਖਿਆ ਕਿ ਸਰਕਾਰ ਨੂੰ ਹੁਣ ਕਿਸਾਨਾ ਦੀਆ ਮੰਗਾ ਨੂੰ ਮੰਨ ਲੈਣਾ ਚਾਹੀਦਾ ਹੈ ਤਾ ਜੋ ਸੜਕਾ ਤੇ ਬੈਠੇ ਕਿਸਾਨ ਵਾਪਿਸ ਆਪਣੇ ਘਰਾ ਨੂੰ ਪਰਤ ਸਕਣ ਦੱਸ ਦਈਏ ਕਿ ਸੰਘਰਸ਼ ਕਰ ਰਹੇ ਕਿਸਾਨਾ ਦੀ ਸ਼ਹੀਦੀਆਂ ਦੀ ਗਿਣਤੀ ਹਰ ਰੋਜ ਵੱਧ ਰਹੀ ਹੈ ਪਰ ਸਰਕਾਰ ਦੇ ਕੰਨਾ ਤੇ ਜੂੰ ਤੱਕ ਨਹੀ ਸਰਕ ਰਹੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News