ਮੀਟਿੰਗ ਹੁੰਦੇ ਹੀ ਰਾਜੇਵਾਲ ਨੇ ਬਣਾਈ ਤੋਮਰ ਦੀ ਰੇਲ

ਦਿੱਲੀ ਦੇ ਵਿੱਚ ਕਿਸਾਨੀ ਸੰਘਰਸ਼ ਲਗਾਤਾਰ ਜਾਰੀ ਹੈ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾ ਤੇ ਡਟੇ ਹੋਏ ਹਨ ਇਸੇ ਵਿਚਾਲੇ ਅੱਜ ਕੇਂਦਰੀ ਮੰਤਰੀਆਂ ਅਤੇ ਕਿਸਾਨ ਆਗੂਆਂ ਵਿਚਾਲੇ 10ਵੇ ਗੇੜ ਦੀ ਮੀਟਿੰਗ ਹੋਈ ਜਿਸ ਤੋ ਬਾਅਦ ਗੱਲਬਾਤ ਕਰਦਿਆਂ ਹੋਇਆਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਆਖਿਆਂ ਕਿ ਸਰਕਾਰ ਦੇ ਮੰਤਰੀਆਂ ਵੱਲੋ ਉਹਨਾਂ ਦੇ ਅੱਗੇ ਇਹ ਪ੍ਰਸਤਾਵ ਰੱਖਿਆਂ ਗਿਆ ਹੈ ਕਿ ਖੇਤੀ ਕਾਨੂੰਨਾ ਨੂੰ ਇਕ ਤੋ ਡੇਢ ਸਾਲ ਤੱਕ ਰੋਕ ਦਿੱਤਾ ਜਾਵੇਗਾ ਅਤੇ

ਇਸ ਉੱਪਰ ਇਕ ਕਮੇਟੀ ਗਠਿਤ ਕਰ ਦਿੱਤੀ ਜਾਵੇਗੀ ਜੋ ਕਿ ਸਰਕਾਰ ਨੂੰ ਇਨ੍ਹਾਂ ਕਾਨੂੰਨਾ ਦੇ ਰੱਦ ਕਰਨ ਜਾਂ ਜਾਰੀ ਰੱਖਣ ਸਬੰਧੀ ਅਤੇ ਕਿਸਾਨਾ ਦੀ ਫਸਲਾ ਤੇ ਐੱਮ ਐੱਸ ਪੀ ਨੂੰ ਯਕੀਨੀ ਬਣਾਉਣ ਲਈ ਕਾਨੂੰਨ ਲਿਆਉਣ ਦੀ ਮੰਗ ਤੇ ਆਪਣੀ ਰਿਪੋਰਟ ਸੌਂਪੇਗੀ ਜਿਸ ਤੋ ਬਾਅਦ ਸਰਕਾਰ ਕਮੇਟੀ ਦੀ ਰਿਪੋਰਟ ਦੇ ਅਧਾਰ ਤੇ ਕਾਨੂੰਨਾ ਦੇ ਸਬੰਧੀ ਫੈਸਲਾ ਲਏਗੀ ਉਹਨਾਂ ਆਖਿਆਂ ਕਿ ਕਿਸਾਨ ਆਗੂਆਂ ਦੁਆਰਾ ਸਰਕਾਰ ਦੇ ਖੇਤੀ ਕਾਨੂੰਨਾ ਨੂੰ ਇਕ ਜਾਂ ਦੋ ਸਾਲਾ ਤੱਕ ਰੋਕਣ ਦੇ ਪ੍ਰਸਤਾਵ ਨੂੰ ਨਕਾਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ

ਸਰਕਾਰ ਦੇ ਮੰਤਰੀਆਂ ਨੂੰ ਇਹ ਕਿਹਾ ਹੈ ਕਿ ਕਿਸਾਨ ਆਗੂ ਸਰਕਾਰ ਦੇ ਇਸ ਪ੍ਰਸਤਾਵ ਨੂੰ ਇਕ ਵਾਰ ਸੰਯੁਕਤ ਕਿਸਾਨ ਮੋਰਚੇ ਦੇ ਮੈਬਰਾ ਚ ਜਾ ਕੇ ਵਿਚਾਰਨਗੇ ਅਤੇ ਜੋ ਫੈਸਲਾ ਹੋਵੇਗਾ ਉਹ ਸਬੰਧੀ ਸਰਕਾਰ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ ਜਿਸ ਦੇ ਚੱਲਦਿਆ ਕੇਂਦਰੀ ਮੰਤਰੀਆਂ ਦੀ ਕਿਸਾਨ ਆਗੂਆਂ ਨਾਲ ਅਗਲੀ ਮੀਟਿੰਗ 22 ਜਨਵਰੀ ਨੂੰ ਹੋਵੇਗੀ ਇਸ ਦੌਰਾਨ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾ ਨੇ ਆਖਿਆਂ ਕਿ ਸਰਕਾਰ ਵੱਲੋ ਇਹ ਪ੍ਰਸਤਾਵ ਰੱਖਣ ਦੇ ਨਾਲ ਬਾਕਾਇਦਾ ਸੁਪਰੀਮ ਕੋਰਟ ਦੇ ਵਿੱਚ ਐਫੀਡੇਵਿਟ ਦੇ ਕੇ ਰੱਦ ਕਰਵਾਉਣ ਬਾਰੇ ਆਖਿਆਂ ਗਿਆ ਹੈ ਪਰ ਕਿਸਾਨ ਆਗੂਆਂ ਦੁਆਰਾਂ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ

ਪਰ ਫਿਰ ਵੀ ਇਸ ਨੂੰ ਇਕ ਵਾਰ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰਾਂ ਚ ਲਿਜਾ ਕੇ ਵਿਚਾਰਨ ਲਈ ਇਕ ਦਿਨ ਦਾ ਸਮਾ ਲਿਆ ਹੈ ਅਤੇ 22 ਤਰੀਕ ਨੂੰ ਅਗਲੀ ਮੀਟਿੰਗ ਦੇ ਵਿੱਚ ਸਰਕਾਰ ਨੂੰ ਫੈਸਲੇ ਤੋ ਜਾਣੂ ਕਰਵਾ ਦਿੱਤਾ ਜਾਵੇਗਾ ਉਹਨਾਂ ਦੱਸਿਆ ਕਿ ਇਸ ਤੋ ਇਲਾਵਾ ਸਰਕਾਰ ਕੋਲ ਸ਼ਿਮਲਾ ਚ ਪੁਲਿਸ ਦੁਆਰਾਂ ਤਿੰਨ ਕਿਸਾਨਾ ਨੂੰ ਗਿ੍ਰਫਤਾਰ ਕਰਨ ਦਾ ਮਾਮਲਾ ਵੀ ਉਠਾਇਆ ਗਿਆ ਹੈ ਅਤੇ ਕਿਸਾਨਾ ਨੂੰ ਜਲਦ ਰਿਹਾ ਕਰਨ ਦੀ ਗੱਲ ਕਹੀ ਗਈ ਹੈ ਜਿਸ ਤੇ ਸਰਕਾਰ ਅਗਲੀ ਮੀਟਿੰਗ ਚ ਸਪੱਸ਼ਟੀਕਰਨ ਦੇਵੇਗੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News