ਦਿੱਲੀ ਪੁਲਿਸ ਦਾ ਕਿਸਾਨਾਂ ਤੇ ਵੱਡਾ ਐਕਸ਼ਨ

ਵੱਡੀ ਖਬਰ ਕਿਸਾਨ ਅੰਦੋਲਨ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਦਰਅਸਲ ਅੱਜ ਦਿੱਲੀ ਦੇ ਵਿੱਚ ਕਿਸਾਨ ਜਥੇਬੰਦੀਆਂ ਅਤੇ ਦਿੱਲੀ ਪੁਲਿਸ ਪ੍ਰਸ਼ਾਸਨ ਦੀ 26 ਤਰੀਕ ਨੂੰ ਹੋਣ ਵਾਲੀ ਟਰੈਕਟਰ ਪਰੇਡ ਨੂੰ ਲੈ ਕੇ ਮੀਟਿੰਗ ਹੋਈ ਜਿਸ ਵਿੱਚ ਦਿੱਲੀ ਪੁਲਿਸ ਨੇ 26 ਜਨਵਰੀ ਨੂੰ ਹੋਣ ਵਾਲੀ ਪਰੇਡ ਤੇ ਫੈਸਲਾ ਲਿਆ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਕਿਸਾਨ ਰਿੰਗ ਰੋਡ ਤੇ ਟਰੈਕਟਰ ਪਰੇਡ ਨਾ ਕਰਨ ਕਿਉਂਕਿ ਉਸ ਰੋਡ ਤੇ ਟਰੈਫਿਕ ਦੀ ਬਹੁਤ ਸਮੱਸਿਆ ਰਹਿੰਦੀ ਹੈ ਜਦਕਿ ਕਿਸਾਨ ਜਥੇਬੰਦੀਆ ਇਸ ਗੱਲ ਤੇ ਬੇਜਿੱਦ ਹਨ ਕਿ ਟਰੈਕਟਰ ਪਰੇਡ ਉਸੇ ਰੋਡ ਤੇ ਕੱਢੀ ਜਾਵੇਗੀ

ਇਸੇ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਆਖਿਆਂ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਇਸ ਗੱਲ ਤੇ ਅੜਿਆ ਹੋਇਆਂ ਹੈ ਕਿ ਉਹ ਕਿਸਾਨਾ ਨੂੰ ਰਿੰਗ ਰੋਡ ਉੱਪਰ ਟਰੈਕਟਰ ਪਰੇਡ ਨਹੀ ਕਰਨ ਦੇਣਗੇ ਪਰ ਅਸੀ ਇਸ ਗੱਲ ਤੇ ਅੜੇ ਹੋਏ ਹਾਂ ਕਿ ਕਿਸਾਨ ਆਪਣੀ ਟਰੈਕਟਰ ਪਰੇਡ ਰਿੰਗ ਰੋਡ ਤੇ ਹੀ ਕਰਨਗੇ ਅਤੇ ਸਾਡੇ ਵੱਲੋ ਉਹਨਾਂ ਨੂੰ ਸ਼ਪੱਸ਼ਟ ਕਰ ਦਿੱਤਾ ਗਿਆ ਹੈ ਕਿ ਕਿਸਾਨ ਪਰੇਡ ਤੈਅ ਕੀਤੇ ਗਏ ਸਥਾਨ ਤੇ ਹੀ ਹੋਵੇਗੀ ਕਿਉਂਕਿ ਦੇਸ਼ ਭਰ ਦੀਆ ਕਿਸਾਨ ਜਥੇਬੰਦੀਆਂ ਵੱਲੋ ਇਹ ਸਥਾਨ ਤੈਅ ਕੀਤਾ ਗਿਆ ਹੋਇਆਂ ਹੈ ਉਹਨਾਂ ਆਖਿਆਂ ਕਿ ਹੁਣ ਪੰਜਾਬ ਦੀਆ ਕਿਸਾਨ

ਜਥੇਬੰਦੀਆਂ ਵੱਲੋ ਅਤੇ ਫਿਰ ਸੰਯੁਕਤ ਕਿਸਾਨ ਮੋਰਚੇ ਵੱਲੋ ਮੀਟਿੰਗ ਕੀਤੀ ਜਾਣੀ ਹੈ ਜਿਸ ਤੋ ਬਾਅਦ ਦਿੱਲੀ ਪੁਲਿਸ ਪ੍ਰਸ਼ਾਸਨ ਨਾਲ ਫਿਰ ਤੋ ਮੀਟਿੰਗ ਕੀਤੀ ਜਾਵੇਗੀ ਦੱਸ ਦਈਏ ਕਿ ਕਿਸਾਨ ਆਗੂਆਂ ਦੀ ਪੁਲਿਸ ਪ੍ਰਸ਼ਾਸਨ ਨਾਲ ਇਹ ਤੀਜੇ ਗੇੜ ਦੀ ਮੀਟਿੰਗ ਸੀ ਪਰ ਉਹਨਾਂ ਵਿਚਾਲੇ ਕਿਸੇ ਵੀ ਤਰਾ ਦੀ ਸਹਿਮਤੀ ਨਹੀ ਬਣ ਸਕੀ ਹੈ ਕਿਉਂਕਿ ਦਿੱਲੀ ਪੁਲਿਸ ਵੱਲੋ ਸੁਰੱਖਿਆ ਕਾਰਨਾ ਕਰਕੇ ਕਿਸਾਨਾ ਨੂੰ ਦਿੱਲੀ ਦੇ ਰਿੰਗ ਆਊਟਰ ਰੋਡ ਤੇ ਟਰੈਕਟਰ ਪਰੇਡ ਕਰਨ ਤੋ ਇਨਕਾਰ ਕੀਤਾ ਜਾ ਰਿਹਾ ਹੈ ਜਦਕਿ ਕਿਸਾਨ ਇਸ ਰੋਡ ਤੇ ਹੀ ਟਰੈਕਟਰ ਪਰੇਡ ਕਰਨ ਲਈ ਬੇਜਿੱਦ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News