ਲਓ 26 ਜਨਵਰੀ ਲਈ ਹੋਇਆ ਵੱਡਾ ਐਲਾਨ

ਦਿੱਲੀ ਦੇ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾ ਦੁਆਰਾਂ ਕੱਢੀ ਜਾ ਰਹੀ ਟਰੈਕਟਰ ਪਰੇਡ ਦੇ ਵਿੱਚ ਹਿੱਸਾ ਲੈਣ ਪੰਜਾਬ ਤੋ ਕਿਸਾਨ ਬਹੁਤ ਵੱਡੀ ਗਿਣਤੀ ਚ ਦਿੱਲੀ ਪੁੱਜ ਰਹੇ ਹਨ ਇਸੇ ਦੌਰਾਨ ਅੰਮਿ੍ਰਤਸਰ ਦੇ ਵਿੱਚ ਮਾਝਾ ਐਡ ਵੱਲੋ ਅਨੋਖੀ ਸੇਵਾ ਨਿਭਾਈ ਜਾ ਰਹੀ ਹੈ ਜਿਹਨਾ ਦੁਆਰਾਂ ਦਿੱਲੀ ਜਾਣ ਵਾਲੇ ਕਿਸਾਨਾ ਦੇ ਟਰੈਕਟਰਾ ਦੇ ਵਿੱਚ ਮੁਫ਼ਤ ਡੀਜ਼ਲ ਭਰਾਇਆ ਜਾ ਰਿਹਾ ਹੈ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮਾਝਾ ਐਡ ਦੇ ਮੈਂਬਰ ਨੇ ਆਖਿਆਂ ਕਿ ਜਿੱਥੇ ਉਹਨਾਂ ਵੱਲੋ ਕਿਸਾਨਾ ਦੇ ਟਰੈਕਟਰਾ ਦੀਆ ਟੈਂਕੀਆਂ ਫੁੱਲ

ਕਰਵਾਈਆਂ ਜਾ ਰਹੀਆਂ ਹਨ ਉੱਥੇ ਹੀ ਦਿੱਲੀ ਦਾ ਸਫਰ ਲੰਮਾ ਹੋਣ ਕਰਕੇ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਵੀ ਪੈਕ ਕਰਕੇ ਦਿੱਤਾ ਜਾ ਰਿਹਾ ਹੈ ਅਤੇ ਇਹ ਸਭ ਕੁਝ ਸਹਿਯੋਗੀਆ ਅਤੇ ਐੱਨ ਆਰ ਆਈਜ ਦੀ ਮਦਦ ਨਾਲ ਹੀ ਸੰਭਵ ਹੋ ਰਿਹਾ ਹੈ ਉਹਨਾ ਆਖਿਆਂ ਕਿ ਉਹਨਾਂ ਖੁਦ ਵੀ ਦਿੱਲੀ ਜਾ ਕੇ ਇਹ ਮਹਿਸੂਸ ਕੀਤਾ ਸੀ ਕਿ ਜੋ ਪੰਜਾਬ ਦੇ ਕਿਸਾਨ ਸਿਰ ਕਰਜੇ ਹੋਣ ਕਾਰਨ ਖ਼ੁਦਕੁਸ਼ੀਆਂ ਲਈ ਮਜਬੂਰ ਹਨ ਉਹ 13 ਹਜਾਰ ਦਾ ਟਰੈਕਟਰ ਚ ਡੀਜ਼ਲ ਪਵਾ ਕੇ ਦਿੱਲੀ ਪੁੱਜਣ ਇਹ ਸੰਭਵ ਨਹੀ ਹੈ

ਇਸ ਲਈ ਉਹਨਾਂ ਦੀ ਐੱਨ ਆਰ ਆਈ ਵੀਰਾ ਨੂੰ ਅਪੀਲ ਹੈ ਕਿ ਉਹ ਆਪੋ ਆਪਣੇ ਪਿੰਡਾਂ ਦੇ ਵਿੱਚ ਜੋ ਕਿਸਾਨ ਦਿੱਲੀ ਟਰੈਕਟਰ ਲੈ ਕੇ ਜਾ ਰਹੇ ਹਨ ਉਹਨਾਂ ਦੇ ਟਰੈਕਟਰਾ ਚ ਡੀਜ਼ਲ ਪਵਾ ਕੇ ਦੇਣ ਉਹਨਾਂ ਆਖਿਆਂ ਕਿ ਜੁਲਮ ਦੇ ਖਿਲਾਫ ਖੜਨਾ ਪੰਜਾਬੀਆ ਦੇ ਖੂ ਨ ਵਿੱਚ ਹੈ ਅਤੇ ਦੇਸ਼ ਦੀ ਆਜ਼ਾਦੀ ਵਿੱਚ ਵੀ ਸਭ ਤੋ ਵੱਧ ਕੁਰਬਾਨੀਆਂ ਪੰਜਾਬੀਆ ਦੀਆ ਹਨ ਹਾਲਾਕਿ ਇਸਦੇ ਬਦਲੇ ਸਮੇ ਦੀਆ ਸਰਕਾਰਾ ਵੱਲੋ ਪੰਜਾਬ ਨੂੰ ਹਮੇਸ਼ਾ ਅੱਖੋ ਪਰੋਖੇ ਕੀਤਾ ਜਾਦਾ ਰਿਹਾ ਹੈ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News