ਹਨੀ ਸਿੰਘ ਦੀ ਭੈਣ ਨੇ ਗੁਰੂ ਘਰ ’ਚ ਲਈਆਂ ਲਾਵਾਂ, ਵੇਖੋ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ

ਪੰਜਾਬੀ ਰੈਪਰ ਤੇ ਮਿਊਜ਼ਿਕ ਡਾਇਰੈਕਟਰ ਯੋ ਯੋ ਹਨੀ ਸਿੰਘ ਦੀ ਭੈਣ ਸਨੇਹਾ ਵਿਆਹ ਦੇ ਬੰਧਨ ’ਚ ਬੱਝ ਚੁੱਕੀ ਹੈ। ਭੈਣ ਦੇ ਵਿਆਹ ਦੀਆਂ ਕੁਝ ਤਸਵੀਰਾਂ ਯੋ ਯੋ ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਹਨੀ ਸਿੰਘ ਦੀ ਭੈਣ ਵਿਆਹ ਦੇ ਜੋੜੇ ’ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ’ਚ ਸਨੇਹਾ ਤੇ ਉਸ ਦਾ ਪਤੀ ਕਾਫ਼ੀ ਖ਼ੂਬਸੂਰਤ ਲੱਗ ਰਹੇ ਹਨ।

ਦੱਸ ਦਈਏ ਕਿ ਹਨੀ ਸਿੰਘ ਦੀ ਭੈਣ ਦਾ ਵਿਆਹ ਸਿੱਖ ਰੀਤੀ ਰਿਵਾਜ਼ਾਂ ਨਾਲ ਹੋਇਆ ਹੈ। ਉਨ੍ਹਾਂ ਨੇ ਗੁਰੂ ਘਰ ’ਚ ਲਾਵਾਂ ਲਈਆਂ ਹਨ। ਤਸਵੀਰਾਂ ’ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਸਨੇਹਾ ਆਪਣੇ ਪਤੀ ਨਿਖਿਲ ਸ਼ਰਮਾ ਨਾਲ ਗੁਰੂ ਗ੍ਰੰਥ ਸਾਹਿਬ ਸਾਹਮਣੇ ਬੈਠੀ ਨਜ਼ਰ ਆ ਰਹੀ ਹੈ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਹਨੀ ਸਿੰਘ ਦੀ ਭੈਣ ਸਨੇਹਾ ਦੀ ਮੰਗਣੀ ਹੋਈ ਸੀ, ਜਿਸ ਦੀਆਂ ਤਸਵੀਰਾਂ ਹਨੀ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਸਨ।

ਭੈਣ ਦੀ ਮੰਗਣੀ ’ਚ ਹਨੀ ਸਿੰਘ ਨੇ ਆਪਣੇ ਕਈ ਕਰੀਬੀ ਦੋਸਤ ਵੀ ਬੁਲਾÎਏ ਸਨ। ਇਸ ਦੌਰਾਨ ਦੀ ਇਕ ਤਸਵੀਰ ਗੁਰੂ ਰੰਧਾਵਾ ਨੇ ਵੀ ਸਾਂਝੀ ਕੀਤੀ ਸੀ, ਜੋ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਈ ਸੀ।

Posted in Misc