ਲਾਲ ਕਿਲ੍ਹੇ ਦੇ ਬਾਹਰ ਪਹੁੰਚੇ ਕਿਸਾਨ ਲੱਖਾਂ ਦੇ ਇਕੱਠੇ ਨੇ ਹਿਲਾਈ ਦਿੱਲੀ

ਕਿਸਾਨ ਵਲੋਂ ਦਿੱਲੀ ਚ ਟਰੈਕਟਰ ਪਰੇਡ ਕੱਢੀ ਗਈ, ਪੁਲਸ ਦੀ ਰੋਕ ਦੇ ਬਾਵਜੂਦ ਆਖ਼ਰਕਾਰ ਕਿਸਾਨ ਲਾਲ ਕਿਲ੍ਹੇ ਤੇ ਪਹੁੰਚ ਗਏ। ਇਸ ਦੌਰਾਨ ਲਾਲ ਕਿਲ੍ਹੇ ਤੇ ਕੇਸਰੀ ਝੰਡਾ ਲਹਿਰਾਇਆ ਗਿਆ। ਹਾਲਾਂਕਿ ਬਾਅਦ ਚ ਪੁਲਸ ਵਲੋਂ ਇਹ ਕੇਸਰੀ ਝੰਡਾ ਉਤਾਰਿਆ ਗਿਆ। ਇਹ ਝੰਡਾ ਉੱਥੇ ਲਹਿਰਾਇਆ ਗਿਆ ਹੈ, ਜਿੱਥੇ 15 ਅਗਸਤ ਮੌਕੇ ਪ੍ਰਧਾਨ ਮੰਤਰੀ ਤਿਰੰਗਾ ਲਹਿਰਾਉਂਦੇ ਹਨ ਦੱਸ ਦੇਈਏ ਕਿ ਲਾਲ ਕਿਲ੍ਹਾ ਕੰਪਲੈਕਸ ਚ ਵੱਡੀ ਗਿਣਤੀ ਚ ਕਿਸਾਨ ਆਪਣੇ ਟਰੈਕਟਰਾਂ ਨਾਲ ਪਹੁੰਚੇ ਹਨ, ਜਿੱਥੇ ਉਹ ਪ੍ਰਦਰਸ਼ਨ ਕਰ ਰਹੇ ਹਨ।

ਪੁਲਸ ਅਤੇ ਕਿਸਾਨਾਂ ਵਿਚਾਲੇ ਟ ਕ ਰਾ ਅ ਦੀ ਸਥਿਤੀ ਬਣੀ ਹੋਈ ਹੈ। ਦੱਸ ਦੇਈਏ ਕਿ ਕਿਸਾਨ ਜਥੇਬੰਦੀਆਂ ਦਿੱਲੀ ਪੁਲਸ ਵਲੋਂ ਦਿੱਤੇ ਤੈਅ ਰੂਟ ਤੇ ਜਾ ਰਹੀਆਂ ਹਨ। ਕੁਝ ਕਿਸਾਨ ਜਥੇਬੰਦੀਆਂ ਰਿੰਗ ਰੋਡ ਤੇ ਜਾਣ ਦੀ ਜ਼ਿੱਦ ਕਰ ਰਹੀਆਂ ਸਨ, ਜਿਸ ਕਾਰਨ ਸਥਿਤੀ ਤਣਾਅਪੂਰਨ ਹੋਈ ਹੈ ਜ਼ਿਕਰਯੋਗ ਹੈ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਅੱਜ 62ਵਾਂ ਦਿਨ ਹੈ। ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਕੱਢ ਰਹੇ ਹਨ। ਟਰੈਕਟਰ ਪਰੇਡ ਕੱਢਣ ਦਾ ਕਿਸਾਨਾਂ ਦਾ ਮਕਸਦ ਇਹ ਹੀ ਹੈ ਕਿ

ਉਹ ਜੰ ਗ ਜਿੱਤਣ ਆਏ ਹਨ ਅਤੇ ਜੰਗ ਜਿੱਤ ਕੇ ਹੀ ਜਾਣਗੇ। ਇਸ ਟਰੈਕਟਰ ਪਰੇਡ ਜ਼ਰੀਏ ਕਿਸਾਨਾਂ ਵਲੋਂ ਇਤਿਹਾਸ ਸਿਰਜਿਆ ਜਾਵੇਗਾ, ਜਿਸ ਨੂੰ ਪੂਰੀ ਦੁਨੀਆ ਵੇਖੇਗੀ। ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Posted in News