ਲਾਲ ਕਿਲ੍ਹੇ ਤੇ ਝੰਡਾ ਲਹਿਰਾਉਣ ਵਾਲੀ ਘ ਟ ਨਾਂ ਤੋਂ ਬਾਅਦ ਕਿਸਾਨਾਂ ਦੇ ਪ੍ਰਧਾਨ ਦਾ ਵੱਡਾ ਬਿਆਨ

ਅੱਜ ਸਵੇਰ ਤੋ ਸ਼ੁਰੂ ਹੋਏ ਟਰੈਕਟਰ ਮਾਰਚ ਤੋ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਲਾਇਵ ਹੋਏ ਜਿਹਨਾ ਨੇ ਕਿਸਾਨਾ ਨੂੰ ਅਪੀਲ ਕੀਤੀ ਕਿ ਹੁਣ ਟਰੈਕਟਰ ਪਰੇਡ ਖਤਮ ਹੋ ਚੁੱਕੀ ਹੈ ਅਤੇ ਹੁਣ ਸਾਰੇ ਕਿਸਾਨ ਬਾਰਡਰ ਤੇ ਵਾਪਿਸ ਮੁੜ ਆਉਣ ਇਸ ਤੋ ਇਲਾਵਾ ਪੰਧੇਰ ਨੇ ਕਿਹਾ ਕਿ ਕਿਸਾਨਾ ਦਾ ਲਾਲ ਕਿਲੇ ਨੂੰ ਘੇ ਰ ਨ ਅਤੇ ਝੰਡਾ ਲਹਿਰਾਉਣ ਦਾ ਕੋਈ ਪਲੈਨ ਨਹੀ ਸੀ ਉਹਨਾਂ ਕਿਹਾ ਕਿ ਕਿਸਾਨਾ ਨੇ ਆਊਟਰ ਰਿੰਗ ਰੋਡ ਉੱਪਰ ਮਾਰਚ ਕਰ ਲਿਆ ਹੈ ਅਤੇ ਹੁਣ ਵਾਪਿਸ ਪਰਤਿਆ ਜਾਵੇ ਕਿਉਂਕਿ ਵਾਪਿਸ ਪਰਤਦਿਆਂ ਹੋਇਆਂ ਸਾਨੂੰ ਰਾਤ ਪੈ ਜਾਣੀ ਹੈ

ਅਤੇ ਜੋ ਕਿਸਾਨ ਲਾਲ ਕਿਲੇ ਤੇ ਚਲੇ ਗਏ ਹਨ ਉਹ ਉੱਥੇ ਮੌਜੂਦ ਪੁਲਿਸ ਨਾਲ ਕੋਈ ਲ ੜਾ ਈ ਝ ਗ ੜਾ ਨਾ ਕਰਨ ਕਿਉਂਕਿ ਸਾਡਾ ਅੰਦੋਲਨ ਸ਼ਾਤਮਈ ਰਹਿਣਾ ਜਰੂਰੀ ਹੈ ਨਹੀ ਤਾ ਇਸ ਦੇ ਵਿੱਚ ਸਾਡੀ ਬ ਦ ਨਾ ਮੀ ਹੋਵੇਗੀ ਉਹਨਾਂ ਕਿਹਾ ਕਿ ਸਾਰੀਆਂ ਕਿਸਾਨ ਯੂਨੀਅਨਾ ਦੇ ਬੰਦੇ ਵਾਪਿਸ ਬਾਰਡਰਾ ਤੇ ਮੁੜ ਰਹੇ ਹਨ ਤੇ ਸਾਨੂੰ ਵੀ ਹੁਣ ਵਾਪਿਸ ਮੁੜਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਸਾਡਾ ਦਿੱਲੀ ਦੇ ਵਿੱਚ ਐਟਰ ਹੋਣ ਦਾ ਕੋਈ ਪ੍ਰੋਗਰਾਮ ਨਹੀ ਸੀ ਤੇ ਜੋ ਐਟਰ ਹੋਏ ਹਨ ਜਾਂ ਜਿੱਥੇ ਵੀ ਮੌਜੂਦ ਹਨ ਉਹ ਵਾਪਿਸ ਆ ਜਾਣ ਤੇ

ਸਾਡੇ ਜੋ ਨਿਹੰਗ ਸਿੰਘ ਅਤੇ ਜਥੇਦਾਰ ਲਾਲ ਕਿਲੇ ਚ ਗਏ ਹਨ ਉਹ ਵੀ ਜਲਦ ਵਾਪਿਸ ਆ ਜਾਣ ਇਸ ਦੌਰਾਨ ਯੋਗੇਂਦਰ ਯਾਦਵ ਨੇ ਵੀ ਅਪੀਲ ਕੀਤੀ ਕਿ ਜੋ ਕਿਸਾਨ ਬੈਰੀਗੇਟ ਤੋੜ ਕੇ ਅੱਗੇ ਵਧੇ ਹਨ ਉਹ ਵਾਪਿਸ ਆ ਜਾਣ ਅਤੇ ਸਾਰੇ ਸੰਯੁਕਤ ਕਿਸਾਨ ਮੋਰਚੇ ਦੁਆਰਾਂ ਦੱਸੇ ਗਏ ਰੂਟ ਉੱਪਰ ਹੀ ਚੱਲਣ ਨਾ ਕਿ ਕਿਸੇ ਹੋਰ ਰੂਟ ਉਪਰ ਜਾਇਆ ਜਾਵੇ ਕਿਉਂਕਿ ਸਾਡੇ ਅੰਦੋਲਨ ਦਾ ਸਾਤਮਈ ਰਹਿਣਾ ਬੇਹੱਦ ਜਰੂਰੀ ਹੈ ਤਾ ਹੀ ਸਾਡੀ ਜਿੱਤ ਹੋ ਸਕੇਗੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News