ਸਿੰਘੂ ਬਾਰਡਰ ਤੇ ਨਿਹੰਗ ਸਿੰਘ ਅਤੇ ਪੁਲਿਸ ਹੋਈ ਆਹਮੋ ਸਾਹਮਣੇ

ਖੇਤੀ ਕਾਨੂੰਨਾ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਖਿਲਾਫ 26 ਜਨਵਰੀ ਦੀ ਘਟਨਾ ਤੋ ਬਾਅਦ ਕਈ ਪਾਸਿਆਂ ਤੋ ਕਾਰਵਾਈਆ ਸ਼ੁਰੂ ਹੋ ਗਈਆਂ ਹਨ ਇਕ ਪਾਸੇ ਪੁਲਿਸ ਵੱਲੋ ਕਿਸਾਨ ਆਗੂਆਂ ਖਿਲਾਫ ਪਰਚੇ ਦਰਜ ਕੀਤੇ ਜਾ ਰਹੇ ਹਨ ਤਾ ਦੂਜੇ ਪਾਸੇ ਹੁਣ ਸਿੰਘੂ ਬਾਰਡਰ ਤੇ ਆਮ ਲੋਕਾ ਵੱਲੋ ਕਿਸਾਨਾ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਅਤੇ ਬਾਰਡਰ ਤੇ ਮੌਜੂਦਾ ਸਮੇ ਤ ਣਾ ਅ ਵਧਿਆ ਹੋਇਆਂ ਹੈ ਅਤੇ ਪੁਲਿਸ ਵੱਲੋ ਸਿੰਘੂ ਬਾਰਡਰ ਦੀ ਸਟੇਜ ਦੇ ਨਾਲ ਵਾਲਾ ਰਸਤਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

ਪਰ ਉੱਥੇ ਹੀ ਮੌਕੇ ਤੇ ਮੌਜੂਦ ਨਿਹੰਗ ਸਿੰਘਾਂ ਵੱਲੋ ਇਸ ਦਾ ਵਿਰੋਧ ਕੀਤਾ ਗਿਆ ਹੈ ਉੱਥੇ ਹੀ ਇਸ ਮੌਕੇ ਸਥਾਨਕ ਲੋਕ ਜਿਹਨਾ ਨੂੰ ਭਾਜਪਾ ਦੇ ਕਥਿਤ ਕਾਰਕੁੰਨ ਦੱਸਿਆ ਜਾ ਰਿਹਾ ਹੈ ਉਹ ਤਿਰੰਗਾ ਲੈ ਕੇ ਘਟਨਾ ਸਥਾਨ ਤੇ ਪਹੁੰਚ ਗਏ ਅਤੇ ਕਿਸਾਨਾ ਦੀ ਵਾਪਸੀ ਲਈ ਨਾਅਰੇ ਲਗਾਉਣ ਲੱਗੇ ਜਿਸ ਤੋ ਬਾਅਦ ਸਿੰਘੂ ਬਾਰਡਰ ਨਾਲ ਲੱਗਦੇ ਬਾਜ਼ਾਰਾਂ ਨੂੰ ਵੀ ਪੁਲਿਸ ਪ੍ਰਸ਼ਾਸਨ ਨੇ ਬੰਦ ਕਰਵਾ ਦਿੱਤਾ ਦੱਸ ਦਈਏ ਕਿ ਦੁਪਹਿਰ ਵੇਲੇ ਕੁਝ ਲੋਕਾ ਦਾ ਗਰੁੱਪ ਧਰਨੇ ਵਾਲੀ ਥਾਂ ਤੇ ਪੁੱਜ ਗਿਆ

ਹੱਥਾ ਵਿੱਚ ਤਿਰੰਗੇ ਨੂੰ ਫੜੀ ਇਹ ਲੋਕ ਕਿਸਾਨਾ ਉੱਪਰ ਕੌਮੀ ਝੰਡੇ ਦੇ ਅਪਮਾਨ ਦਾ ਇਲਜ਼ਾਮ ਲਗਾ ਰਹੇ ਸਨ ਜਿਸ ਤੋ ਬਾਅਦ ਉਹਨਾਂ ਵੱਲੋ ਕਿਸਾਨਾ ਨੂੰ ਘਰ ਵਾਪਸੀ ਕਰਨ ਲਈ ਕਿਹਾ ਗਿਆ ਅਤੇ ਕਿਸਾਨਾ ਖਿਲਾਫ ਨਾਹਰੇਬਾਜ਼ੀ ਕੀਤੀ ਗਈ ਹਾਲਾਕਿ ਇਸ ਦੌਰਾਨ ਕੁਝ ਤਲਖੀ ਵੀ ਹੋਈ ਪਰ ਪੁਲਿਸ ਵੱਲੋ ਮਾਮਲਾ ਸ਼ਾਤ ਕਰਵਾ ਦਿੱਤਾ ਗਿਆ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News