ਹੁਣੇ ਹੁਣੇ ਰਾਤ ਨੂੰ ਹੀ ਅਚਾਨਕ ਜਥੇਬੰਦੀਆਂ ਨੇ ਬੁਲਾਈ ਬਹੁਤ ਹੀ ਵੱਡੀ ਮੀਟਿੰਗ

ਦਿੱਲੀ ਦੇ ਵਿੱਚ ਕਿਸਾਨਾ ਦਾ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਦੇਸ਼ ਭਰ ਤੋ ਕਿਸਾਨ ਆਪਣੀਆ ਮੰਗਾ ਨੂੰ ਲੈ ਕੇ ਦਿੱਲੀ ਦਿਆਂ ਬਾਰਡਰਾ ਤੇ ਡਟੇ ਹੋਏ ਹਨ ਇਸੇ ਦਰਮਿਆਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ ਜਿਸ ਵਿੱਚ ਜਾਣਕਾਰੀ ਦਿੰਦਿਆਂ ਹੋਿੲਆ ਕਿਸਾਨ ਆਗੂਆਂ ਨੇ ਆਖਿਆਂ ਕਿ ਸੰਯੁਕਤ ਕਿਸਾਨ ਮੋਰਚਾ ਇਸ ਅੰਦੋਲਨ ਦੇ ਵਿੱਚ ਸੱਚ ਦਾ ਸਾਥ ਦੇਣ ਵਾਲੇ ਹਰ ਇਕ ਵਿਅਕਤੀ ਦੇ ਨਾਲ ਖੜਾ ਹੈ ਭਾਵੇ ਉਹ ਕੋਈ ਕਿਸਾਨ, ਮਜਦੂਰ, ਮੁਲਾਜਿਮ ਜਾਂ ਫਿਰ ਪੱਤਰਕਾਰ ਹੀ ਹੋਵੇ ਉਹਨਾਂ ਆਖਿਆਂ ਕਿ

ਸਾਡੇ ਜਿਹਨਾ ਨੌਜਵਾਨਾ ਨੂੰ ਦਿੱਲੀ ਪੁਲਿਸ ਵੱਲੋ ਗਿ੍ਰ ਫ ਤਾ ਰ ਕੀਤਾ ਹੋਇਆਂ ਹੈ ਉਹਨਾਂ ਵਾਸਤੇ ਸੰਯੁਕਤ ਕਿਸਾਨ ਮੋਰਚੇ ਦੁਆਰਾਂ ਇਕ ਕਮੇਟੀ ਗਠਿਤ ਕੀਤੀ ਗਈ ਹੈ ਜੋ ਕਿ ਸਾਰੀ ਜਾਣਕਾਰੀ ਇਕੱਠੀ ਕਰ ਰਹੀ ਹੈ ਤਾ ਜੋ ਪੈਰਵਾਈ ਕੀਤੀ ਜਾ ਸਕੇ ਕਿਸਾਨ ਆਗੂਆਂ ਨੇ ਆਖਿਆਂ ਕਿ ਕੇਂਦਰੀ ਮੰਤਰੀਆਂ ਨਾਲ ਹੋਈ ਪਿਛਲੀ ਮੀਟਿੰਗ ਦੇ ਵਿੱਚ ਖੇਤੀ-ਬਾੜੀ ਮੰਤਰੀ ਨਰਿੰਦਰ ਤੋਮਰ ਜੋ ਪ੍ਰਸਤਾਵ ਕਿਸਾਨ ਆਗੂਆਂ ਲਈ ਲੈ ਕੇ ਆਇਆ ਸੀ ਉਸ ਨੂੰ ਕਿਸਾਨ ਆਗੂਆਂ ਨੇ ਠੁਕਰਾ ਦਿੱਤਾ ਸੀ ਜਿਸ ਤੋ ਬਾਅਦ ਤੋਮਰ ਨੇ ਕਹਿ ਦਿੱਤਾ ਸੀ ਕਿ

ਹੁਣ ਅਸੀ ਮੀਟਿੰਗ ਲਈ ਨਹੀ ਆਵਾਂਗੇ ਜੇਕਰ ਤੁਸੀ ਕੋਈ ਗੱਲ ਕਰਨੀ ਹੋਈ ਤਾ ਦੱਸ ਦਿਉ ਅਸੀ ਤੁਹਾਡੇ ਨਾਲ ਗੱਲ ਕਰ ਲਵਾਗੇ ਪਰ ਕਿਸਾਨ ਇਸ ਤੇ ਬੇਜਿੱਦ ਹਨ ਕਿ ਸਰਕਾਰ ਖੇਤੀ ਕਾਨੂੰਨ ਵਾਪਿਸ ਲਵੇ ਤਦ ਹੀ ਇਹ ਅੰਦੋਲਨ ਖਤਮ ਕੀਤਾ ਜਾਵੇਗਾ ਉਹਨਾਂ ਆਖਿਆ ਕਿ ਸਰਕਾਰ ਦੁਆਰਾਂ ਬਜਟ ਸ਼ੈਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ ਸੋ ਸਰਕਾਰ ਤੇ ਦਬਾਅ ਬਣਾਉਣ ਦੇ ਚੱਲਦਿਆਂ ਸੰਯੁਕਤ ਕਿਸਾਨ ਮੋਰਚੇ ਦੁਆਰਾਂ ਦੇਸ਼ ਭਰ ਲਈ ਇਕ ਵੱਡਾ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ ਜਿਸ ਬਾਰੇ ਜਲਦ ਹੀ ਐਲਾਨ ਕਰ ਦਿੱਤਾ ਜਾਵੇਗਾ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News