ਅਸਤੀਫਾ ਦੇਣ ਤੋੰ ਬਾਅਦ ਕਿਸਾਨਾਂ ਦੀ ਸਟੇਜ ਤੇ…

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਕਿਸਾਨ ਅੰਦੋਲਨ ਨੂੰ ਦੇਸ਼ਾਂ ਵਿਦੇਸ਼ਾਂ ਤੋ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਇੱਥੋਂ ਤੱਕ ਕਿ ਖੇਤੀ ਕਾਨੂੰਨਾ ਦੇ ਵਿਰੋਧ ਵਿੱਚ ਪੰਜਾਬ ਅਤੇ ਹਰਿਆਣਾ ਦੇ ਕਈ ਸਿਆਸੀ ਲੀਡਰ ਆਪਣੇ ਅਸਤੀਫ਼ੇ ਵੀ ਦੇ ਰਹੇ ਹਨ ਉੱਥੇ ਹੀ ਹਰਿਆਣਾ ਤੋ ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਆਪਣਾ ਅਸਤੀਫਾ ਦੇਣ ਤੋ ਬਾਅਦ ਕਿਸਾਨਾ ਦੇ ਹੱਕ ਦੇ ਵਿੱਚ ਸਿੰਘੂ ਬਾਰਡਰ ਦੀ ਸਟੇਜ ਤੇ ਪਹੁੰਚੇ ਹਨ ਜਿੱਥੇ ਕਿ ਕਿਸਾਨ ਆਗੂਆਂ ਦੁਆਰਾਂ ਅਭੈ ਚੌਟਾਲਾ ਨੂੰ ਸਨਮਾਨਿਤ ਕੀਤਾ ਗਿਆ ਹੈ

ਇਸ ਦੌਰਾਨ ਅਭੈ ਚੌਟਾਲਾ ਵੱਲੋ ਧਰਨੇ ਚ ਡਟੇ ਲੋਕਾ ਨੂੰ ਸੰਬੋਧਿਤ ਕੀਤਾ ਗਿਆ ਉਹਨਾਂ ਆਖਿਆਂ ਕਿ ਸੰਯੁਕਤ ਕਿਸਾਨ ਮੋਰਚੇ ਅਤੇ ਸਾਰੇ ਸੂਬਿਆ ਦੇ ਕਿਸਾਨਾ ਦੁਆਰਾਂ ਮੈਨੂੰ ਇੱਥੇ ਜੋ ਸਨਮਾਨ ਦਿੱਤਾ ਗਿਆ ਹੈ ਮੈ ਉਸ ਨੂੰ ਕਦੇ ਵੀ ਕਮਜ਼ੋਰ ਨਹੀ ਹੋਣ ਦਿਆਗਾਂ ਉਹਨਾ ਆਖਿਆਂ ਕਿ ਉਹ ਹਰਿਆਣਾ ਦੇ ਲੋਕਾ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਮਜਬੂਰ ਕਰ ਦੇਣਗੇ ਕਿ ਉਹ ਖੇਤੀ ਕਾਨੂੰਨ ਵਾਪਿਸ ਲੈਣ ਅਤੇ ਦੇਸ਼ ਦਾ ਕਿਸਾਨ ਇੱਥੋਂ ਜਿੱਤ ਕੇ ਵਾਪਿਸ ਘਰਾ ਨੂੰ ਪਰਤੇਗਾ ਦੱਸ ਦਈਏ ਕਿ

ਬੀਤੇ ਕੁਝ ਦਿਨ ਪਹਿਲਾ ਅਭੈ ਸਿੰਘ ਚੌਟਾਲਾ ਨੇ ਖੇਤੀ ਕਾਨੂੰਨ ਨੂੰ ਲੈ ਕੇ ਹਰਿਆਣਾ ਵਿਧਾਨ ਸਭਾ ਤੋ ਅਸਤੀਫਾ ਦੇ ਦਿੱਤਾ ਸੀ ਜਿਸ ਨੂੰ ਕਿ ਸਪੀਕਰ ਵੱਲੋ ਮੰਨਜੂਰ ਕਰ ਲਿਆ ਗਿਆ ਹੈ ਉਹਨਾਂ ਵੱਲੋ ਐਲਾਨ ਕੀਤਾ ਗਿਆ ਸੀ ਕਿ 26 ਤਰੀਕ ਤੱਕ ਜੇਕਰ ਕੇਦਰ ਸਰਕਾਰ ਨੇ ਕਾਨੂੰਨ ਵਾਪਿਸ ਨਾ ਲਏ ਤਾ ਉਹ ਵਿਧਾਇਕ ਦੇ ਅਹੁਦੇ ਤੋ ਅਸਤੀਫਾ ਦੇ ਦੇਣਗੇ ਜਿਸ ਤੋ ਬਾਅਦ ਉਹਨਾਂ ਵੱਲੋ ਆਪਣਾ ਅਸਤੀਫਾ ਕਿਸਾਨਾ ਦੇ ਹੱਕ ਵਿੱਚ ਦਿੱਤਾ ਗਿਆ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News