ਇਸ ਮਸ਼ਹੂਰ ਅਦਾਕਾਰ ਦੀ ਭਿਆਨਕ ਐਕਸੀਡੈਂਟ ਚ ਹੋਈ ਮੌਤ , ਛਾਇਆ ਸੋਗ

ਤਾਜਾ ਵੱਡੀ ਖਬਰ

ਆਵਾਜਾਈ ਵਾਸਤੇ ਸੜਕ ਮਾਰਗ ਨੂੰ ਇਸਤੇਮਾਲ ਕਰਨਾ ਸਾਡੀ ਜ਼ਿੰਦਗੀ ਦਾ ਆਮ ਹਿੱਸਾ ਹੈ। ਇਸ ਦੇ ਜ਼ਰੀਏ ਹੀ ਅਸੀਂ ਆਪਣੇ ਰੋਜ਼ਮਰਾ ਦੇ ਕੰ-ਮ ਆਸਾਨੀ ਨਾਲ ਕਰ ਪਾਉਂਦੇ ਹਨ। ਰੋਜ਼ਾਨਾ ਹੀ ਬਹੁਤਾਤ ਵਿਚ ਲੋਕ ਸੜਕ ਮਾਰਗ ਦਾ ਇਸਤੇਮਾਲ ਕਰਦੇ ਹੋਏ ਆਪਣੀਆਂ ਮੰਜ਼ਿਲਾਂ ‘ਤੇ ਪੁੱਜਦੇ ਹਨ। ਪਰ ਕਈ ਵਾਰੀ ਇਨਸਾਨ ਆਪਣੇ ਇਕ ਟਿਕਾਣੇ ਤੋਂ ਆਪਣੀ ਮੰਜ਼ਿਲ ਤੱਕ ਜਾਣ ਲਈ ਜਿਸ ਸੜਕ ਮਾਰਗ ਦਾ ਇਸਤੇਮਾਲ ਕਰਦਾ ਹੈ ਉਸ ਉਪਰ ਕੁਝ ਕਾਰਨਾਂ ਕਰਕੇ ਉਕਤ ਇਨਸਾਨ ਦੁ-ਰ-ਘ-ਟ-ਨਾ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਕਈ ਵਾਰੀ ਇਸ ਹਾ-ਦ-ਸੇ ਦਾ ਸ਼ਿਕਾਰ ਹੋਏ ਲੋਕਾਂ ਦੀ ਮੌ-ਤ ਵੀ ਹੋ ਜਾਂਦੀ ਹੈ।

ਜਿਸ ਦੇ ਕਾਰਨ ਮਾਹੌਲ ਕਾਫੀ ਸ਼ੋਕ ਭਰਿਆ ਹੋ ਜਾਂਦਾ ਹੈ‌। ਇਕ ਅਜਿਹਾ ਹੀ ਦਰਦਨਾਕ ਹਾ-ਦ-ਸਾ ਚੰਡੀਗੜ੍ਹ ਦੇ ਵਿੱਚ ਵਾਪਰਿਆ ਜਿੱਥੇ ਇੱਕ ਟੀਵੀ ਸੀਰੀਅਲ ਦੇ ਆਰਟਿਸਟ ਦੀ ਮੌ-ਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਟੀਵੀ ਸੀਰੀਅਲ ਆਰਟਿਸਟ ਦਾ ਨਾਮ ਮੋਹਨ ਕਪੂਰ ਵਾਸੀ ਚੰਡੀਗੜ੍ਹ ਦੱਸਿਆ ਜਾ ਰਿਹਾ ਹੈ। ਜੋ ਆਪਣੇ ਇੱਕ ਦੋਸਤ ਰਵਿੰਦਰ ਸਿੰਘ ਗਿੱਲ ਦੇ ਨਾਲ ਸਕਾਰਪਿਓ ਗੱਡੀ ਵਿਚ ਸਵਾਰ ਹੋ ਕੇ ਕਿਤੇ ਜਾ ਰਿਹਾ ਸੀ। ਤਕਰੀਬਨ 12:30 ਵਜੇ ਜਦੋਂ ਉਹ ਸੈਕਟਰ 27/30 ਦੀ ਸੜਕ ਉੱਪਰ ਪੁੱਜੇ ਤਾਂ ਉਨ੍ਹਾਂ ਦੀ ਕਾਰ ਅੱਗੇ ਅਚਾਨਕ ਇੱਕ ਕੁੱਤਾ ਆ ਗਿਆ।

ਜਿਸ ਤੋਂ ਬਾਅਦ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਸਾਇਕਲ ਟ੍ਰੈਕ ਉੱਪਰ ਜਾ ਚੜ੍ਹੀ ਅਤੇ ਇਕ ਦਰਖੱਤ ਨਾਲ ਟਕਰਾ ਗਈ। ਇਸ ਹਾ-ਦ-ਸੇ ਦੇ ਵਿਚ ਮੋਹਨ ਕਪੂਰ ਅਤੇ ਰਵਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਤੁਰੰਤ ਸਹਾਇਤਾ ਕਰਦੇ ਹੋਏ ਜੀਐਮਸੀ ਹਸਪਤਾਲ ਭਰਤੀ ਕਰਵਾਇਆ। ਇੱਥੇ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਬੁੱਧਵਾਰ ਨੂੰ ਮਾਪਿਆਂ ਦੇ ਇਕਲੌਤੇ ਪੁੱਤਰ ਮੋਹਨ ਕਪੂਰ ਨੇ ਦਮ ਤੋ-ੜ ਦਿੱਤਾ। ਜਦ ਕਿ ਉਸ ਦੇ ਸਾਥੀ ਰਵਿੰਦਰ ਸਿੰਘ ਦੀ ਹਾਲਤ ਸੀਨੇ ਉੱਪਰ ਲੱਗੀਆਂ ਹੋਈਆਂ ਗੰ-ਭੀ-ਰ ਚੋਟ ਦੇ ਕਾਰਣ ਨਾਜ਼ੁਕ ਬਣੀ ਹੋਈ ਹੈ।

ਘ-ਟ-ਨਾ ਸਥਾਨ ਉੱਤੇ ਮੌਜੂਦ ਲੋਕਾਂ ਦੇ ਬਿਆਨਾਂ ਦੇ ਅਧਾਰ ਉੱਪਰ ਇਸ ਗੱਲ ਦਾ ਖੁਲਾਸਾ ਹੋਇਆ ਕਿ ਇਹ ਹਾ-ਦ-ਸਾ ਕੁੱਤੇ ਦੇ ਅਚਾਨਕ ਗੱਡੀ ਅੱਗੇ ਆ ਜਾਣ ਕਾਰਨ ਵਾਪਰਿਆ। ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮੋਹਨ ਕਪੂਰ ਅਤੇ ਰਵਿੰਦਰ ਸਿੰਘ ਨੇ ਇਸ ਹਾ-ਦ-ਸੇ ਦੌਰਾਨ ਸੀਟ ਬੈਲਟ ਨਹੀਂ ਲਗਾਈ ਹੋਈ ਸੀ। ਫਿਲਹਾਲ ਪੁਲਸ ਸੀਸੀਟੀਵੀ ਦੀ ਮਦਦ ਨਾਲ ਇਸ ਘ-ਟ-ਨਾ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

Posted in Misc