ਆਖਰ ਇਸ ਤਰਾਂ ਦਿੱਤੀ ਗਈ ਸਰਦੂਲ ਸਿਕੰਦਰ ਨੂੰ ਦੁਨੀਆਂ ਤੋਂ ਵਿਦਾਇਗੀ – ਦੇਖੋ ਪੂਰੀ ਖਬਰ

ਦੇਖੋ ਤਸਵੀਰਾਂ ਅਤੇ ਪੂਰੀ ਖਬਰ

ਇਕ ਅਜਿਹੇ ਫ-ਨ-ਕਾ-ਰ ਦਾ ਇਸ ਦੁਨੀਆ ਤੋਂ ਰੁ-ਖ-ਸ-ਤ ਹੋ ਜਾਣਾ, ਮਿਊਜ਼ਿਕ ਇੰਡਸਟਰੀ ਲਈ ਹੀ ਨਹੀ ਸਗੋਂ ਪੂਰੀ ਦੁਨੀਆਂ ਲਈ ਇੱਕ ਅਜਿਹਾ ਘਾਟਾ ਹੈ, ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ, ਸੁਰੀਲੇ ਗਾਇਕ ਸਰਦੂਲ ਸਿਕੰਦਰ ਸੂਰਾਂ ਦੇ ਹੀ ਸਿਕੰਦਰ ਨਹੀਂ ਸਗੋਂ ਦਿਲ ਦੇ ਵੀ ਸਿਕੰਦਰ ਸਨ। ਉਨ੍ਹਾਂ ਦੀ ਹੋਈ ਬੇਵਕਤੀ ਮੌਤ ਨੇ ਸਾਰੀ ਦੁਨੀਆਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ। ਇਸ ਮਹਾਨ ਹਸਤੀ ਦੇ ਜਾਣ ਤੇ ਅੱਜ ਹਰ ਇੱਕ ਅੱਖ ਨਮ ਹੋ ਕੇ ਇਸ ਫ-ਨ-ਕਾ-ਰ ਨੂੰ ਅੰਤਿਮ ਵਿਦਾਇਗੀ ਦੇ ਰਹੀ ਸੀ। ਕੱਲ ਅਚਾਨਕ ਸਾਰੀ ਦੁਨੀਆਂ ਵੱਲੋਂ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਸੋ-ਗ-ਮ-ਈ ਖਬਰ ਦੀ ਜਾਣਕਾਰੀ ਮਿਲਦੇ ਸਾਰ ਹੀ ਸਭ ਲੋਕਾਂ ਵਿੱਚ ਗ਼-ਮ ਦੀ ਲਹਿਰ ਫੈਲ ਗਈ ਸੀ।

ਕਿਉਂਕਿ ਕਲ ਵਾਪਰਿਆ ਭਾਣਾ ਸਭ ਲਈ ਅ-ਸ-ਹਿ-ਣ-ਯੋ-ਗ ਹੈ। ਆਖਰ ਇਸ ਤਰ੍ਹਾਂ ਦਿੱਤੀ ਗਈ ਸਰਦੂਲ ਸਿਕੰਦਰ ਨੂੰ ਦੁਨੀਆਂ ਤੋਂ ਅੰਤਿਮ ਵਿਦਾਇਗੀ। ਕੱਲ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ ਚੱਲ ਰਹੇ ਸੂਰਾ ਦੇ ਸਿਕੰਦਰ ਜਨਾਬ ਸਰਦੂਲ ਸਿਕੰਦਰ ਜੀ ਨੇ ਅੰਤਿਮ ਸਾਹ ਲਏ। ਜਿੱਥੋਂ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਉਨ੍ਹਾਂ ਦੇ ਘਰ ਖੰਨਾ ਵਿਖੇ ਲਿਆਂਦਾ ਗਿਆ, ਤੇ ਅੱਜ ਅੰਤਿਮ ਵਿਦਾਇਗੀ ਲਈ ਯਾਤਰਾ ਉਨ੍ਹਾਂ ਦੇ ਘਰ ਤੋਂ ਸ਼ੁਰੂ ਹੋ ਕੇ ਉਨ੍ਹਾਂ ਦੇ ਪਿੰਡ ਤੱਕ ਗਈ। ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਤੇ

ਪੰਜਾਬੀ ਗਾਇਕੀ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਜਨਾਬ ਸਰਦੂਲ ਸਿਕੰਦਰ ਜੀ ਨੂੰ ਹਰ ਕਿਸੇ ਵੱਲੋਂ ਅੰਤਿਮ ਵਿਦਾਇਗੀ ਦਿੰਦੇ ਹੋਏ ਉਨ੍ਹਾਂ ਦੇ ਜੱਦੀ ਪਿੰਡ ਖੇੜੀ ਨੌਧ , ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ। ਉਹ ਪਿਛਲੇ ਕੁਝ ਮਹੀਨਿਆਂ ਤੋਂ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਜੇਰੇ ਇਲਾਜ ਸਨ। ਸਰਦੂਲ ਸਿਕੰਦਰ ਦੀ 1980 ਵਿੱਚ ਆਪਣੀ ਪਹਿਲੀ ਕੈਸੇਟ ਰੋਡਵੇਜ ਦੀ ਲਾਰੀ ਕਾਫੀ ਮਕਬੂਲ ਹੋਈ ਸੀ। ਉਸ ਤੋਂ ਪਿੱਛੋਂ 1997 ਵਿੱਚ ਆਈ ਕੈਸਟ ਹੁਸਨਾਂ ਦੇ ਮਾਲਕੋ ਸੀ ,

ਜਿਸ ਨੂੰ ਵਿਸ਼ਵ ਪੱਧਰ ਤੇ ਸਭ ਤੋਂ ਵੱਧ 5 ਮਿਲੀਅਨ ਤੱਕ ਵਿਕਣ ਦਾ ਸਨਮਾਨ ਮਿਲਿਆ ਸੀ। ਉਨ੍ਹਾਂ ਵੱਲੋਂ ਵਿਦੇਸ਼ਾਂ ਵਿੱਚ ਵੀ ਬਹੁਤ ਸਾਰੇ ਸ਼ੋਅ ਕੀਤੇ ਗਏ ਤੇ ਉਨ੍ਹਾਂ ਨੂੰ ਕਈ ਪੁਰਸਕਾਰ ਨਾਲ ਨਿਵਾਜਿਆ ਗਿਆ। ਅੱਜ ਕੱਢੀ ਗਈ ਸ਼ਵ ਯਾਤਰਾ ਦੌਰਾਨ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸ਼-ਰ-ਧਾਂ-ਜ-ਲੀ ਦਿੱਤੀ ਗਈ। ਉਨ੍ਹਾਂ ਦੇ ਗ੍ਰਹਿ ਖੰਨਾ ਵਿਖੇ ਬਹੁਤ ਸਾਰੀਆਂ ਸਖ਼ਸ਼ੀਅਤਾਂ ਵੱਲੋਂ ਪਹੁੰਚ ਕੇ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ ਗਏ। ਜਿਨ੍ਹਾਂ ਵਿੱਚ ਬੱਬੂ ਮਾਨ , ਗੁਰਦਾਸ ਮਾਨ , ਭਗਵੰਤ ਮਾਨ , ਮਾਸਟਰ ਸਲੀਮ , ਕਲੇਰ ਕੰਠ , ਬੂਟਾ ਮੁਹੰਮਦ , ਕਮਲ ਖਾਣ , ਗੁਰਪ੍ਰੀਤ ਘੁੱਘੀ , ਹਰਭਜਨ ਮਾਨ , ਗੁਰਵਿੰਦਰ ਬਰਾੜ, ਸੰਤਾ ਬੰਤਾ, ਸਚਿਨ ਆਹੂਜਾ, ਸਤਨਾਮ ਗੱਗੜ ਵਾਲ, ਕੰਵਰ ਗਰੇਵਾਲ, ਹੰਸ ਰਾਜ ਹੰਸ,

ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਤੇ ਹੋਰ ਵੀ ਬਹੁਤ ਸਾਰੇ ਕਲਾਕਾਰ ਸ਼ਾਮਲ ਹੋਏ। ਭਾਰਤੀ ਕਿਸਾਨ ਯੂਨੀਅਨ ਵੱਲੋਂ ਵੀ ਮਰਹੂਮ ਗਾਇਕ ਦੀ ਮ੍ਰਿਤਕ ਦੇਹ ਤੇ ਕਿਸਾਨੀ ਝੰਡਾ ਪਾ ਕੇ ਸ਼ਰਧਾਂਜਲੀ ਦਿੱਤੀ ਗਈ। ਗਾਇਕ ਸਰਦੂਲ ਸਿਕੰਦਰ ਵੱਲੋਂ ਵੀ ਕਿਸਾਨੀ ਸੰਘਰਸ਼ ਵਿੱਚ ਆਪਣੇ ਪਰਿਵਾਰ ਸਮੇਤ ਕਈ ਵਾਰ ਸ਼ਮੂਲੀਅਤ ਕੀਤੀ ਗਈ ਸੀ। ਉਨ੍ਹਾਂ ਵੱਲੋਂ ਇਸ ਕਿਸਾਨੀ ਸੰਘਰਸ਼ ਲਈ ਆਪਣੇ ਵੱਲੋਂ ਹਰ ਕਦਮ ਤੇ ਸਾਥ ਦੇਣ ਦਾ ਭਰੋਸਾ ਦਿੱਤਾ ਗਿਆ ਸੀ।

Posted in Misc