ਨੇਹਾ ਕੱਕੜ ਬਾਰੇ ਹੁਣ ਆਈ ਇਹ ਵੱਡੀ ਖਬਰ – ਸਾਰੇ ਪਾਸੇ ਹੋ ਰਹੀ ਤਰੀਫ

ਤਾਜਾ ਵੱਡੀ ਖਬਰ

ਇਸ ਸੰਸਾਰ ਦੇ ਵਿਚ ਬਹੁਤ ਸਾਰੀਆਂ ਕਹਾਵਤਾਂ ਪ੍ਰਚੱਲਤ ਹਨ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਮਕਸਦ ਦੇ ਕਾਰਨ ਹੀ ਬਣਾਇਆ ਗਿਆ ਹੈ। ਇਹ ਵੱਖ ਵੱਖ ਕਹਾਵਤਾਂ ਸਮੇਂ ਅਤੇ ਹਾਲਾਤਾਂ ਨੂੰ ਦਰਸਾਉਦੀਆਂ ਹੋਈਆਂ ਲੋਕਾਂ ਨੂੰ ਜ਼ਿੰਦਗੀ ਦੇ ਵਿੱਚ ਪ੍ਰੇਰਿਤ ਕਰਨ ਦਾ ਕੰਮ ਵੀ ਕਰਦੀਆਂ ਹਨ। ਇਨ੍ਹਾਂ ਕਹਾਵਤਾਂ ਵਿੱਚੋਂ ਹੀ ਇੱਕ ਕਹਾਵਤ ਹੈ ਨੇਕੀ ਕਰ ਦਰਿਆ ਮੇਂ ਡਾਲ। ਜਿਸ ਤੋਂ ਭਾਵ ਹੈ ਕਿ ਇਨਸਾਨ ਨੂੰ ਕੋਈ ਵੀ ਚੰਗਾ ਕੰਮ ਕਰਦੇ ਸਮੇਂ ਉਸ ਦੇ ਇਨਾਮ ਦੀ ਇੱਛਾ ਨਹੀਂ ਕਰਨੀ ਚਾਹੀਦੀ।

ਇਹ ਸੰਸਾਰ ਦੇ ਵਿਚ ਬਹੁਤ ਸਾਰੀਆਂ ਅਜਿਹੀਆਂ ਸਮਾਜਿਕ ਹਸਤੀਆਂ ਹਨ ਜੋ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਦੀਆਂ ਰਹਿੰਦੀਆਂ ਹਨ। ਪਰ ਇਨ੍ਹਾਂ ਹਸਤੀਆਂ ਵਿਚੋਂ ਹੀ ਇੱਕ ਹਸਤੀ ਬਾਲੀਵੁੱਡ ਦੇ ਨਾਲ ਜੁੜੀ ਹੋਈ ਹੈ ਜਿਸ ਨੇ ਆਪਣੀ ਗਾਇਕੀ ਜ਼ਰੀਏ ਅਤੇ ਆਪਣੇ ਨਰਮ ਦਿਲ ਸੁਭਾਅ ਜ਼ਰੀਏ ਕਰੋੜਾਂ ਲੋਕਾਂ ਦੇ ਦਿਲਾਂ ਵਿਚ ਆਪਣੀ ਜਗ੍ਹਾ ਬਣਾ ਲਈ ਹੈ। ਇਨ੍ਹਾਂ ਵੱਲੋਂ ਕੀਤੀ ਗਈ ਇਕ ਹੋਰ ਵਡਮੁੱਲੀ ਕੋਸ਼ਿਸ਼ ਦੇ ਕਾਰਨ ਲੋਕਾਂ ਦੇ ਵਿਚ ਇਸ ਗਾਇਕਾਂ ਦਾ ਸਥਾਨ ਹੋਰ ਵੀ ਉੱਚਾ ਹੋ ਗਿਆ ਹੈ।

ਇਥੇ ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੀ ਅਦਾਕਾਰਾ ਅਤੇ ਗਾਇਕ ਨੇਹਾ ਕੱਕੜ ਦੀ ਜੋ ਹਮੇਸ਼ਾ ਹੀ ਆਪਣੀ ਦਰਿਆਦਿਲੀ ਲਈ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਨੇਹਾ ਕੱਕੜ ਨੇ ਹੁਣ ਉਤਰਾਖੰਡ ਦੇ ਚਮੋਲੀ ਵਿਖੇ ਆਏ ਹੋਏ ਹੜ੍ਹ ਦੇ ਕਾਰਣ ਲਾਪਤਾ ਹੋਏ ਮਜ਼ਦੂਰ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਤਿੰਨ ਲੱਖ ਰੁਪਏ ਦੀ ਮਦਦ ਦਿੱਤੀ ਹੈ। ਨੇਹਾ ਨੇ ਦੇਖਿਆ ਕਿ ਇੰਡੀਅਨ ਆਈਡਲ ਸੀਜ਼ਨ 12 ਦਾ ਇਕ ਪ੍ਰਤੀਯੋਗੀ ਪਵਨਦੀਪ ਉਤਰਾਖੰਡ ਦੇ ਮੁੱਖ ਮੰਤਰੀ ਤੋਂ ਹੜ੍ਹ ਦੇ ਕਾਰਨ ਪ੍ਰਭਾਵਿਤ ਹੋਏ ਮਜ਼ਦੂਰ ਪਰਿਵਾਰਾਂ ਦੇ ਵਾਸਤੇ ਮਦਦ ਦੀ ਮੰਗ ਕਰ ਰਿਹਾ ਹੈ ਤਾਂ ਨੇਹਾ ਕੱਕੜ ਨੇ ਬਿਨਾਂ ਸਮਾਂ ਗੁਆਏ ਉਸ ਦੀ ਮਦਦ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਤੁਸੀਂ ਇੱਕ ਸ਼ਾਨਦਾਰ ਗਾਇਕ ਹੋ ਜਿਸ ਨੂੰ ਅਸੀਂ ਸਾਰੇ ਜਾਣਦੇ ਹਾਂ‌।

ਪਰ ਹੁਣ ਤੁਸੀਂ ਸ਼ਾਨਦਾਰ ਗਾਇਕ ਹੋਣ ਦੇ ਨਾਲ ਇਕ ਵਧੀਆ ਇਨਸਾਨ ਵੀ ਹੈ ਜੋ ਲਾਪਤਾ ਮਜ਼ਦੂਰਾਂ ਦੇ ਪਰਿਵਾਰਾਂ ਦੀ ਮਦਦ ਕਰਨ ਦਾ ਕੰਮ ਕਰ ਰਹੇ ਹੋ। ਮੈਂ ਇਸ ਕੰਮ ਦੇ ਵਿਚ ਪੀੜਤ ਪਰਿਵਾਰਾਂ ਦੇ ਲਈ 3 ਲੱਖ ਰੁਪਏ ਦਾ ਦਾਨ ਕਰਨਾ ਚਾਹੁੰਦੀ ਹਾਂ ਅਤੇ ਨਾਲ ਹੀ ਹੋਰ ਲੋਕਾਂ ਅੱਗੇ ਵੀ ਅਪੀਲ ਕਰਦੀ ਹਾਂ ਕਿ ਉਹ ਵੀ ਆਪਣਾ ਸਮਰਥਨ ਦੇਣ। ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਨੇਹਾ ਕੱਕੜ ਨੇ ਬਿਨਾਂ ਕਿਸੇ ਸੰਕੋਚ ਦੇ ਦੂਜਿਆਂ ਦੀ ਮਦਦ ਕੀਤੀ ਹੋਵੇ।

Posted in Misc