ਮੁਖ ਮੰਤਰੀ ਕੈਪਟਨ ਨੇ ਪੋਤੀ ਦੇ ਵਿਆਹ ‘ਤੇ ਗਾਇਆ ਖੂਬਸੂਰਤ ਗਾਣਾ , ਦਿੱਤੀਆਂ ਦੁਆਵਾਂ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਪੋਤਰੀ ਦੇ ਵਿਆਹ ਵਿੱਚ ਵੱਖਰੇ ਅੰਦਾਜ਼ ਵਿੱਚ ਨਜ਼ਰ ਆਏ, ਜਿਸ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਾਇਦ ਹੀ ਪਹਿਲਾਂ ਕਿਸੇ ਨੇ ਵੇਖਿਆ ਹੋਵੇਗਾ, ਬਚਪਨ ਤੋਂ ਆਪਣੇ ਸਾਹਮਣੇ ਵੱਡੀ ਹੁੰਦੇ ਹੋਏ ਵੇਖ ਹੁਣ ਜਦੋਂ ਵਿਦਾਈ ਦਾ ਵੇਲਾ ਆਇਆ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪੋਤਰੀ ਦੇ ਲਈ ਇੱਕ ਭਾਵੁਕ ਗਾਣਾ ਗਾਇਆ,ਤੁਸੀਂ ਵੀ ਸੁਣੋ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੋਤਰੀ ਸਹਿਰਇੰਦਰ ਦਾ ਵਿਆਹ ਦਿੱਲੀ ਦੇ ਅਦਿੱਤਿਆ ਨਾਰੰਗ ਨਾਲ ਹੋਇਆ ਹੈ, ਸਹਿਰਇੰਦਰ ਉਸ ਵੇਲੇ ਸੁਰੱਖਿਆ ਵਿੱਚ ਆਈ ਸੀ ਜਦੋਂ ਉਸ ਨੇ ਆਪਣੇ ਦਾਦਾ ਕੈਪਟਨ ਅਰਮਿੰਦਰ ਸਿੰਘ ਦੀ ਕੈਂਪੇਨਿੰਗ ਵਿੱਚ ਹਿੱਸਾ ਲਿਆ ਸੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪੌਤਰੀ ਦੇ ਵਿਆਹ ਦੇ ਲਈ ਕੈਬਨਿਟ ਮੰਤਰੀ ਅਤੇ ਵਿਧਾਇਕਾਂ ਨੂੰ 25 ਫਰਵਰੀ ਨੂੰ ਲੰਚ ‘ਤੇ ਬੁਲਾਇਆ ਸੀ, ਪਰ ਨਵਜੋਤ ਸਿੰਘ ਸਿੱਧੂ ਨਹੀਂ ਪਹੁੰਚੇ ਸਨ ਪਰ ਪ੍ਰਤਾਪ ਸਿੰਘ ਬਾਜਵਾ ਇਸ ਮੌਕੇ ਜ਼ਰੂਰ ਪਹੁੰਚੇ ਸਨ

ਮਹਾਰਾਣੀ ਪ੍ਰਨੀਤ ਕੌਰ ਨੇ ਫੇਸਬੁੱਕ ਤੇ ਲਿਖਿਆ-
ਆਪਸੀ ਪਿਆਰ ਦਾ ਬੰਧਨ ਤੁਹਾਡੇ ਦੋਵਾਂ ਦਰਮਿਆਨ ਹਰ ਰੋਜ਼ ਹੋਰ ਮਜ਼ਬੂਤ ​​ਹੁੰਦਾ ਜਾਵੇ। ਮੇਰੀ ਪੋਤੀ ਸਹਿਰਿੰਦਰ ਕੌਰ ਅਤੇ ਉਸਦੇ ਪਤੀ ਆਦਿੱਤਿਆ ਨਾਰੰਗ ਨੂੰ ਉਨ੍ਹਾਂ ਦੇ ਵਿਆਹ ਦੀਆਂ ਢੇਰ ਸਾਰੀਆਂ ਸ਼ੁੱਭਕਾਮਨਾਵਾਂ ਅਤੇ ਦਿਲੋਂ ਮੁਬਾਰਕਾਂ। ਮੈਂ ਇਹ ਅਰਦਾਸ ਅਤੇ ਆਸ ਕਰਦੀ ਹਾਂ ਕਿ ਵਾਹਿਗੁਰੂ ਜੀ ਹਮੇਸ਼ਾਂ ਇਸ ਪਿਆਰੇ ਜੋੜੇ ਤੇ ਮਿਹਰ ਭਰਿਆ ਹੱਥ ਬਣਾਈ ਰੱਖਣ।

Posted in Misc