ਰਾਜੇਵਾਲ ਨੇ ਚਿੱਠੀ ਫੜਕੇ ਦਿੱਤੀ ਵੱਡੀ ਖੁਸ਼ਖਬਰੀ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦਰਮਿਆਨ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋ ਕਿਸਾਨਾ ਨੂੰ ਸੰਬੋਧਿਤ ਕਰਦਿਆਂ ਹੋਇਆ ਆਖਿਆਂ ਕਿ ਕੱਲ 11 ਤੋਂ 4 ਵਜੇ ਤੱਕ ਅਸੀ ਕਿਸਾਨ ਦੇ ਨਾਲ ਮਿਲ ਕੇ ਕੇ ਐਮ ਪੀ ਹਾਈਵੇ ਨੂੰ ਜਾਮ ਕਰਾਂਗੇ ਅਤੇ ਇਸ ਤੋਂ ਇਲਾਵਾ ਸਾਰੇ ਆਪਣੇ ਕੋਲ ਕਾਲੇ ਝੰਡੇ ਲੈਣਗੇ ਅਤੇ ਕਿਸਾਨ ਜਿਥੇ ਜਾਣਗੇ ਉਹ ਕਾਲੀ ਪੱਟੀ ਲਗਾ ਕੇ ਜਾਣਗੇ ਉਨਾਂ ਕਿਹਾ ਕਿ ਜਦੋਂ

ਅਸੀਂ ਕੇ ਐਮ ਪੀ ਜਾਮ ਕਰਾਂਗੇ ਤਾਂ ਅਸੀਂ ਉੱਥੇ ਕੋਈ ਪੰਡਾਲ ਨਹੀਂ ਲਗਾਵਾਂਗੇ ਬਲਕਿ ਤਿੱਖੀ ਧੁੱਪ ਵਿੱਚ ਬੈਠ ਕੇ ਹੀ ਸ਼ਾਂਤੀਪੂਰਨ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰਾਂਗੇ ਰਾਜੇਵਾਲ ਨੇ ਕਿਹਾ ਕਿ ਇਹ ਸਰਕਾਰ ਨੂੰ ਚਿਤਾਵਨੀ ਹੈ ਕਿ ਜਿਹੜਾ ਉਨ੍ਹਾਂ ਨੇ ਹੱਥਕੰਢਾ ਅਪਣਾਇਆ ਹੈ ਕਦੇ ਕੋਈ ਰਾਹ ਖੋਲ੍ਹ ਦਿੱਤਾ ਕਦੇ ਬੰਦ ਕਰ ਦਿੱਤਾ ਇਸ ਤੋ ਬਾਜ ਆਇਆ ਜਾਵੇ ਉਹਨਾਂ ਆਖਿਆਂ ਕਿ ਕਿਸਾਨ ਅੰਦੋਲਨ ਨੂੰ ਅੱਜ 99 ਦਿਨ ਹੋ ਗਏ ਹਨ ਕਿਸਾਨ ਨੇ ਇਕ ਪੱਤਾ ਵੀ ਨਹੀਂ ਤੋੜਿਆ

ਕਿਸਾਨ ਇਥੇ ਲਗਾਤਾਰ ਸ਼ਾਂਤੀਪੂਰਨ ਤਰੀਕੇ ਨਾਲ ਬੈਠੇ ਹਨ ਇਸ ਲਈ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੇ ਰਾਜੇਵਾਲ ਨੇ ਕਿਹਾ ਕਿ ਮੈਂ ਸਰਕਾਰ ਨੂੰ ਚੈਲੇਂਜ ਕਰਦਾ ਹਾਂ ਕਿ ਸਰਕਾਰ ਜਿੰਨਾਂ ਮਰਜੀ ਜ਼ੋਰ ਲਗਾ ਲਵੇ ਸਾਡਾ ਭਾਈਚਾਰਾ ਨਹੀ ਟੁੱਟੇਗਾ ਜਿਹੜੇ ਇਥੋਂ ਦੇ ਪੱਕੇ ਵਸਨੀਕ ਹਨ ਉਹ ਸਾਡੇ ਨਾਲ ਹਨ ਅਤੇ ਸਾਡੇ ਨਾਲ ਹੀ ਰਹਿਣਗੇ ਉਹਨਾਂ ਆਖਿਆਂ ਕਿ ਸਰਕਾਰ ਨੇ

ਇਥੇ ਸਾਫ ਸਫਾਈ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਹੈ ਅਤੇ ਸਰਕਾਰ ਸਾਡੇ ਨਾਲ ਦੁਸ਼ਮਣਾਂ ਵਰਗਾ ਵਿਵਹਾਰ ਕਰ ਰਹੀ ਹੈ ਰਾਜੇਵਾਲ ਨੇ ਕਿਹਾ ਕਿ ਅਸੀਂ ਸਿਰਫ 10 ਤੋਂ 20 ਟਰੈਕਟਰ ਦੀ ਲੈ ਕੇ ਜਾਵਾਂਗੇ ਤੇ ਸਿਰਫ ਕਿਸਾਨਾਂ ਦੇ ਨਾਲ ਹੀ ਅਸੀਂ ਸੜਕ ਜਾਮ ਕਰਾਂਗੇ ਅਤੇ ਇਸ ਦੌਰਾਨ ਸਿਰਫ 5 ਘੰਟੇ ਲਈ ਧੁੱਪ ਵਿੱਚ ਬੈਠ ਕੇ ਸੜਕਾਂ ਨੂੰ ਜਾਮ ਕੀਤਾ ਜਾਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News