ਦਿੱਲੀ ਹਾਈਕੋਰਟ ਦਾ ਸਰਕਾਰ ਨੂੰ ਵੱਡਾ ਝਟਕਾ

ਦਿੱਲੀ ਦੇ ਵਿੱਚ ਸ੍ਰੋਮਣੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾ ਨੂੰ ਲੈ ਕੇ ਸਿਆਸੀ ਉੱਥਲ ਪੁੱਥਲ ਸ਼ੁਰੂ ਹੋ ਗਿਆ ਹੈ ਦਰਅਸਲ 2010 ਦੇ ਵਿੱਚ ਸ਼ੀਲਾਂ ਦੀਕਸ਼ਿਤ ਸਰਕਾਰ ਵੇਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾ ਨੂੰ ਲੈ ਕੇ ਇਕ ਸੋਧ ਕੀਤੀ ਗਈ ਸੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾ ਕੇਵਲ ਧਾਰਮਿਕ ਪਾਰਟੀਆਂ ਹੀ ਲੜਨਗੀਆ ਨਾ ਕਿ ਸਿਆਸੀ ਪਾਰਟੀਆਂ ਲੜ ਸਕਣਗੀਆਂ ਜਿਸ ਨੂੰ ਕਿ ਹੁਣ ਮੌਜੂਦਾ ਦਿੱਲੀ ਸਰਕਾਰ ਦੇ ਵੱਲੋ ਅੱਗੇ ਲਿਆਇਆ ਗਿਆ ਹੈ ਜਿਸ ਦੇ ਖਿਲਾਫ ਮੌਜੂਦਾ ਸ਼੍ਰੋਮਣੀ ਕਮੇਟੀ ਬਾਦਲ ਦਲ ਦੇ ਵੱਲੋ

ਹਾਈਕੋਰਟ ਦੇ ਵਿੱਚ ਰਿੱਟ ਪਾਈ ਗਈ ਸੀ ਕਿ ਦਿੱਲੀ ਸਰਕਾਰ ਦੇ ਇਸ ਫੈਸਲੇ ਨੂੰ ਰੋਕਿਆ ਜਾਵੇ ਪਰ ਹਾਈਕੋਰਟ ਨੇ ਸਾਫ ਕਰ ਦਿੱਤਾ ਹੈ ਕਿ ਇਹ ਇਲੈਕਸ਼ਨ 2010 ਚ ਕੀਤੀ ਗਈ ਸੋਧ ਅਨੁਸਾਰ ਹੀ ਹੋਵੇਗੀ ਅਤੇ ਇਸ ਦੇ ਨਾਲ ਹੀ ਹਾਈਕੋਰਟ ਨੇ ਧਾਰਮਿਕ ਪਾਰਟੀਆਂ ਨੂੰ ਸਬੂਤ ਵੱਜੋ ਆਪਣੇ ਕਾਗਜ ਦਿੱਲੀ ਸਰਕਾਰ ਦੇ ਕੋਲ ਜਮ੍ਹਾਂ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ ਤਦ ਹੀ ਦਿੱਲੀ ਸਰਕਾਰ ਧਾਰਮਿਕ ਪਾਰਟੀਆਂ ਨੂੰ ਚੋਣ ਨਿਸ਼ਾਨ ਅਲਾਟ ਕਰੇਗੀ

ਹਾਈਕੋਰਟ ਦੇ ਇਸ ਫੈਸਲੇ ਦੇ ਨਾਲ ਬਾਦਲ ਦਲ ਲਈ ਵੀ ਵੱਡੀ ਚੁਣੋਤੀ ਖੜੀ ਹੋ ਗਈ ਹੈ ਕਿਉਂਕਿ ਬਾਦਲ ਦਲ ਵੱਲੋ ਜਿੱਥੇ ਸਿਆਸੀ ਚੋਣਾ ਲੜੀਆਂ ਜਾਂਦੀਆਂ ਹਨ ਉੱਥੇ ਹੀ ਸ਼੍ਰੋਮਣੀ ਕਮੇਟੀ ਦੀਆ ਚੋਣਾ ਵੀ ਲੜੀਆਂ ਜਾਂਦੀਆਂ ਹਨ ਜਿਸ ਦੇ ਚੱਲਦਿਆਂ ਹੁਣ ਉਹਨਾਂ ਨੂੰ ਜਾਂ ਤਾ ਆਪਣੀ ਪਾਰਟੀ ਨੂੰ ਸਿਆਸੀ ਪਾਰਟੀ ਐਲਾਨਣਾ ਹੋਵੇਗਾ ਜਾਂ ਫਿਰ ਧਾਰਮਿਕ ਪਾਰਟੀ ਅਤੇ ਧਾਰਮਿਕ ਪਾਰਟੀ ਐਲਾਨਣ ਤੇ ਹੀ ਬਾਦਲ ਦਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾ ਲੜ ਸਕੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News