ਲਓ ਖੇਤੀਬਾੜੀ ਮੰਤਰੀ ਨੇ ਖੁਸ਼ ਕਰਤੇ ਕਿਸਾਨ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਹਰਮੀਤ ਸਿੰਘ ਕਾਦੀਆ ਨੇ ਆਖਿਆਂ ਕਿ ਪਹਿਲਾ ਮੋਦੀ ਸਰਕਾਰ ਦੇ ਵੱਲੋ ਸੂਬਿਆਂ ਦੇ ਅਧਿਕਾਰ ਖੋ ਹ ਕੇ ਅਤੇ ਕਾਲੇ ਕਾਨੂੰਨ ਬਣਾ ਕੇ ਕਿਸਾਨਾ ਦੇ ਨਾਲ ਧੱਕਾ ਕੀਤਾ ਗਿਆ ਅਤੇ ਹੁਣ ਮੋਦੀ ਸਰਕਾਰ ਦੇ ਦੁਆਰਾਂ ਮਜਦੂਰ ਵਰਗ ਦੇ ਨਾਲ ਜੁੜੇ ਹੋਏ ਕਾਨੂੰਨ ਆਪਣੀ ਮਰਜੀ ਮੁਤਾਬਿਕ ਪੇਸ਼ ਕੀਤੇ ਜਾ ਰਹੇ ਹਨ ਉਹਨਾਂ ਦੋ ਸ਼ ਲਗਾਇਆ ਕਿ

ਮੋਦੀ ਸਰਕਾਰ ਡਾ ਅੰਬੇਦਕਰ ਦੁਆਰਾਂ ਜੋ ਕਾਨੂੰਨ ਮਜਲੂਮਾ ਦੇ ਹੱਕਾ ਵਾਸਤੇ ਬਣਾਏ ਗਏ ਹਨ ਉਹਨਾਂ ਨਾਲ ਛੇ ੜ ਛਾ ੜ ਕਰ ਰਹੀ ਹੈ ਜਿਸ ਨੂੰ ਰੋਕਣ ਦਾ ਪਹਿਲਾ ਕੰਮ ਵਿਰੋਧੀਆਂ ਪਾਰਟੀਆਂ ਦਾ ਹੈ ਪਰ ਵਿਰੋਧੀ ਪਾਰਟੀਆਂ ਪੂਰੀ ਤਰਾ ਚੁੱਪ ਕਰਕੇ ਬੈਠੀਆਂ ਹੋਈਆ ਹਨ ਜਿਸ ਤੋ ਸਾਬਿਤ ਹੁੰਦਾ ਹੈ ਕਿ ਇਹ ਸਭ ਆਪਸ ਵਿੱਚ ਮਿਲੇ ਹੋਏ ਹਨ ਉਹਨਾਂ ਆਖਿਆਂ ਕਿ ਪ੍ਰਧਾਨ ਮੰਤਰੀ ਨੇ ਆਖਿਆਂ ਸੀ ਕਿ ਮੈ ਕਿਸਾਨਾ ਤੋ ਕੇਵਲ ਇਕ ਫੋਨ ਕਾਲ ਦੀ ਦੂਰੀ ਤੇ ਹਾ ਪਰ ਹੁਣ ਦੋ ਮਹੀਨੇ ਬੀਤ ਚੁੱਕੇ ਹਨ ਤੇ ਪ੍ਰਧਾਨ ਮੰਤਰੀ ਮੋਦੀ ਦੇ ਕੰਨਾ ਤੱਕ

ਕਿਸਾਨਾ ਦੀ ਆਵਾਜ਼ ਤੱਕ ਨਹੀ ਪਹੁੰਚ ਰਹੀ ਹੈ ਉਹਨਾਂ ਸ਼ਪੱਸ਼ਟ ਕੀਤਾ ਕਿ ਕਿਸਾਨ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਨ ਤੇ ਸਰਕਾਰ ਜਦ ਚਾਹੇ ਸਾਨੂੰ ਗੱਲਬਾਤ ਵਾਸਤੇ ਸੱਦਾ ਭੇਜ ਸਕਦੀ ਹੈ ਉਹਨਾਂ ਆਖਿਆਂ ਕਿ ਖੇਤੀ-ਬਾੜੀ ਮੰਤਰੀ ਮਸਲੇ ਦੇ ਹੱਲ ਵਾਸਤੇ ਬਿਆਨ ਤੇ ਦਿੰਦੇ ਹਨ ਪਰ ਹੱਲ ਕਰਨ ਲਈ ਗੱਲਬਾਤ ਦੇ ਰਾਹ ਨੂੰ ਬੰਦ ਕਰੀ ਬੈਠੇ ਹਨ ਉਹਨਾਂ ਕਿਹਾ ਕਿਸਾਨ ਖੇਤੀ ਕਾਨੂੰਨ ਵਾਪਿਸ ਨਾ ਲਏ ਜਾਣ ਤੱਕ ਆਪਣਾ ਅੰਦੋਲਨ ਜਾਰੀ ਰੱਖਣਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News