ਮਰਦਾਂ ਦੇ ਪ੍ਰਾਈਵੇਟ ਪਾ ਰ ਟ ਨੂੰ ਲੈ ਕੇ ਦੀਆ ਮਿਰਜ਼ਾ ਨੇ ਕਰ ਦਿੱਤਾ ਅਜਿਹਾ ਟਵੀਟ, ਜੋ ਹੋ ਗਿਆ ਵਾਇਰਲ

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਦੀਆ ਮਿਰਜ਼ਾ ਪਿਛਲੇ ਮਹੀਨੇ ਵਿਆਹ ਕਾਰਨ ਇਕ ਵਾਰ ਮੁੜ ਸੁਰਖ਼ੀਆਂ ’ਚ ਆ ਗਈ ਸੀ। ਦੀਆ ਮਿਰਜ਼ਾ ਨੇ 15 ਫਰਵਰੀ ਨੂੰ ਬਿਜ਼ਨੈੱਸਮੈਨ ਵੈਭਵ ਰੇਖੀ ਨਾਲ ਵਿਆਹ ਕਰਵਾਇਆ ਸੀ।

ਇਸ ਵਿਆਹ ਤੋਂ ਬਾਅਦ ਹੁਣ ਦੀਆ ਤੇ ਵੈਭਵ ਹਨੀਮੂਨ ਮਨਾਉਣ ਲਈ ਮਾਲਦੀਵ ਗਏ ਹੋਏ ਹਨ। ਇਸ ਵਿਚਾਲੇ ਦੀਆ ਨੇ ਇਕ ਅਜਿਹਾ ਟਵੀਟ ਕਰ ਦਿੱਤਾ ਹੈ, ਜੋ ਵਾਇਰਲ ਹੋ ਗਿਆ ਹੈ। ਅਸਲ ’ਚ ਦੀਆ ਨੇ ਆਪਣੇ ਟਵੀਟ ’ਚ ਮਰਦਾਂ ਦੇ ਪ੍ਰਾਈਵੇਟ ਪਾ ਰ ਟ ’ਤੇ ਕੁਮੈਂਟ ਕੀਤਾ ਹੈ।

ਦੀਆ ਨੇ ਇਕ ਰਿਪੋਰਟ ਨੂੰ ਟਵੀਟ ਕੀਤਾ ਹੈ, ਜਿਸ ’ਚ ਕਿਹਾ ਗਿਆ ਹੈ ਕਿ ਵਿਗਿਆਨੀਆਂ ਦੀ ਨਵੀਂ ਖੋਜ ’ਚ ਪਤਾ ਲੱਗਾ ਹੈ ਕਿ ਪ੍ਰਦੂਸ਼ਣ ਕਾਰਨ ਮਰਦਾਂ ਦਾ ਪ੍ਰਾਈਵੇਟ ਪਾ ਰ ਟ ਛੋਟਾ ਹੋ ਰਿਹਾ ਹੈ ਤੇ ਸ਼ੁ ਕ ਰਾ ਣੂ ਆਂ ’ਚ ਕਮੀ ਆ ਰਹੀ ਹੈ। ਇਸ ਰਿਪੋਰਟ ਨੂੰ ਟਵੀਟ ਕਰਦਿਆਂ ਦੀਆ ਨੇ ਲਿਖਿਆ, ‘ਹੁਣ ਸ਼ਾਇਦ ਦੁਨੀਆ ਮੌਸਮ ਦੀ ਤਬਦੀਲੀ ਤੇ ਹਵਾ ਪ੍ਰਦੂਸ਼ਣ ਨੂੰ ਥੋੜ੍ਹਾ ਹੋਰ ਗੰਭੀਰਤਾ ਨਾਲ ਲਵੇਗੀ?’

ਦੱਸਣਯੋਗ ਹੈ ਕਿ ਦੀਆ ਨੇ ਇਕ ਦਿਨ ਪਹਿਲਾਂ ਹੀ ਮਾਲਦੀਵ ਤੋਂ ਆਪਣੀਆਂ ਕੁਝ ਬੇਹੱਦ ਖ਼ੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਨੂੰ ਦੀਆ ਮਿਰਜ਼ਾ ਦੇ ਪਤੀ ਨੇ ਕਲਿੱਕ ਕੀਤਾ ਸੀ ਤੇ ਦੀਆ ਗ੍ਰੀਨ ਬਿਕਨੀ ਤੇ ਪ੍ਰਿੰਟਿਡ ਸ਼ ਰੱ ਗ ’ਚ ਬੇਹੱਦ ਹਸੀਨ ਲੱਗ ਰਹੀ ਸੀ।

ਦੀਆ ਨੇ ਸਾਲ 2000 ’ਚ ਮਿਸ ਏਸ਼ੀਆ ਪੈਸੇਫਿਕ ਦਾ ਖਿਤਾਬ ਜਿੱਤਿਆ ਸੀ। ਉਸ ਤੋਂ ਬਾਅਦ ਉਸ ਨੇ ਆਰ. ਮਾਧਵਨ ਨਾਲ ‘ਰਹਿਨਾ ਹੈ ਤੇਰੇ ਦਿਲ ਮੇਂ’ ਫ਼ਿਲਮ ਨਾਲ ਬਾਲੀਵੁੱਡ ’ਚ ਕਦਮ ਰੱਖਿਆ। ਆਖਰੀ ਵਾਰ ਦੀਆ ਤਾਪਸੀ ਪਨੂੰ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਥੱ ਪ ੜ’ ’ਚ ਨਜ਼ਰ ਆਈ ਸੀ। ਇਸ ਤੋਂ ਪਹਿਲਾਂ ਉਸ ਨੇ ਸੰਜੇ ਦੱਤ ਦੀ ਬਾਇਓਪਿਕ ‘ਸੰਜੂ’ ’ਚ ਮਾਨਿਅਤਾ ਦੱਤ ਦਾ ਕਿਰਦਾਰ ਨਿਭਾਇਆ ਸੀ।

Posted in Misc