Breaking News
Home / News / ਸ਼ਾਹਰੁਖ ਖ਼ਾਨ ਦੇ ਪੁੱਤਰ ਦੀ ਡਰੱਗ ਪਾਰਟੀ ਕਰਦਿਆਂ ਦੀ ਵੀਡੀਓ ਵਾਇਰਲ

ਸ਼ਾਹਰੁਖ ਖ਼ਾਨ ਦੇ ਪੁੱਤਰ ਦੀ ਡਰੱਗ ਪਾਰਟੀ ਕਰਦਿਆਂ ਦੀ ਵੀਡੀਓ ਵਾਇਰਲ

ਬਾਲੀਵੁੱਡ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਐੱਨ. ਸੀ. ਬੀ. ਦੀ ਗ੍ਰਿਫ਼ਤ ‘ਚ ਹੈ। ਐੱਨ. ਸੀ. ਬੀ. ਦੀ ਪੁੱਛਗਿੱਛ ‘ਚ ਆਰੀਅਨ ਨੇ ਕਈ ਰਾਜ ਖੋਲ੍ਹੇ ਹਨ। ਆਰੀਅਨ ਨੂੰ ਮੁੰਬਈ ‘ਚ ਇਕ ਕਰੂਜ ਜਹਾਜ਼ ‘ਤੇ ਛਾਪੇਮਾਰੀ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਆਰੀਅਨ ਖ਼ਾਨ ‘ਤੇ ਦੋਸ਼ ਹੈ ਕਿ ਉਸ ਨੇ ਡਰੱਗ ਦਾ ਸੇਵਨ ਕੀਤਾ ਸੀ। ਪੁੱਛਗਿੱਛ ‘ਚ ਆਰੀਅਨ ਨੇ ਇਸ ਗੱਲ ਨੂੰ ਸਵੀਕਾਰ ਵੀ ਕੀਤਾ ਹੈ। ਨਾਲ ਹੀ ਆਰੀਅਨ ਦਾ ਕਹਿਣਾ ਹੈ ਕਿ ਉਹ ਪਿਛਲੇ 4 ਸਾਲ ਤੋਂ ਡ ਰੱ ਗ ਜ਼ ਲੈ ਰਿਹਾ ਹੈ। ਇਸ ਦੌਰਾਨ ਉਸ ਕਰੂਜ ਪਾਰਟੀ ਦਾ ਇਨਸਾਈਡ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਸੈਂਕੜੇ ਲੋਕ ਪਾਰਟੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਐੱਨ. ਸੀ. ਬੀ. ਨੇ ਆਰੀਅਨ ਖ਼ਾਨ ਸਣੇ 8 ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਉੱਥੇ ਇੰਨੇ ਲੋਕ ਮੌਜੂਦ ਸਨ ਪਰ ਆਰੀਅਨ ਨੂੰ ਸਿਰਫ਼ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਕਿਉਂਕਿ ਉਹ ਸ਼ਾਹਰੁਖ਼ ਖ਼ਾਨ ਦਾ ਮੁੰਡਾ ਹੈ।

ਆਰੀਅਨ ਖ਼ਾਨ ਨੂੰ 7 ਅਕਤੂਬਰ ਤਕ ਐੱਨ. ਸੀ. ਬੀ. ਦੀ ਰਿਮਾਂਡ ‘ਚ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਅਰਬਾਜ਼ ਤੇ ਮੁਨਮੁਨ ਦੀ ਵੀ ਰਿਮਾਂਡ ਵਧਾ ਦਿੱਤੀ ਗਈ ਹੈ। ਦੱਸ ਦੇਈਏ ਕਿ ਬੀਤੇ ਦਿਨ ਕੋਰਟ ‘ਚ ਲੰਮੀ ਬਹਿਸ ਚੱਲੀ, ਜਿਸ ਤੋਂ ਬਾਅਦ ਐੱਨ. ਸੀ. ਬੀ. ਨੂੰ ਆਰੀਅਨ ਖ਼ਾਨ ਦੀ ਰਿਮਾਂਡ ਮਿਲੀ ਹੈ। ਐੱਨ. ਸੀ. ਬੀ. ਦਾ ਕਹਿਣਾ ਸੀ ਕਿ ਆਰੀਅਨ ਡ ਰੱ ਗ ਸ ਕਿਥੋਂ ਲਿਆਂਦਾ ਹੈ, ਇਹ ਜਾਣਨ ਲਈ ਉਨ੍ਹਾਂ ਨੂੰ ਹੋਰ ਜਾਂਚ ਦੀ ਲੋੜ ਹੈ, ਜਿਸ ਲਈ ਆਰੀਅਨ ਦੀ ਰਿਮਾਂਡ ਜ਼ਰੂਰੀ ਹੈ।

ਐੱਨ. ਸੀ. ਬੀ. ਨੇ 11 ਅਕਤੂਬਰ ਤਕ ਆਰੀਅਨ ਖ਼ਾਨ ਦੀ ਰਿਮਾਂਡ ਮੰਗੀ ਸੀ ਪਰ ਕੋਰਟ ਨੇ ਸਿਰਫ਼ 7 ਅਕਤੂਬਰ ਤਕ ਹੀ ਰਿਮਾਂਡ ਮਨਜ਼ੂਰ ਕੀਤੀ ਹੈ। ਆਰੀਅਨ ਖ਼ਾਨ ਦੀ ਵ੍ਹਟਸਐਪ ਚੈਟ ‘ਚ ਗਾਂਜੇ ਬਾਰੇ ਵੀ ਚੈਟ ਮਿਲੀ ਹੈ। ਉਥੇ ਚੈਟ ‘ਚ ਪੈਸਿਆਂ ਦੇ ਲੈਣ-ਦੇਣ ਦਾ ਵੀ ਖ਼ੁਲਾਸਾ ਹੋਇਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਰੀਅਨ ਦੇ ਫੋਨ ਤੋਂ ਤਸਵੀਰਾਂ ਤੇ ਚੈਟ ਦੇ ਰੂਪ ‘ਚ ਕਈ ਲਿੰਕਸ ਮਿਲੇ ਹਨ, ਜੋ ਇੰਟਰਨੈਸ਼ਨਲ ਡ ਰੱ ਗ ਸ ਟ੍ਰੈਫਿਕਿੰਗ ਵੱਲ ਇਸ਼ਾਰਾ ਕਰਦੇ ਹਨ।

Check Also

ਬੌਬੀ ਦਿਓਲ ਦੀ ‘ਆਸ਼ਰਮ-3 ਦੇ ਸੈੱਟ ‘ਤੇ ਬਜਰੰਗ ਦਲ ਦਾ ਹ ਮ ਲਾ, ਭੰਨੀਆਂ ਗੱਡੀਆਂ, ਕੁੱਟੀ ਆਸ਼ਰਮ ਦੀ ਟੀਮ

ਨਵੀਂ ਦਿੱਲੀ (ਬਿਊਰੋ) : ਬੌਬੀ ਦਿਓਲ ਦੀ ਵੈੱਬ ਸੀਰੀਜ਼ ‘ਆਸ਼ਰਮ’ ਦੇ ਦੋ ਸੀਜ਼ਨ ਹਿੱਟ ਹੋਣ …

Recent Comments

No comments to show.