ਦਿੱਲੀ ਮੰਡੀ ਚ ਕਿਸਾਨ ਆਗੂਆਂ ਨੇ ਮਾ ਰਿਆ ਛਾ ਪਾ

ਉਕਤ ਤਸਵੀਰਾ ਦਿੱਲੀ ਦੀ ਨਰੇਲਾ ਮੰਡੀ ਦੀਆ ਹਨ ਜਿੱਥੇ ਕਿ ਕਿਸਾਨ ਆਗੂ ਮਨਜੀਤ ਸਿੰਘ ਰਾਏ ਕਿਸਾਨਾ ਨੂੰ ਫਸਲਾ ਦੇ ਮਿਲਣ ਵਾਲੇ ਭਾਅ ਸਬੰਧੀ ਜਾਇਜ਼ਾ ਲੈਣ ਪਹੁੰਚੇ ਹੋਏ ਹਨ ਇਸ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਆਖਿਆਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋ ਕਿਹਾ ਗਿਆ ਸੀ ਕਿ ਐੱਮ ਐੱਸ ਪੀ ਸੀ, ਹੈ ਅਤੇ ਰਹੇਗੀ ਪਰ ਅੱਜ ਇੱਥੇ ਆ ਕੇ ਪਤਾ ਚੱਲ ਰਿਹਾ ਹੈ ਕਿ ਕਿਸੇ ਵੀ ਕਿਸਾਨ ਦੀ ਫਸਲ ਦੀ ਐੱਮ ਐੱਸ ਪੀ ਉਸ ਨੂੰ ਨਹੀ ਮਿਲ ਰਹੀ ਹੈ

ਜਿਸ ਦੇ ਚੱਲਦਿਆਂ ਪ੍ਰਧਾਨ ਮੰਤਰੀ ਮੋਦੀ ਦੇ ਵੱਲੋ ਕੀਤੇ ਗਏ ਦਾਅਵਿਆਂ ਦੀ ਫੂਕ ਨਿਕਲ ਰਹੀ ਹੈ ਉਹਨਾਂ ਆਖਿਆਂ ਕਿ ਦਿੱਲੀ ਦੀ ਨਰੇਲਾ ਮੰਡੀ ਕਿਸੇ ਸਮੇ ਏਸ਼ੀਆ ਦੀ ਨੰਬਰ ਇਕ ਮੰਡੀ ਹੋਇਆਂ ਕਰਦੀ ਸੀ ਅਤੇ ਇੱਥੇ ਫਸਲ ਦਾ ਪੂਰਾ ਮੁੱਲ ਮਿਲਿਆਂ ਕਰਦਾ ਸੀ ਪਰ ਅੱਜ ਇੱਥੇ ਕਿਸਾਨਾ ਦੀ ਕਣਕ ਐੱਮ ਐੱਸ ਪੀ ਤੋ 200-250 ਰੁਪਏ ਹੇਠਾ ਦੀ ਕੀਮਤ ਤੇ ਵਿਕ ਰਹੀ ਹੈ ਉਹਨਾਂ ਆਖਿਆਂ ਕਿ ਪੰਜਾਬ ਦੇ ਵਿੱਚ 10 ਅਪ੍ਰੈਲ ਤੋ ਮੰਡੀਆਂ ਦੇ ਵਿੱਚ

ਕਣਕ ਦੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ ਜਿੱਥੇ ਵੀ ਮੋਦੀ ਸਰਕਾਰ ਵੱਲੋ ਸਾਜਿਸ਼ਾ ਤਹਿਤ ਕਿਸਾਨਾ ਨੂੰ ਤੰ ਗ ਪ ਰੇ ਸ਼ਾ ਨ ਕੀਤਾ ਜਾਵੇਗਾ ਪਰ ਕਿਸਾਨ ਆਪਣੇ ਹੱਕਾ ਵਾਸਤੇ ਡਟੇ ਹੋਏ ਹਨ ਤੇ ਹੱਕ ਨਾ ਮਿਲਣ ਤੱਕ ਇਸੇ ਤਰਾ ਹੀ ਡਟੇ ਰਹਿਣਗੇ ਕਿਉਂਕਿ ਕਿਸਾਨਾ ਦੀ ਮੁੱਖ ਮੰਗ ਹੀ ਫਸਲਾ ਦੇ ਪੂਰੇ ਭਾਅ ਮਿਲਣ ਅਤੇ ਕਾਲੇ ਕਾਨੂੰਨਾ ਨੂੰ ਰੱਦ ਕਰਨ ਸਬੰਧੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News