ਦਿੱਲੀ ਦੇ ਨੱਕ ਚ ਦਮ ਕਰ ਰਾਜੇਵਾਲ ਦਾ ਵੱਡਾ ਐਲਾਨ

ਖੇਤੀ ਕਾਨੂੰਨਾ ਦੇ ਖਿਲਾਫ ਦੇਸ਼ ਦੇ ਕਿਸਾਨਾ ਦਾ ਅੰਦੋਲਨ ਲਗਾਤਾਰ ਜਾਰੀ ਹੈ ਜਿਸ ਦੇ ਚੱਲਦਿਆਂ ਅੱਜ ਕਿਸਾਨਾ ਦੇ ਵੱਲੋ ਕੇ ਐੱਮ ਪੀ ਰੋਡ ਨੂੰ 24 ਘੰਟਿਆਂ ਵਾਸਤੇ ਜਾਮ ਕੀਤਾ ਗਿਆ ਹੋਇਆਂ ਹੈ ਜਿੱਥੇ ਕਿ ਕਿਸਾਨਾ ਨੂੰ ਸੰਬੋਧਨ ਕਰਦਿਆਂ ਨੂੰ ਹੋਇਆਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਆਖਿਆਂ ਕਿ ਸੰਯੁਕਤ ਕਿਸਾਨ ਮੋਰਚੇ ਦੀ ਤਰਫੋ ਇਸ ਰੋਡ ਨੂੰ ਸਵੇਰ ਦੇ 8 ਵਜੇ ਤੋ ਲੈ ਕੇ ਕਲ ਸਵੇਰ ਦੇ 8 ਵਜੇ ਤੱਕ ਬੰਦ ਕਰਕੇ ਰੱਖਣ ਦਾ ਸੱਦਾ ਦਿੱਤਾ ਗਿਆ ਹੈ ਉਹਨਾਂ ਆਖਿਆਂ ਕਿ

ਜਦੋ ਸਰਕਾਰ ਦੇ ਵੱਲੋ ਖੇਤੀ ਆਰਡੀਨੈੱਸ ਸਦਨ ਚ ਲਿਆ ਕਿ ਕਾਨੂੰਨ ਬਣਾਏ ਗਏ ਅਤੇ ਕਿਸਾਨਾ ਦੀ ਗੱਲ ਮੇਜ਼ ਤੇ ਬੈਠ ਕੇ ਮੰਨਣ ਤੋ ਇਨਕਾਰ ਕਰ ਦਿੱਤਾ ਗਿਆ ਤਦ ਕਿਸਾਨਾ ਦੁਆਰਾਂ ਦਿੱਲੀ ਦੇ ਵਿੱਚ ਅੰਦੋਲਨ ਕਰਨ ਲਈ ਚਾਲੇ ਪਾਏ ਗਏ ਜਿਸ ਦੌਰਾਨ ਹਰਿਆਣਾ ਦੇ ਕਿਸਾਨਾ ਨੇ ਸਾਡਾ ਵੱਧ ਚੜ ਕੇ ਸਾਥ ਦਿੱਤਾ ਅਤੇ ਕਿਸਾਨ ਦਿੱਲੀ ਪੁੱਜ ਗਏ ਜਿਸ ਤੋ ਬਾਅਦ ਦੋ ਵੱਡਿਆਂ ਕਾਰਨਾ ਕਰਕੇ ਅੰਦੋਲਨ ਨੂੰ ਤਾਕਤ ਮਿਲੀ ਜਿਹਨਾ ਵਿੱਚੋਂ

ਪਹਿਲਾ ਅੰਦੋਲਨ ਦਾ ਸ਼ਾਤਮਈ ਰਹਿਣਾ ਅਤੇ ਆਮ ਲੋਕਾ ਦਾ ਸਮਰਥਨ ਕਿਸਾਨਾ ਨੂੰ ਮਿਲਣਾ ਸੀ ਅਤੇ ਜਦੋ ਆਮ ਲੋਕ ਅੰਦੋਲਨ ਦੇ ਨਾਲ ਜੁੜ ਜਾਣ ਤਾ ਫਿਰ ਸਰਕਾਰਾ ਦੇ ਕੋਲ ਕੋਈ ਤਾਕਤ ਨਹੀ ਰਹਿ ਜਾਦੀ ਕਿ ਉਹ ਅੰਦੋਲਨ ਨੂੰ ਖਤਮ ਕਰ ਸਕੇ ਰਾਜੇਵਾਲ ਨੇ ਆਖਿਆਂ ਕਿ ਇਸ ਅੰਦੋਲਨ ਦੀਆ ਕਈ ਪ੍ਰਾਪਤੀਆਂ ਹਨ ਜਿਹਨਾ ਵਿੱਚੋਂ ਇਕ ਪੰਜਾਬੀ ਕਿਸਾਨਾ ਜਿਹਨਾ ਵਿੱਚ ਬਹੁਤਾਤ ਸਿੱਖਾਂ ਦੀ ਹੈ ਉਹਨਾਂ ਨੇ ਕਾਰਪੋਰੇਟ ਘਰਾਣਿਆਂ ਦੇ ਖਿ ਲਾ ਫ ਲ ੜਾ ਈ ਸ਼ੁਰੂ ਕੀਤੀ ਜੋ ਕਿ

ਦੁਨੀਆ ਦੇ ਵਿੱਚ ਅੱਜ ਤੱਕ ਕੋਈ ਵੀ ਕੌਮ ਨਹੀ ਕਰ ਸਕੀ ਹੈ ਅਤੇ ਸਭ ਤੋ ਵੱਡੀ ਗੱਲ ਕਿ ਸਫਲਤਾ ਨਾਲ ਇਸ ਲੜਾਈ ਨੂੰ ਲੜਿਆ ਵੀ ਜਾ ਰਿਹਾ ਹੈ ਉਹਨਾਂ ਆਖਿਆਂ ਕਿ ਇਸ ਅੰਦੋਲਨ ਦੀ ਦੂਜੀ ਵੱਡੀ ਪ੍ਰਾਪਤੀ ਭਾਈਚਾਰਕ ਸਾਂਝ ਦਾ ਵਧਣਾ ਹੈ ਕਿਉਂਕਿ ਸਾਰਿਆ ਵੱਲੋ ਜਾਤਾਂ ਪਾਤਾ ਤੋ ਉੱਪਰ ਉੱਠ ਕੇ ਅਤੇ ਸਿਆਸੀ ਪਾਰਟੀਆਂ ਨੂੰ ਪਿੱਛੇ ਛੱਡ ਕੇ ਇਸ ਅੰਦੋਲਨ ਦੇ ਵਿੱਚ ਹਿੱਸਾ ਲਿਆ ਗਿਆ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News