KMP ਰੋਡ ਤੇ ਖੜ੍ਹ ਡੱਲੇਵਾਲ ਨੇ ਕੀਤਾ ਅਜਿਹਾ ਐਲਾਨ

ਦੇਸ਼ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਦੇ ਖਿਲਾਫ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਉੱਥੇ ਵੀ ਅੱਜ ਕਿਸਾਨਾ ਦੇ ਵੱਲੋ ਕੇ ਐੱਮ ਪੀ ਰੋਡ ਨੂੰ 24 ਘੰਟਿਆਂ ਵਾਸਤੇ ਜਾਮ ਕਰ ਦਿੱਤਾ ਗਿਆ ਹੈ ਜਿਸ ਦੌਰਾਨ ਕਿਸਾਨਾ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਖਿਆਂ ਕਿ ਕਿਸਾਨਾ ਦਾ ਅੰਦੋਲਨ ਇਕ ਵਾਰ ਫਿਰ ਤੋ ਸਿਖਰ ਤੇ ਪੁੱਜ ਗਿਆ ਹੈ ਉਹਨਾਂ ਆਖਿਆਂ ਲੋੜ ਹੈ ਕਿ ਕਿਸਾਨ ਸ਼ਾਂਤੀ ਬਣਾ ਕੇ ਰੱਖਣ ਅਤੇ

ਆਪਣੇ ਸ਼ਾਤਮਈ ਅੰਦੋਲਨ ਨੂੰ ਅੱਗੇ ਵਧਾਉਣ ਉਹਨਾਂ ਨੇ ਭਾਜਪਾ ਨੂੰ ਨਿਸ਼ਾਨੇ ਤੇ ਲੈਂਦਿਆਂ ਹੋਇਆਂ ਆਖਿਆਂ ਕਿ ਭਾਜਪਾ ਦੇ ਵੱਲੋ ਐਲਾਨ ਕੀਤਾ ਗਿਆ ਹੈ ਕਿ ਉਹ ਡਾ ਭੀਮ ਰਾਉ ਅੰਬੇਦਕਰ ਦੀ ਜਯੰਤੀ ਨੂੰ ਮਨਾਉਣਗੇ ਜਦਕਿ ਭਾਜਪਾ ਹੀ ਉਹ ਪਾਰਟੀ ਹੈ ਜਿਸ ਨੇ ਡਾ ਭੀਮ ਰਾਉ ਅੰਬੇਦਕਰ ਦੁਆਰਾਂ ਲਿਖੇ ਗਏ ਸਵਿੰਧਾਨ ਤੇ ਡਾਕਾ ਮਾਰਿਆ ਹੈ ਡੱਲੇਵਾਲ ਨੇ ਆਖਿਆਂ ਕਿ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਲਿਆ ਹੈ ਕਿ ਕੇਵਲ ਡਾ ਭੀਮ ਰਾਉ ਅੰਬੇਦਕਰ ਦੀ ਜਯੰਤੀ ਮੌਕੇ ਭਾਜਪਾ ਆਗੂਆਂ ਦਾ ਵਿਰੋਧ ਨਾ ਕੀਤਾ ਜਾਵੇ ਤਾ ਜੋ

ਜਦ ਭਾਜਪਾ ਆਗੂ ਡਾ ਭੀਮ ਰਾਉ ਅੰਬੇਦਕਰ ਦੇ ਅੱਗੇ ਸਿਰ ਝਕਾਉਣਗੇ ਤਦ ਸ਼ਾਿੲਦ ਇਹਨਾਂ ਨੂੰ ਸ਼ਰਮ ਆ ਸਕੇ ਕਿ ਅਸੀ ਡਾ ਅੰਬੇਦਕਰ ਦੁਆਰਾਂ ਲਿਖੇ ਗਏ ਸੰਵਿਧਾਨ ਦੇ ਉਲਟ ਜਾ ਰਹੇ ਹਾਂ ਉਹਨਾਂ ਆਖਿਆਂ ਕਿ ਕਿਸਾਨਾ ਦੇ ਅੰਦੋਲਨ ਦਾ ਪਸਾਰ ਦੇਸ਼ ਵਿੱਚ ਲਗਾਤਾਰ ਹੋ ਰਿਹਾ ਹੈ ਜਿਸ ਦਾ ਸਿੱਟਾ ਹੀ ਹੈ ਕਿ ਭਾਜਪਾ ਵੱਲੋ ਘਬਰਾਹਟ ਦੇ ਵਿੱਚ ਕਿਸਾਨ ਆਗੂਆਂ ਤੇ ਚੋਣਾ ਲੜਨ ਦੇ ਦੋਸ਼ ਲਗਾਏ ਜਾ ਰਹੇ ਹਨ ਜਦਕਿ ਕਿਸਾਨ ਆਗੂਆ ਦਾ ਦੇਸ਼ ਦੇ ਵੱਖ ਵੱਖ ਹਿੱਸਿਆ ਦੇ ਵਿੱਚ ਜਾਣ ਦਾ ਮਕਸਦ ਕਿਸਾਨੀ ਅੰਦੋਲਨ ਨੂੰ ਦੇਸ਼ ਦੇ ਹਰ ਵਾਸੀ ਤੱਕ ਪਹੁੰਚਾਉਂਣਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News