ਸਲਮਾਨ ਖਾਨ ਦੀ ਸਾਬਕਾ ਭਾਬੀ ਮਲਾਇਕਾ ਅਰੋੜਾ ਨੇ 12 ਸਾਲ ਛੋਟੇ ਅਰਜੁਨ ਕਪੂਰ ਨਾਲ…

ਸਲਮਾਨ ਖਾਨ ਦੀ ਸਾਬਕਾ ਭਾਬੀ ਮਲਾਇਕਾ ਅਰੋੜਾ ਨੇ 12 ਸਾਲ ਛੋਟੇ ਅਰਜੁਨ ਕਪੂਰ ਨਾਲ ਕੀਤੀ ਮੰਗਣੀ

ਮੁੰਬਈ: ਬਾਲੀਵੁੱਡ ਦੀ ਬੋਲਡ ਅਦਾਕਾਰਾ ਮਲਾਇਕਾ ਅਰੋੜਾ ਲੰਬੇ ਸਮੇਂ ਤੋਂ ਅਦਾਕਾਰ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ। ਆਏ ਦਿਨੀਂ ਇਹ ਜੋੜਾ ਮੁੰਬਈ ’ਚ ਇਕੱਠੇ ਸਪਾਟ ਹੁੰਦਾ ਰਹਿੰਦਾ ਹੈ। ਉੱਧਰ ਜਦੋਂ ਤੋਂ ਇਹ ਜੋੜਾ ਰਿਸ਼ਤੇ ’ਚ ਆਇਆ ਹੈ ਉਦੋਂ ਤਾਂ ਪ੍ਰਸ਼ੰਸਕ ਉਨ੍ਹਾਂ ਦੇ ਵਿਆਹ ਦੀ ਉਡੀਕ ਕਰ ਰਹੇ ਹਨ।

ਹਰ ਸਾਲ ਇਸ ਜੋੜੇ ਦੇ ਵਿਆਹ ਹੋਣ ਦੇ ਅੰਦਾਜ਼ੇ ਲਗਾਏ ਜਾਂਦੇ ਹਨ। ਇਸ ਦੌਰਾਨ ਮਲਾਇਕਾ ਨੇ ਆਪਣੇ ਇੰਸਟਾ ’ਤੇ ਅਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਮਲਾਇਕਾ ਅਰਜੁਨ ਨਾਲ ਵਿਆਹ ਕਰਨ ਲਈ ਇਕ ਕਦਮ ਅੱਗੇ ਆ ਗਈ ਹੈ।

ਦਰਅਸਲ ਤਸਵੀਰ ’ਚ ਮਲਾਇਕਾ ਅੰਗੇਜਮੈਂਟ ਫਿੰਗਰ ’ਚ ਮੰਗਣੀ ਦੀ ਅੰਗੂਠੀ ਫਲਾਂਟ ਕਰ ਰਹੀ ਹੈ ਜਿਸ ਨੂੰ ਦੇਖ ਦੇ ਕਿਹਾ ਜਾ ਰਿਹਾ ਹੈ ਕਿ ਮਲਾਇਕਾ ਨੇ ਅਰਜੁਨ ਨਾਲ ਮੰਗਣੀ ਕਰ ਲਈ ਹੈ। ਮਲਾਇਕਾ ਅਰੋੜਾ ਦੇ ਪੋਸਟ ਸਾਂਝੀ ਕਰਦੇ ਹੀ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈਆਂ ਦੇਣ ਲੱਗੇ।

ਹਾਲਾਂਕਿ ਅਜਿਹਾ ਨਹੀਂ ਹੈ ਅਤੇ ਮਲਾਇਕਾ ਅਰੋੜਾ ਨੇ ਇਹ ਤਸਵੀਰਾਂ ਸਿਰਫ਼ ਇਕ ਬ੍ਰਾਂਡ ਦੇ ਪ੍ਰਮੋਸ਼ਨ ਲਈ ਸਾਂਝੀਆਂ ਕੀਤੀਆਂ ਹਨ। ਇਸ ਗੱਲ ਦੀ ਖੁਲਾਸਾ ਵੀ ਮਲਾਇਕਾ ਨੇ ਤਸਵੀਰ ਦੇ ਕੈਪਸ਼ਨ ’ਚ ਕੀਤਾ ਹੈ। ਮਲਾਇਕਾ ਨੇ ਤਸਵੀਰਾਂ ਦੇ ਨਾਲ ਲਿਖਿਆ ਕਿ ‘ਕਿੰਨੀ ਪਿਆਰੀ ਅੰਗੂਠੀ ਹੈ, ਮੈਨੂੰ ਇਹ ਬਹੁਤ ਪਸੰਦ ਹੈ, ਇਥੋਂ ਤੋਂ ਹੀ ਖ਼ੁਸ਼ੀ ਸ਼ੁਰੂ ਹੁੰਦੀ ਹੈ! ਪਰ ਤੁਸੀਂ ਆਪਣੀ ਜ਼ਿੰਦਗੀ ’ਚ ਪਿਆਰ ਨੂੰ ਲੈ ਕੇ ਯੋਜਨਾ ਬਣਾ ਰਹੇ ਹੋ ਤਾਂ ਇਹ ਮੰਗਣੀ ਦੀ ਅੰਗੂਠੀ ਬਹੁਤ ਸਹੀ ਹੈ’।

ਦੱਸ ਦੇਈਏ ਕਿ ਮਲਾਇਕਾ ਅਰਜੁਨ ਤੋਂ ਉਮਰ ’ਚ 12 ਸਾਲ ਵੱਡੀ ਹੈ। ਇਸ ਕਾਰਨ ਉਨ੍ਹਾਂ ਨੂੰ ਕਈ ਵਾਰ ਟਰੋਲ ਵੀ ਕੀਤਾ ਗਿਆ ਪਰ ਇਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਦੋਵੇਂ ਬਿਨ੍ਹਾਂ ਕਿਸੇ ਸ਼ਰਮ ਦੇ ਸੋਸ਼ਲ ਮੀਡੀਆ ’ਤੇ ਇਕ-ਦੂਜੇ ਦੇ ਲਈ ਆਪਣਾ ਪਿਆਰ ਦਿਖਾਉਂਦੇ ਰਹਿੰਦੇ ਹਨ।

Posted in Misc