ਭਾਜਪਾ ਨੇਤਾ ਰਿੰਕੂ ਗੁਪਤਾ ਦੀ ਵੀਡੀਉ ਵਾਇਰਲ

ਭਾਜਪਾ ਨੇਤਾ ਰਿੰਕੂ ਗੁਪਤਾ ਦੀ ਵੀਡੀਉ ਵਾਇਰਲ – ਹੁਣ ਕਿੰਨੇ ਦੇਸ਼ ਭਗਤਾਂ ਨੇ ਇਸ ਦਾ ਇ ਨ ਕਾ ਉਂ ਟ ਰ ਕਰਨ ਦੀ ਮੰਗ ਕੀਤੀ?

ਹਾਈ ਕੋਰਟ ਵੱਲੋਂ ਭਾਜਪਾ ਆਗੂ ਦੀ ਵਿਧਾਇਕੀ ਰੱਦ
ਇੰਫਾਲ, 15 ਅਪਰੈਲ-ਮਨੀਪੁਰ ਦੇ ਹਾਈ ਕੋਰਟ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਾਉਣ ਸਮੇਂ ਅਧੂਰਾ ਹਲਫ਼ਨਾਮਾ ਜਮ੍ਹਾਂ ਕਰਾਉਣ ’ਤੇ ਭਾਜਪਾ ਆਗੂ ਓਕਰਾਮ ਹੈਨਰੀ ਸਿੰਘ ਦੀ ਵਿਧਾਇਕੀ ਨੂੰ ਰੱਦ ਕਰ ਦਿੱਤਾ ਹੈ। ਜਸਟਿਸ ਐੱਮ ਵੀ ਮੁਰਲੀਧਰਨ ਨੇ ਹੈਨਰੀ ਤੋਂ ਹਾਰੇ ਉਮੀਦਵਾਰ ਯਮਖਾਮ ਇਰਾਬੋਟ ਸਿੰਘ ਨੂੰ ਵੈਂਗਖੇਈ ਸੀਟ ਤੋਂ ਜੇਤੂ ਐਲਾਨ ਦਿੱਤਾ ਹੈ। ਹੈਨਰੀ ਨੇ ਕਾਂਗਰਸ ਦੀ ਟਿਕਟ ’ਤੇ ਚੋਣ ਲੜੀ ਸੀ ਅਤੇ ਭਾਜਪਾ ਉਮੀਦਵਾਰ ਇਰਾਬੋਟ ਨੂੰ 4,336 ਵੋਟਾਂ ਨਾਲ ਹਰਾਇਆ ਸੀ। ਪਿਛਲੇ ਸਾਲ ਉਹ ਭਾਜਪਾ ’ਚ ਸ਼ਾਮਲ ਹੋ ਗਿਆ ਸੀ। ਉਂਜ ਹੈਨਰੀ ਇਸ ਸਮੇਂ ਵਿਧਾਇਕ ਨਹੀਂ ਹੈ ਕਿਉਂਕਿ ਉਸ ਨੇ ਭਾਜਪਾ ’ਚ ਸ਼ਾਮਲ ਹੋਣ ਸਮੇਂ ਪਿਛਲੇ ਸਾਲ ਅਗਸਤ ’ਚ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਅਗਲੇ ਮਹੀਨੇ ਉਹ ਮੰਤਰੀ ਬਣ ਗਿਆ ਸੀ।-

Posted in News