ਬਾਰਡਰ ਤੇ ਬੈਠੇ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ

ਦੇਸ਼ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਦੇ ਖਿਲਾਫ ਸੰਘਰਸ਼ ਲਗਾਤਾਰ ਹੈ ਅਤੇ ਕਿਸਾਨਾ ਦੇ ਵੱਲੋ ਦੇਸ਼ ਭਰ ਦੇ ਵਿੱਚ ਕਿਸਾਨ ਰੈਲੀਆਂ ਅਤੇ ਮਹਾਪੰਚਾਇਤਾ ਕਰਨ ਦਾ ਦੌਰ ਜਾਰੀ ਹੈ ਇਸੇ ਦੌਰਾਨ ਕਿਸਾਨ ਆਗੂਆਂ ਦੇ ਵੱਲੋ ਅੰਮਿ੍ਰਤਸਰ ਵਿਖੇ ਸ਼ਹੀਦ ਕਿਸਾਨ ਆਗੂ ਬਲਦੇਵ ਸਿੰਘ ਮਾਨ ਦੀ ਬਰਸੀ ਮੌਕੇ ਵੱਡੀ ਰੈਲੀ ਕੀਤੀ ਗਈ ਜਿਸ ਦੌਰਾਨ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਸੰਬੋਧਨ ਕਰਦਿਆਂ ਹੋਇਆਂ ਆਖਿਆਂ ਕਿ ਸ਼ਹੀਦ ਬਲਦੇਵ ਸਿੰਘ ਮਾਨ ਹੁਣਾ ਨੇ ਬਹੁਤ ਸਾਰੇ ਅੰਦੋਲਨਾਂ ਦੇ ਵਿੱਚ ਹਿੱਸਾ ਲਿਆ ਅਤੇ ਦੁਬ ਲੇ ਕੁ ਚ ਲੇ ਲੋਕਾ ਲਈ

ਬਹੁਤ ਸਾਰੇ ਕੰਮ ਕੀਤੇ ਅਤੇ ਹੁਣ ਉਹਨਾਂ ਦੀ ਬੇਟੀ ਸੋਨੀਆਂ ਮਾਨ ਜੋ ਕਿ ਆਪਣਾ ਇਕ ਵਧੀਆਂ ਕੰਮਕਾਰ ਅਤੇ ਮੁਕਾਮ ਛੱਡ ਕੇ ਕਿਸਾਨਾ ਦੇ ਨਾਲ ਖੜੀ ਹੈ ਅਤੇ ਉਹਨਾਂ ਦੀ ਆਵਾਜ਼ ਬੁਲੰਦ ਕਰ ਰਹੀ ਹੈ ਉਹਨਾਂ ਆਖਿਆਂ ਕਿ ਅੱਜ ਦੀ ਇਸ ਰੈਲੀ ਦੇ ਵਿੱਚ ਮਹਿੰਦਰ ਸਿੰਘ ਟਿਕੈਤ ਦਾ ਪੋਤਾ ਵੀ ਪੁੱਜਿਆ ਹੋਇਆਂ ਹੈ ਜੋ ਕਿ ਟਿਕੈਤ ਖ਼ਾਨਦਾਨ ਦੀ ਤੀਜੀ ਪੀੜੀ ਹੈ ਅਤੇ ਜਦੋ ਇਸ ਤਰਾ ਨੌਜਵਾਨ ਪੀੜੀਆਂ ਅੰਦੋਲਨਾਂ ਦੇ ਨਾਲ ਜੁੜੀਆਂ ਹੋਈਆ ਹੋਣ ਤਾ ਅੰਦੋਲਨ ਕਦੇ ਹਾਰੇ ਨੀ ਜਾ ਸਕਦੇ ਹਨ

ਇਸ ਦੌਰਾਨ ਕਿਸਾਨ ਆਗੂ ਰੁਲਦੂ ਦਿੰਘ ਮਾਨਸਾ ਨੇ ਸ਼ਪੱਸ਼ਟ ਆਖਿਆਂ ਕਿ ਲੋਕ ਆਪਣੇ ਕੋਲ ਹਾਰ ਤਿਆਰ ਰੱਖਣ ਕਿਉਂਕਿ ਜਾਂ ਤਾ ਅਸੀ ਇਹ ਅੰਦੋਲਨ ਜਿੱਤ ਕੇ ਵਾਪਿਸ ਪਰਤਾਂਗੇ ਤਦ ਸਾਡੇ ਗਲਾ ਚ ਹਾਰ ਪਾ ਦਿੱਤੇ ਜਾਣ ਜਾ ਫਿਰ ਸਾਡੀਆਂ ਲਾਸ਼ਾਂ ਹੀ ਵਾਪਿਸ ਮੁੜਨਗੀਆ ਤਾ ਉਹੀ ਹਾਰ ਸਾਡੀਆਂ ਮਿ੍ਰਤਕ ਦੇਹਾਂ ਤੇ ਪਾ ਦਿੱਤੇ ਜਾਣ ਉਹਨਾਂ ਆਖਿਆਂ ਕਿ ਸਰਕਾਰ ਅਖਬਾਰ ਦੇ ਵਿੱਚ ਖਬਰਾ ਛਪਵਾ ਰਹੀ ਹੈ ਕਿ ਹੁਣ ਕਲੀਨ ਅਪ੍ਰੇਸ਼ਨ ਕੀਤਾ ਜਾਵੇਗਾ ਜਿਸ ਤਹਿਤ ਪਹਿਲਾ ਤਾ ਕਿਸਾਨਾ ਨੂੰ ਉੱਠਣ ਵਾਸਤੇ ਚਿੱਠੀ ਲਿਖੀ ਜਾਵੇਗੀ ਅਤੇ

ਜੇਕਰ ਉਹ ਨਹੀ ਮੰਨੇ ਤਾ ਬਲ ਦਾ ਪ੍ਰਯੋਗ ਕਰਕੇ ਉਹਨਾਂ ਨੂੰ ਉਠਾਇਆ ਜਾਵੇਗਾ ਪਰ ਮੋਦੀ ਸਰਕਾਰ ਇਹ ਚੰਗੀ ਤਰਾ ਜਾਣ ਲਵੇ ਅਜਿਹਾ ਕੁਝ ਵੀ ਹੋਣ ਤੇ ਸਰਕਾਰ ਨੂੰ ਇਸਦਾ ਖ਼ਮਿਆਜ਼ਾ ਭੁਗਤਣਾ ਪਵੇਗਾ ਉਹਨਾਂ ਆਖਿਆਂ ਕਿ ਵੱਡੀ ਗਿਣਤੀ ਚ ਕਿਸਾਨ ਦੁਬਾਰਾ ਤੋ ਟਰੈਕਟਰ ਟਰਾਲੀਆ ਲੈ ਕੇ ਦਿੱਲੀ ਪੁੱਜ ਰਹੇ ਹਨ ਅਤੇ ਅਗਲੇ ਕੁਝ ਦਿਨਾ ਦੇ ਵਿੱਚ ਦਿੱਲੀ ਚ ਕਿਸਾਨਾ ਦੀ ਗਿਣਤੀ ਫਿਰ ਤੋ ਲੱਖਾ ਵਿੱਚ ਹੋਵੇਗੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News