DSP ਹੋਵੇ ਤਾਂ ਐਹੋ ਜਿਹਾ, ਔਖੀ ਘੜੀ ਚ ਲੋਕਾਂ ਨੂੰ ਕਹੀ ਅਜਿਹੀ ਗੱਲ

ਦੇਸ਼ ਦੇ ਵਿੱਚ ਕਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਅਤੇ ਹਰ ਰੋਜ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਦੇ ਸ਼ਿਕਾਰ ਹੋ ਕੇ ਹਸਪਤਾਲਾ ਦੇ ਵਿੱਚ ਦਾਖਿਲ ਹੋ ਰਹੇ ਹਨ ਅਜਿਹੇ ਵਿੱਚ ਸਰਕਾਰ ਵੱਲੋ ਸਖਤ ਹਦਾਇਤਾਂ ਜਾਰੀ ਕਰਦਿਆਂ ਹੋਇਆਂ ਸੂਬੇ ਵਿੱਚ 5 ਵਜੇ ਤੱਕ ਸਾਰੀਆਂ ਦੁਕਾਨਾ ਬੰਦ ਕਰਨ ਅਤੇ 6 ਵਜੇ ਕਰਫਿਊ ਦਾ ਐਲਾਨ ਕੀਤਾ ਗਿਆ ਹੋਇਆਂ ਹੈ ਉਕਤ ਤਸਵੀਰਾ ਫਰੀਦਕੋਟ ਤੋ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ ਪੁਲਿਸ ਵੱਲੋ ਸ਼ਹਿਰ ਵਿਚਲੀਆਂ ਦੁਕਾਨਾ ਨੂੰ ਬੰਦ ਕਰਵਾਇਆਂ ਜਾ ਰਿਹਾ ਹੈ

ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਡੀ ਐੱਸ ਪੀ ਸਤਿੰਦਰ ਵਿਰਕ ਨੇ ਆਖਿਆਂ ਕਿ ਸਰਕਾਰ ਵੱਲੋ ਜਾਰੀ ਕੋਵਿਡ ਗਾਈਡਲਾਈਨਜ ਦੇ ਮੁਤਾਬਿਕ ਦੁਕਾਨਾ ਨੂੰ 5 ਵਜੇ ਬੰਦ ਕਰਵਾਕੇ 6 ਵਜੇ ਕਰਫਿਊ ਲਗਾਇਆ ਜਾ ਰਿਹਾ ਹੈ ਉਹਨਾਂ ਆਖਿਆਂ ਕਿ ਜਦ ਪਿਛਲੀ ਵਾਰ ਕਰੋਨਾ ਦੀ ਲਹਿਰ ਆਈ ਸੀ ਤਦ ਸਾਨੂੰ ਭਾਰੀ ਮੁਸ਼ੱਕਤ ਕਰਨੀ ਪਈ ਸੀ ਪਰ ਇਸ ਵਾਰ ਲੋਕ ਕਰੋਨਾ ਦੀ ਚੱਲ ਰਹੀ ਭਿਆਨਕ ਲਹਿਰ ਤੋ ਭਲੀ-ਭਾਂਤ ਜਾਣੂ ਹਨ ਅਤੇ ਖੁਦ ਹੀ 6 ਵਜੇ ਤੱਕ ਸਾਰੇ ਬਾਜਾਰ ਨੂੰ

ਖਾਲੀ ਕਰਕੇ ਘਰਾ ਨੂੰ ਚਲੇ ਜਾਦੇ ਹਨ ਉਹਨਾਂ ਆਖਿਆਂ ਕਿ ਸੂਬੇ ਚ ਲਗਾਤਾਰ ਵੱਧ ਰਹੇ ਕਰੋਨਾ ਦੇ ਮਾਮਲਿਆਂ ਦੇ ਮੱਦੇਨਜਰ ਕਰਫਿਊ ਸਮੇ ਦੀ ਜਰੂਰਤ ਹੈ ਅਤੇ ਜਿਉ ਹੀ ਕਰੋਨਾ ਦੀ ਰਫ਼ਤਾਰ ਘਟੇਗੀ ਤਾ ਕਰਫਿਊ ਦੇ ਵਿੱਚ ਵੀ ਢਿੱਲ ਕਰ ਦਿੱਤੀ ਜਾਵੇਗੀ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋ ਆਗੂ ਗੁਰਦਿੱਤ ਸਿੰਘ ਨੇ ਕੈਪਟਨ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਹੋਇਆਂ ਆਖਿਆ ਕਿ ਜੇਕਰ ਲੋਕਾ ਦੇ ਮਾਸਕ ਪਹਿਨਾਏ ਜਾ ਰਹੇ ਹਨ ਤਾ ਫਿਰ ਕਰਫਿਊ ਕਿਉ ਲਗਾਇਆ ਜਾ ਰਿਹਾ ਹੈ ਅਤੇ

ਸਭ ਤੋ ਵੱਡੀ ਗੱਲ ਕਿ ਸੂਬੇ ਚ ਲੋਕਾ ਦੇ ਵੈਕਸੀਨ ਲਗਾਈ ਜਾ ਰਹੀ ਹੈ ਜਦਕਿ ਸਰਕਾਰ ਹਾਲੇ ਤੱਕ ਲੋਕਾ ਨੂੰ ਇਹੀ ਨਹੀ ਦੱਸ ਪਾਈ ਹੈ ਕਿ ਵੈਕਸੀਨ ਦਾ ਸਰੀਰ ਨੂੰ ਕੀ ਫ਼ਾਇਦਾ ਹੈ ਅਤੇ ਇਹ ਕਰੋਨਾ ਦਾ ਮੁਕਾਬਲਾ ਕਿਸ ਤਰਾ ਕਰੇਗੀ ਜਿਸ ਦੇ ਚੱਲਦਿਆਂ ਸਰਕਾਰ ਹਾਲੇ ਤੱਕ ਲੋਕਾ ਅੰਦਰ ਵੈਕਸੀਨ ਪ੍ਰਤੀ ਵਿਸ਼ਵਾਸ ਭਰਨ ਚ ਵੀ ਨਾਕਾਮ ਰਹੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News