ਬੇਟਾ ਨਾ ਹੋਣ ‘ਤੇ ਲੋਕਾਂ ਦੇ ਬੇਹੁਦਾ ਸਵਾਲਾਂ ‘ਤੇ ਭੜਕੀ Neeru Bajwa, ਦਿੱਤਾ ਠੋਕਵਾਂ ਜਵਾਬ

ਚੰਡੀਗੜ੍ਹ: ਨੀਰੂ ਬਾਜਵਾ ਅਕਸਰ ਖੁੱਲ੍ਹ ਕੇ ਆਪਣੇ ਵਿਚਾਰ ਰੱਖਦੀ ਹੈ। ਹੁਣ ਤਿੰਨ ਧੀਆਂ ਦੀ ਮਾਂ ਨੀਰੂ ਨੇ ਮੁੰਡਾ ਹੋਣ ਦੀ ਉਮੀਦ ਬਾਰੇ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ ਹਨ। ਹਾਲ ਹੀ ਵਿੱਚ ਅਭਿਨੇਤਰੀ ਨੇ ਉਨ੍ਹਾਂ ਲੋਕਾਂ ਨੂੰ ਜਵਾਬ ਦੇਣ ਦਾ ਫੈਸਲਾ ਕੀਤਾ ਜੋ ਉਸ ਦੇ ਪੁੱਤਰ ਦੀ ਇੱਛਾ ਬਾਰੇ ਪ੍ਰਸ਼ਨ ਪੁੱਛਦੇ ਰਹਿੰਦੇ ਹਨ।

ਨੀਰੂ ਦਾ ਕਹਿਣਾ ਹੈ, ਮੈਨੂੰ ਕਾਫੀ ਲੋਕ ਅਜੇ ਵੀ ਪੁੱਛਦੇ ਨੇ 3 ਕੁੜੀਆਂ? ਮੁੰਡਾ ਵੀ ਹੋਣਾ ਚਾਹੀਦਾ। ਪਹਿਲਾਂ ਮੈਨੂੰ ਬਹੁਤ ਗੁੱਸਾ ਆਉਂਦਾ ਸੀ ਪਰ ਹੁਣ ਅਜਿਹੀ ਸੋਚ ਵਾਲਿਆਂ ‘ਤੇ ਬਹੁਤ ਤਰਸ ਆਉਂਦਾ ਹੈ ਕਿ ਇੰਨੀ ਛੋਟੀ ਸੋਚ ਆਹ। ਮੇਰੀਆਂ ਧੀਆਂ ਮੇਰਾ ਮਾਨ ਨੇ। ਮੈਂ ਵਾਹਿਗੁਰੂ ਦੀ ਧੰਨਵਾਦੀ ਹਾਂ ਇਨ੍ਹਾਂ ਲਈ ਪਰ ਅਫਸੋਸ ਹੈ ਕਿ ਅੱਜ ਵੀ ਇਹ ਸੋਚ ਸਮਾਜ ਵਿੱਚ ਹੈ। ਇਹ ਸੋਚ 2021 ਵਿੱਚ ਵੀ ਹੈ।

ਨੀਰੂ ਨੇ ਕਿਹਾ, ਮੇਰੇ ਤੋਂ ਇਹ ਗੱਲ ਕੈਨੇਡਾ ਵਿੱਚ ਵੀ ਪੁੱਛੀ ਜਾਂਦੀ ਹੈ। ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦੀ ਹਾਂ ਜੋ ਕਹਿੰਦੇ ਨੇ ਕਿ ਸਾਡੀਆਂ ਧੀਆਂ ਸਾਡੇ ਪੁੱਤਾਂ ਵਰਗੀਆਂ ਨੇ ਕਿ ਮੇਰੀਆਂ ਧੀਆਂ ਮੇਰੀਆਂ ਧੀਆਂ ਨੇ ਤੇ ਮੈਨੂੰ ਇਨ੍ਹਾਂ ‘ਤੇ ਮਾਣ ਹੈ।

ਅੱਜਕਲ੍ਹ ਨੀਰੂ ਇੱਕ ਟੀਵੀ ਸ਼ੋਅ ਲਈ ਸ਼ੂਟ ਕਰ ਰਹੀ ਹੈ ਤੇ ਨਾਲ ਹੀ ਫਿਲਮ ਕਲੀ ਜੋਟਾ ਦੀ ਸ਼ੂਟਿੰਗ ਵੀ ਚੱਲ ਰਹੀ ਹੈ। ਫਿਲਹਾਲ ਨੀਰੂ ਨੂੰ ਇੰਤਜ਼ਾਰ ਜਲਦੀ ਕੰਮ ਖਤਮ ਕਰ ਆਪਣੀਆਂ ਧੀਆਂ ਕੋਲ ਜਾਣ ਦਾ ਹੈ।