ਆਹ ਵਿਧਾਇਕ ਲੋਕਾਂ ਦੇ ਦਿਲਾਂ ਚ ਘਰ ਕਰ ਗਿਆ

ਦੇਸ਼ ਚ ਕਰੋਨਾ ਦੀ ਦੂਜੀ ਵੱਡੀ ਲਹਿਰ ਦੌਰਾਨ ਸਭ ਤੋ ਵੱਡੀ ਕਮੀ ਆਕਸੀਜਨ ਦੀ ਆ ਰਹੀ ਹੈ ਆਕਸੀਜਨ ਤੋ ਬਿਨਾ ਅਨੇਕਾ ਮਰੀਜਾ ਦੀਆ ਮੌਤਾ ਹੋ ਰਹੀਆਂ ਹਨ ਅਤੇ ਹਸਪਤਾਲਾ ਦੇ ਵਿੱਚ ਆਕਸੀਜਨ ਤੋ ਬਿਨਾ ਤੜਫਦੇ ਹੋਏ ਮਰੀਜਾ ਦੀਆ ਵੀਡਿਉਜ ਵੀ ਸਾਹਮਣੇ ਆ ਰਹੀਆ ਹਨ ਅਜਿਹੇ ਵਿੱਚ ਗਵਾਲੀਅਰ ਤੋ ਇਕ ਵੀਡਿਉ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਜਿਸ ਵਿੱਚ ਕਾਗਰਸੀ ਵਿਧਾਇਕ ਪ੍ਰਵੀਨ ਪਾਠਕ ਹਸਪਤਾਲ ਚ ਆਕਸੀਜਨ ਪਹੁੰਚਾਉਣ ਖਾਤਿਰ ਆਕਸੀਜਨ ਟੈਂਕਰ ਲੈਣ ਲਈ ਦੌੜ ਰਹੇ ਹਨ

ਅਤੇ ਉਹਨਾਂ ਵੱਲੋ ਰਸਤਾ ਵੀ ਖਾਲੀ ਕਰਵਾਇਆਂ ਜਾ ਰਿਹਾ ਹੈ ਇੱਥੋਂ ਤੱਕ ਕੇ ਰਸਤੇ ਚ ਖੜੇ ਦੂਜੇ ਟਰੱਕ ਨੂੰ ਵੀ ਧੱਕਾ ਲਗਾ ਕੇ ਇਕ ਪਾਸੇ ਕੀਤਾ ਜਾ ਰਿਹਾ ਹੈ ਵੀਡਿਉ ਵਿੱਚ ਉਹਨਾ ਦੇ ਸਾਥੀ ਵੀ ਵਿਧਾਇਕ ਦਾ ਸਾਥ ਦਿੰਦੇ ਨਜਰ ਆ ਰਹੇ ਹਨ ਤਾ ਜੋ ਜਲਦ ਤੋ ਜਲਦ ਆਕਸੀਜਨ ਟੈਂਕਰ ਨੂੰ ਹਸਪਤਾਲ ਪਹੁੰਚਾ ਕੇ ਮਰੀਜਾ ਦੀ ਜਾਨ ਬਚਾਈ ਜਾ ਸਕੇ ਇਸ ਦੌਰਾਨ ਪ੍ਰਵੀਨ ਪਾਠਕ ਦਾ ਕਹਿਣਾ ਸੀ ਕਿ ਉਹ ਆਖਰੀ ਸਾਹ ਤੱਕ ਗਵਾਲੀਅਰ ਦੇ ਲੋਕਾ ਲਈ ਲੜਦੇ ਰਹਿਣਗੇ ਅਤੇ

ਇਕ ਇਕ ਵਿਅਕਤੀ ਦੀ ਜਾ ਨ ਬਚਾਉਣ ਲਈ ਅੱਡੀ ਚੋਟੀ ਦਾ ਜੋਰ ਵੀ ਲਗਾ ਦੇਣਗੇ ਦੱਸ ਦਈਏ ਕਿ ਉਕਤ ਵੀਡਿਉ ਨੂੰ ਦੇਖ ਕੇ ਲੋਕਾ ਵੱਲੋ ਕਾਗਰਸੀ ਵਿਧਾਇਕ ਦੇ ਤਰੀਫ਼ਾਂ ਦੇ ਪੁੱਲ ਬੰਨ੍ਹੇ ਜਾ ਰਹੇ ਹਨ ਅਤੇ ਵੀਡਿਉ ਨੂੰ ਸ਼ੇਅਰ ਕਰਕੇ ਬਾਕੀ ਵਿਧਾਇਕਾਂ ਨੂੰ ਵੀ ਆਪਣੀ ਸਿਆਸਤ ਚਮਕਾਉਣ ਦੀ ਬਜਾਏ ਪ੍ਰਵੀਨ ਪਾਠਕ ਤੋ ਕੁਝ ਸਿੱਖਿਆ ਲੈਣ ਦੀ ਨਸੀਹਤ ਦੇ ਰਹੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in Misc