ਤੀਜੀ ਵਾਰ CM ਬਣਨ ਜਾ ਰਹੀ ਮਮਤਾ ਬੈਨਰਜੀ ਦਾ 2 ਕਮਰਿਆਂ ਦਾ ਘਰ ਦੇਖ ਹੈਰਾਨ ਹੋ ਜਾਉਂਗੇ

ਉਕਤ ਤਸਵੀਰਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਘਰ ਦੀਆ ਹਨ ਜੋ ਕਿ ਇਸ ਵਾਰ ਦੀਆ ਚੋਣਾ ਵਿੱਚ ਵੱਡੀ ਜਿੱਤ ਪ੍ਰਾਪਤ ਕਰਕੇ ਤੀਜੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣਨ ਜਾ ਰਹੀ ਹੈ ਦੱਸ ਦਈਏ ਕਿ ਮਮਤਾ ਬੈਨਰਜੀ ਦਾ ਇਹ ਹਰ ਕੇਵਲ ਦੋ ਕਮਰਿਆ ਦਾ ਘਰ ਹੈ ਜਿਸ ਵਿੱਚ ਉਸ ਵੱਲੋ ਰਿਹਾ ਜਾਦਾ ਹੈ ਅਤੇ ਆਸ ਪਾਸ ਹੋਰ ਵੀ ਲੋਕਾ ਦੇ ਘਰ ਹਨ ਜਦਕਿ ਦੇਖਣ ਵਿੱਚ ਆਉਂਦਾ ਹੈ ਕਿ ਹੋਰਨਾ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਘਰ ਬਹੁਤ ਹੀ ਵੱਡੇ ਅਤੇ ਆਲੀਸ਼ਾਨ ਹੁੰਦੇ ਹਨ ਅਤੇ

ਉਹਨਾਂ ਦੇ ਘਰਾ ਦੇ ਨਜਦੀਕ ਹੋਰ ਕਿਸੇ ਦਾ ਘਰ ਨਹੀ ਹੁੰਦਾ ਹੈ ਅਜਿਹੇ ਵਿੱਚ ਮਮਤਾ ਬੈਨਰਜੀ ਸਾਦਗੀ ਨਾਲ ਭਰਪੂਰ ਇਸ ਛੋਟੇ ਜਿਹੇ ਘਰ ਵਿੱਚ ਹੀ ਆਪਣੀ ਜਿੰਦਗੀ ਬਸਰ ਕਰ ਰਹੀ ਹੈ ਅਤੇ ਇੱਥੋਂ ਹੀ ਆਪਣੇ ਰੋਜ਼ਾਨਾ ਦੇ ਕੰਮ ਕਾਰਾ ਲਈ ਨਿਕਲਦੀ ਹੈ ਜਿਸ ਨਾਲ ਕਿ ਵੱਡੀਆ ਗੱਡੀਆਂ ਦੇ ਕਾਫਲੇ ਦੀ ਬਜਾਏ ਕੇਵਲ ਦੋ ਗੱਡੀਆਂ ਦਾ ਹੀ ਕਾਫਲਾ ਹੁੰਦਾ ਹੈ ਦੱਸਿਆ ਜਾਦਾ ਹੈ ਕਿ ਇਹ ਘਰ ਮਮਤਾ ਬੈਨਰਜੀ ਦੇ ਪੁਰਖਿਆਂ ਦਾ ਘਰ ਹੈ ਅਤੇ ਮਮਤਾ ਬੈਨਰਜੀ ਦਾ ਆਪਣੇ ਘਰ ਨਾਲ ਬਹੁਤ ਹੀ ਲਗਾਵ ਹੈ ਅਤੇ ਉਹਨਾਂ ਦੇ ਘਰ ਦੇ ਸਾਹਮਣੇ ਕਾਲੀ ਮਾਤਾ ਦਾ ਮੰਦਰ ਹੈ ਜਿਸ ਨਾਲ ਕਿ

ਵੱਡਾ ਬਾਜਾਰ ਲੱਗਦਾ ਹੈ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਬਾਜਾਰ ਚ ਦੁਕਾਨ ਚਲਾਉਣ ਵਾਲੀ ਮਹਿਲਾ ਨੇ ਦੱਸਿਆ ਕਿ ਉਹ 2001 ਤੋ ਇੱਥੇ ਆਪਣੀ ਦੁਕਾਨ ਕਰ ਰਹੀ ਹੈ ਪਰ ਅੱਜ ਤੱਕ ਉਸ ਨੂੰ ਕਦੇ ਵੀ ਮਮਤਾ ਬੈਨਰਜੀ ਜਾਂ ਉਹਨਾ ਦੀ ਸਕਿਊਰਟੀ ਦੇ ਕਾਰਨ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਨਹੀ ਪਿਆਂ ਹੈ ਉਹਨਾਂ ਦੱਸਿਆ ਕਿ ਦੀਦੀ ਇੱਥੇ ਬਹੁਤ ਹੀ ਸਾਦਗੀ ਨਾਲ ਰਹਿੰਦੀ ਹੈ ਸਾਰਿਆ ਨਾਲ ਮਿਲਦੀ ਵਰਤਦੀ ਵੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News