ਫੇਰ ਹੋਣਗੇ ਕਿਸਾਨਾਂ ਦੇ ਪੁਲਿਸ ਨਾਲ ਟਾ ਕ ਰੇ

ਖੇਤੀ ਕਾਨੂੰਨਾ ਦੇ ਖਿਲਾਫ ਦੇਸ਼ ਦੇ ਕਿਸਾਨਾ ਵੱਲੋ ਦਿੱਲੀ ਦੀਆ ਸਰਹੱਦਾ ਤੇ ਪੱਕੇ ਮੋਰਚੇ ਲਗਾਏ ਗਏ ਹੋਏ ਹਨ ਪਰ ਕੇਦਰ ਸਰਕਾਰ ਹਾਲੇ ਵੀ ਆਪਣੇ ਅੜੀਅਲ ਰਵੱਈਏ ਤੇ ਕਾਇਮ ਹੈ ਪਰ ਉੱਥੇ ਹੀ ਹੀ ਕਿਸਾਨ ਵੀ ਆਪਣੀਆਂ ਮੰਗਾ ਮਨਵਾਉਣ ਵਾਸਤੇ ਲਗਾਤਾਰ ਡਟੇ ਹੋਏ ਹਨ ਇਸੇ ਦਰਮਿਆਨ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਇਕ ਜਥਾ ਬਿਆਸ ਪੁੱਲ ਤੋ ਦਿੱਲੀ ਲਈ ਰਵਾਨਾ ਹੋਇਆਂ ਉਕਤ ਵੀਡਿਉ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਵੱਲੋ ਦੱਸਿਆ ਗਿਆ ਕਿ

ਉਹਨਾਂ ਦੇ ਇਸ ਕਾਫਲੇ ਚ 10 ਹਜਾਰ ਕਿਸਾਨ ਦਿੱਲੀ ਲਈ ਰਵਾਨਾ ਹੋ ਰਹੇ ਹਨ ਉਹਨਾਂ ਸ਼ਪੱਸ਼ਟ ਕੀਤਾ ਕਿ ਜਦੋ ਤੱਕ ਮੰਗਾ ਮੰਨੀਆਂ ਨਹੀ ਜਾਂਦੀਆਂ ਤਦ ਤੱਕ ਇਹ ਮੋਰਚਾ ਇਸੇ ਤਰਾ ਜਾਰੀ ਰਹੇਗਾ ਅਤੇ ਕਿਸਾਨ ਵੱਧ ਚੜ ਕੇ ਇਸ ਵਿੱਚ ਹਿੱਸਾ ਲੈਦੇ ਰਹਿਣਗੇ ਉਹਨਾਂ ਆਖਿਆਂ ਕਿ ਭਾਵੇ ਦੇਸ਼ ਵਿੱਚ ਕਰੋਨਾ ਕਾਲ ਚੱਲ ਰਿਹਾ ਹੈ ਪਰ ਸਰਕਾਰ ਦੁਆਰਾਂ ਹੀ ਕਿਸਾਨਾ ਨੂੰ ਦਿੱਲੀ ਦੀਆ ਸਰਹੱਦਾ ਤੇ ਬੈਠਣ ਵਾਸਤੇ ਮਜਬੂਰ ਕੀਤਾ ਗਿਆ ਹੋਇਆਂ ਹੈ ਅਤੇ ਕਰੋਨਾ ਫੈਲਾਉਣ ਦੇ ਇ ਲ ਜ਼ਾ ਮ ਵੀ ਕਿਸਾਨਾ ਤੇ ਲਗਾਏ ਜਾ ਰਹੇ ਹਨ

ਜਦਕਿ ਕਿਸਾਨ ਮੰਗਾ ਮੰਨੇ ਜਾਣ ਤੇ ਤੁਰੰਤ ਵਾਪਿਸ ਪਰਤਣ ਵਾਸਤੇ ਤਿਆਰ ਹਨ ਉਹਨਾਂ ਆਖਿਆਂ ਕਿ ਜੇਕਰ ਮੋਦੀ ਸਰਕਾਰ ਲੋਕਤੰਤਰ ਚ ਵਿਸ਼ਵਾਸ ਰੱਖਦੀ ਹੈ ਤਾ ਉਹਨਾ ਨੂੰ ਕਿਸਾਨ ਮਜਦੂਰਾ ਦੀਆ ਮੰਗਾ ਨੂੰ ਸੁਣ ਕੇ ਤੁਰੰਤ ਮੰਨਜੂਰ ਕਰਨਾ ਚਾਹੀਦਾ ਹੈ ਨਹੀ ਤਾ ਕਿਸਾਨ ਆਪਣੀ ਰੋਜੀ ਰੋਟੀ ਅਤੇ ਆਉਣ ਵਾਲੀਆ ਨਸਲਾ ਦੇ ਵਧੀਆ ਭਵਿੱਖ ਲਈ ਸਰਕਾਰ ਨਾਲ ਲੜਾਈ ਲੜਦੇ ਰਹਿਣਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News