ਲੱਖਾ ਸਿਧਾਣਾ ਨੇ ਗੁਰੂ ਘਰ ਚੋਂ ਕੀਤੀ ਬਹੁਤ ਜ਼ਰੂਰੀ ਅਨਾਊਂਸਮੈਂਟ

ਦੇਸ਼ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਦੇ ਖਿਲਾਫ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦੌਰਾਨ ਲੱਖਾ ਸਿਧਾਣਾ ਵੱਲੋ ਇਕ ਗੁਰਦੁਆਰਾ ਸਾਹਿਬ ਪੁੱਜਿਆ ਗਿਆ ਜਿੱਥੇ ਕਿ ਉਹਨਾਂ ਨੇ ਲੋਕਾ ਨੂੰ ਸੰਬੋਧਿਤ ਕਰਦਿਆਂ ਹੋਇਆਂ ਆਖਿਆਂ ਕਿ ਕਿਸਾਨਾ ਦਾ ਦਿੱਲੀ ਦੇ ਵਿੱਚ ਮੋਰਚਾ ਲਗਾਤਾਰ ਜਾਰੀ ਹੈ ਉਹਨਾਂ ਆਖਿਆ ਕਿ ਸਾਰੇ ਕਿਸਾਨ ਏਸ ਗੱਲ ਤੋ ਭਲੀ-ਭਾਂਤ ਜਾਣੂ ਹਨ ਕਿ ਜੇਕਰ ਇਹ ਕਾਲੇ ਕਾਨੂੰਨ ਵਾਪਿਸ ਨਹੀ ਹੁੰਦੇ ਤਾ ਨਾ

ਅਸੀ ਆਪਣੀਆਂ ਫਸਲਾ ਬਚਾ ਸਕਾਂਗੇ ਅਤੇ ਨਾ ਹੀ ਆਪਣੀਆਂ ਆਉਣ ਵਾਲੀਆ ਨਸਲਾ ਬਚਾ ਸਕਾਂਗੇ ਪਰ ਬਾਵਜੂਦ ਇਸ ਦੇ ਸਾਡੇ ਕੰਨਾ ਤੇ ਜੂ ਤੱਕ ਨਹੀ ਸਰਕ ਰਹੀ ਅਤੇ ਅਸੀ ਦਿੱਲੀ ਮੋਰਚੇ ਚ ਪੁੱਜਣ ਦੀ ਬਜਾਏ ਚੁੱਪ-ਚਾਪ ਆਪੋ ਆਪਣੇ ਘਰਾ ਵਿੱਚ ਬੈਠੇ ਹੋਏ ਹਾਂ ਲੱਖਾ ਸਿਧਾਣਾ ਨੇ ਆਖਿਆਂ ਕਿ ਕਿਸਾਨਾ ਨੇ ਦਿੱਲੀ ਮੋਰਚੇ ਦੇ ਵਿੱਚ ਅੱਤ ਦੀ ਠੰਡ ਅਤੇ ਬਰਸਾਤਾਂ ਦਾ ਵਾਲਾ ਮੌਸਮ ਆਪਣੇ ਪਿੰਡੇ ਤੇ ਹੰਢਾਇਆ ਪਰ ਉੱਥੇ ਡਟੇ ਰਹੇ ਪਰ ਹੁਣ ਜਦ ਗਰਮੀ ਹੋਈ ਹੈ

ਜਿਸ ਤੋ ਬਚਾਅ ਵਾਸਤੇ ਹਰ ਤਰਾ ਦੇ ਪ੍ਰਬੰਧ ਕਿਸਾਨਾ ਵੱਲੋ ਕੀਤੇ ਗਏ ਹਨ ਅਜਿਹੇ ਵਿੱਚ ਅਸੀ ਮੋਰਚੇ ਚ ਸ਼ਮੂਲੀਅਤ ਨਹੀ ਕਰ ਰਹੇ ਹਾ ਲੱਖੇ ਨੇ ਆਖਿਆਂ ਕਿ ਲੋੜ ਹੈ ਫਿਰ ਤੋ 26 ਜਨਵਰੀ ਤੋ ਪਹਿਲਾ ਵਾਲਾ ਮਾਹੌਲ ਬਣਾਇਆ ਜਾਵੇ ਜਿਵੇ ਉਦੋਂ ਲੋਕ ਦਿੱਲੀ ਪੁੱਜਦੇ ਸਨ ਉਵੇ ਹੀ ਫਿਰ ਤੋ ਦਿੱਲੀ ਵਿਖੇ ਪੁੱਜਿਆ ਜਾਵੇ ਉਹਨਾਂ ਆਖਿਆਂ ਕਿ ਜਿੰਨਾ ਜ਼ਿਆਦਾ ਵੱਡਾ ਸਾਡਾ ਇਕੱਠ ਦਿੱਲੀ ਦੇ ਵਿੱਚ ਹੋਵੇਗਾ ਉਨੀ ਹੀ

ਜ਼ਿਆਦਾ ਵੱਡੀ ਜਿੱਤ ਸਾਡੀ ਹੋਵੇਗੀ ਤੇ ਸਰਕਾਰ ਤੇ ਗੱਲਬਾਤ ਵਾਸਤੇ ਦਬਾਅ ਵਧੇਗਾ ਇਸ ਮੌਕੇ ਲੱਖਾ ਸਿਧਾਣਾ ਨੇ ਐਲਾਨ ਕੀਤਾ ਕਿ ਉਹ ਜਲਦ ਹੀ ਫਿਰ ਤੋ ਵੱਡੇ ਕਾਫਲੇ ਦੇ ਰੂਪ ਚ ਦਿੱਲੀ ਨੂੰ ਚਾਲੇ ਪਾਉਣਗੇ ਸੋ ਸਾਰਿਆ ਨੂੰ ਅਪੀਲ ਹੈ ਕਿ ਸਾਰੇ ਦਿੱਲੀ ਮੋਰਚੇ ਚ ਸ਼ਮੂਲੀਅਤ ਕਰਨ ਵਾਸਤੇ ਉਹਨਾਂ ਦੇ ਕਾਫਲੇ ਚ ਸ਼ਾਮਿਲ ਹੋਣ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News