ਚੱਲਦੇ ਵਿਆਹ ਚ ਦੱਬੇ ਪੈਰੀਂ ਆਗੀ ਪੁਲਿਸ

ਉਕਤ ਤਸਵੀਰਾ ਰਾਜਪੁਰਾ ਦੇ ਆਰ ਜੇ ਸ਼ੈਲਟਰ ਦੀਆ ਹਨ ਜਿੱਥੇ ਕਿ ਵਿਆਹ ਸਮਾਰੋਹ ਚੱਲ ਰਿਹਾ ਸੀ ਜਿਵੇ ਕਿ ਸਰਕਾਰ ਦੁਆਰਾਂ ਜਾਰੀ ਹਦਾਇਤਾਂ ਮੁਤਾਬਿਕ ਵਿਆਹ ਸਮਾਰੋਹ ਚ ਕੇਵਲ 10 ਜਾਣੇ ਹੀ ਸ਼ਾਮਿਲ ਹੋ ਸਕਦੇ ਹਨ ਉੱਥੇ ਹੀ ਇਸ ਵਿਆਹ ਸਮਾਰੋਹ ਦੇ ਵਿੱਚ ਸ਼ਮੂਲੀਅਤ ਕਰਨ ਵਾਲਿਆ ਦੀ ਗਿਣਤੀ 120 ਦੇ ਕਰੀਬ ਸੀ ਜਿਸ ਸਬੰਧੀ ਪੁਲਿਸ ਨੂੰ ਪਤਾ ਲੱਗਣ ਤੇ ਪੁਲਿਸ ਨੇ ਮੌਕੇ ਤੇ ਰੇਡ ਕੀਤੀ ਅਤੇ ਇਸ ਦੌਰਾਨ ਬਾਰਾਤੀ ਸਭ ਕੁਝ ਵਿੱਚ ਵਿਚਾਲੇ ਛੱਡ ਕੇ ਭੱਜਦੇ ਹੋਏ ਨਜਰ ਆਏ ਉੱਧਰ ਇਸ ਮਾਮਲੇ ਚ ਲਾੜੀ ਦੀ ਮਾ ਨੇ ਆਖਿਆਂ ਕਿ

ਵਿਆਹ ਸਮਾਗਮ ਚ ਮਹਿਜ 10 ਜਾਣੇ ਹੀ ਇਕੱਠੇ ਹੋਏ ਸੀ ਤੇ ਉਹਨਾ ਦੇ ਮੂੰਹ ਤੇ ਮਾਸਕ ਵੀ ਲੱਗੇ ਹੋਏ ਸੀ ਪਰ ਪੁਲਿਸ ਦੇ ਡਰ ਕਾਰਨ ਉਹ ਸਭ ਕੁਝ ਛੱਡ ਕੇ ਭੱਜਣ ਲਈ ਮਜਬੂਰ ਹੋਏ ਇਸ ਮੌਕੇ ਰੇਡ ਕਰਨ ਵਾਸਤੇ ਪੁੱਜੇ ਪੁਲਿਸ ਅਧਿਕਾਰੀ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਉਹਨਾਂ ਵੱਲੋ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਦੌਰਾਨ ਡਿਊਟੀ ਮਜਿਸਟਰੇਟ ਨੇ ਦੱਸਿਆ ਕਿ

ਉਹਨਾਂ ਦੇ ਆਉਣ ਤੱਕ ਬਾਰਾਤੀ ਅਤੇ ਰਿਸ਼ਤੇਦਾਰ ਚੱਲਦੇ ਵਿਆਹ ਵਿੱਚੋਂ ਦੋੜ ਗਏ ਸਨ ਅਤੇ ਕੇਵਲ 4-5 ਬੰਦੇ ਹੀ ਵਿਆਹ ਚ ਸ਼ਾਮਿਲ ਮਿਲੇ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਤਾ ਜੋ ਲੋਕਾ ਨੂੰ ਕਰੋਨਾ ਤੋ ਬਚਾਇਆ ਜਾ ਸਕੇ ਪਰ ਬਾਵਜੂਦ ਇਸ ਦੇ ਕੁਝ ਲੋਕ ਲ ਪ ਰ ਵਾਹੀ ਵਰਤਦੇ ਨਜਰ ਆਉਂਦੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News