23 ਸਾਲਾ ਜਸਕੀਰਤ ਸਿੰਘ ਗੋ-ਲੀ-ਆਂ ਮਾ ਰ ਕੇ ਹ ਲਾ ਕ – ਕਰਮਨ ਗਰੇਵਾਲ ਦੀ ਮੌਤ ਦਾ ਬ ਦ ਲਾ?

ਅਮਰੀਕਾ-ਮੈਕਸੀਕੋ ਸਰਹੱਦ ਨੇੜੇ ਬਾਰਡਰ ਪਾਰ ਕਰਕੇ ਆਏ 5 ਬੱਚੇ ਬਰਾਮਦ

ਅਮਰੀਕਾ ‘ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਕੇ ਇਕੱਲੇ ਬੱਚਿਆਂ ਦੀ ਗਿਣਤੀ ‘ਚ ਕਮੀ ਨਹੀਂ ਆ ਰਹੀ | ਇਕ ਤਾਜ਼ਾ ਮਾਮਲੇ ‘ਚ ਦੱਖਣੀ ਟੈਕਸਾਸ ‘ਚ ਇਕ ਛੋਟੇ ਬੱਚੇ ਸਮੇਤ ਕੁਝ ਗ਼ੈਰ-ਕਾਨੂੰਨੀ ਪ੍ਰਵਾਸੀ ਲੜਕੀਆਂ ਵੀ ਮਿਲੀਆਂ ਹਨ | ਇਸ ਮਾਮਲੇ ‘ਚ ਯੂ.ਐਸ. ਕਸਟਮਜ਼ ਅਤੇ ਬਾਰਡਰ ਪੈਟਰੋਲ ਦੇ ਮੁਲਾਜ਼ਮਾਂ ਨੇ ਨੋਰਮਾਡੀ ‘ਚ ਕਈ ਗ਼ੈਰ-ਕਾਨੂੰਨੀ ਪ੍ਰਵਾਸੀ ਬੱਚਿਆਂ ਬਾਰੇ ਮੈਵਰਿਕ ਕਾਊਾਟੀ ਦੇ ਇਸ ਕਾਂਸਟੇਬਲ ਤੋਂ ਸੂਚਨਾ ਪ੍ਰਾਪਤ ਕਰਦਿਆਂ ਕਾਰਵਾਈ ਕੀਤੀ ਅਤੇ 5 ਬੱਚੇ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਉਮਰ 11 ਮਹੀਨੇ ਤੋਂ ਸਾਲ ਦੇ ਵਿਚ ਹੈ | ਇਨ੍ਹਾਂ ‘ਚੋਂ ਤਿੰਨ ਹੋਡੁਰਸ ਅਤੇ 2 ਗੁਆਟੇਮਾਲਾ ਤੋਂ ਹਨ | ਰਿਪਬਲਿਕਨ ਕਾਂਗਰਸਮੈਨ ਟੋਨੀ ਗੋਜ਼ਲੇਸ ਜੋ ਉਸ ਇਲਾਕੇ ਤੋਂ ਆਉਂਦਾ ਹੈ, ਨੇ ਇਨ੍ਹਾਂ ਲੜਕੀਆਂ ਦੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ | ਉਨ੍ਹਾਂ ਦੱਸਿਆ ਕਿ ਇਕ ਕਿਸਾਨ ਨੇ ਦੇਖਿਆ ਕਿ ਉਨ੍ਹਾਂ ਦੇ ਖੇਤਾਂ ‘ਚ ਬੱਚੇ ਘੁੰਮ ਰਹੇ ਹਨ | ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ | ਇਸ ਕਿਸਾਨ ਨੇ ਦੱਸਿਆ ਕਿ ਇਕ ਛੋਟੀ ਬੱਚੀ ਦੇ ਕੱਪੜੇ ਵੀ ਨਹੀਂ ਸਨ | ਗਰਮੀ ਜ਼ਿਆਦਾ ਹੋਣ ਕਾਰਨ ਉਸ ਨੇ ਉਨ੍ਹਾਂ ਲਈ ਪਾਣੀ ਤੇ ਖਾਣੇ ਦਾ ਪ੍ਰਬੰਧ ਕੀਤਾ | ਕਸਟਮਜ਼ ਅਤੇ ਬਾਰਡਰ ਪੈਟਰੋਲ ਅਧਿਕਾਰੀਆਂ ਨੇ ਇਨ੍ਹਾਂ ਬੱਚਿਆਂ ਨੂੰ ਸਿਹਤ ਤੇ ਮਨੁੱਖੀ ਸੇਵਾਵਾਂ ਦੀ ਹਿਰਾਸਤ ‘ਚ ਭੇਜ ਦਿੱਤਾ ਹੈ, ਜਦੋਂ ਦੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਸੱਤਾ ‘ਚ ਆਏ ਹਨ, ਅੰਕੜੇ ਦੱਸਦੇ ਹਨ ਕਿ 2100 ਤੋਂ ਜ਼ਿਆਦਾ ਬੱਚੇ ਬਾਰਡਰਾਂ ਤੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੋ ਚੁੱਕੇ ਹਨ |

Posted in News