ਬਾਦਲਾਂ ਦੇ ਗੜ੍ਹ ਚ ਲੋਕਾਂ ਨੇ ਘੇ ਰ ਲਿਆ ਸੁਖਬੀਰ ਬਾਦਲ

ਉਕਤ ਤਸਵੀਰਾ ਫਿਰੋਜਪੁਰ ਹਲਕੇ ਦੀਆ ਹਨ ਜਿੱਥੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੌਜੂਦਾ ਐੱਮ ਪੀ ਹਨ ਜਿਹਨਾ ਨੇ ਚੋਣਾ ਸਮੇ ਆਖਿਆਂ ਸੀ ਕਿ ਫਿਰੋਜਪੁਰ ਦਾ ਵਿਕਾਸ ਜਲਾਲਾਬਾਦ ਦੀ ਤਰਜ ਤੇ ਕੀਤਾ ਜਾਵੇਗਾ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਫਿਰੋਜਪੁਰ ਵਾਸੀਆ ਨੇ ਆਖਿਆਂ ਕਿ ਚੋਣਾ ਸਮੇ ਸੁਖਬੀਰ ਬਾਦਲ ਹੁਣਾ ਨੇ ਸਾਡੇ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ ਪਰ ਸਚਾਈ ਇਹ ਹੈ ਕਿ ਚੋਣਾ ਜਿੱਤਣ ਤੋ ਬਾਅਦ ਸਾਨੂੰ ਸੁਖਬੀਰ ਬਾਦਲ ਦਾ ਮੁੜ ਚਿਹਰਾ ਤੱਕ ਦੇਖਣਾ ਮੁਨਾਸਿਬ ਨਹੀ ਹੋਇਆਂ ਹੈ

ਜਿਸ ਦੇ ਚੱਲਦਿਆਂ ਫਿਰੋਜਪੁਰ ਵਾਸੀ ਐੱਮ ਪੀ ਵੱਲੋ ਮਿਲਣ ਵਾਲ਼ੀਆਂ ਸਹੂਲਤਾ ਤੋ ਵਾਂਝੇ ਹਨ ਉਹਨਾਂ ਆਖਿਆਂ ਕਿ ਹੋ ਸਕਦਾ ਹੈ ਕਿ ਸਰਕਾਰੀ ਕਾਗਜਾ ਦੇ ਵਿੱਚ ਫਿਰੋਜਪੁਰ ਦਾ ਬਹੁਤ ਵਿਕਾਸ ਹੋਇਆ ਹੋਵੇ ਪਰ ਅਸਲੀਅਤ ਵਿੱਚ ਅਜਿਹਾ ਕੁਝ ਨਹੀ ਹੈ ਉਹਨਾਂ ਆਖਿਆਂ ਕਿ ਕਰੋਨਾ ਦੀ ਵਜ੍ਹਾ ਕਰਕੇ ਜੋ ਲਕਡਾਊਨ ਲਗਾਇਆ ਗਿਆ ਸੀ ਉਸ ਦੌਰਾਨ ਵੀ ਫਿਰੋਜਪੁਰ ਵਾਸੀ ਰਾਸ਼ਨ ਨਾ ਮਿਲਣ ਕਰਕੇ ਕਾਫੀ ਪਰੇਸ਼ਾਨੀ ਵਿੱਚੋਂ ਲੰਘੇ ਸਨ ਇਸ ਦੌਰਾਨ ਇਕ ਬਜੁਰਗ ਮਹਿਲਾ ਨੇ

ਅੰਗਰੇਜੀ ਭਾਸ਼ਾ ਦੇ ਵਿੱਚ ਸੁਖਬੀਰ ਬਾਦਲ ਨੂੰ ਘੇਰਦਿਆਂ ਹੋਇਆਂ ਆਖਿਆਂ ਕਿ ਸੁਖਬੀਰ ਬਾਦਲ ਹਮੇਸ਼ਾ ਸਾਡੀਆਂ ਨਜਰਾ ਤੋ ਦੂਰ ਹੀ ਰਹੇ ਹਨ ਜਿਸ ਕਾਰਨ ਹੀ ਉਹਨਾਂ ਨੂੰ ਆਪਣੀ ਜਲਾਲਾਬਾਦ ਐੱਮ ਐੱਲ ਏ ਵਾਲੀ ਸੀਟ ਕਾਗਰਸੀ ਐੱਮ ਐਲ ਏ ਰਮਿੰਦਰ ਆਵਲਾ ਦੇ ਹੱਥੋ ਗਵਾਉਣੀ ਪਈ ਹੈ ਅਤੇ ਜੇਕਰ ਹਾਲੇ ਵੀ ਉਹਨਾਂ ਨੇ ਲੋਕਾ ਦੀ ਸੇਵਾ ਨੂੰ ਮੁੱਖ ਰੱਖਦਿਆਂ ਯਤਨ ਨਾ ਕੀਤੇ ਤਾ ਅਗਲੀ ਵਾਰ ਉਹਨਾ ਨੂੰ ਐੱਮ ਪੀ ਸੀਟ ਵੀ ਗਵਾਉਣੀ ਪਵੇਗੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News