ਗੈਰੀ ਸੰਧੂ ਦਾ ਇਹ ਕੁਮੈਂਟ ਪੜ੍ਹ ਕਿਤੇ ਪਰਮੀਸ਼ ਵਰਮਾ ਦਾ ਜਵਾਬ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਗੈਰੀ ਸੰਧੂ ਦੀ ਇਕ ਵੀਡੀਓ ਹਾਲ ਹੀ ’ਚ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ ਇਸ ਵੀਡੀਓ ’ਚ ਗੈਰੀ ਗਾਇਕੀ ਛੱਡਣ ਦੀ ਗੱਲ ਕਰ ਰਹੇ ਹਨ। ਗੈਰੀ ਸੰਧੂ ਇਸ ਪਿੱਛੇ ਕੋਰੋਨਾ ਵਾਇਰਸ ਨੂੰ ਵਜ੍ਹਾ ਦੱਸ ਰਹੇ ਹਨ।

ਅਸਲ ’ਚ ਪਿਛਲੇ ਸਾਲ ਗੈਰੀ ਸੰਧੂ ਨੂੰ ਕੋਰੋਨਾ ਵਾਇਰਸ ਹੋਇਆ ਸੀ। ਉਸ ਤੋਂ ਬਾਅਦ ਗੈਰੀ ਨੂੰ ਲੱਗਦਾ ਹੈ ਕਿ ਉਹ ਗੀਤ ਹੁਣ ਇੰਨੇ ਵਧੀਆ ਢੰਗ ਨਾਲ ਨਹੀਂ ਗਾ ਪਾਉਂਦੇ। ਇਸ ਦੇ ਨਾਲ ਹੀ ਗੈਰੀ ਨੇ ਇਹ ਵੀ ਕਿਹਾ ਕਿ ਸ਼ਾਇਦ ਜਿਹੜੇ ਆਉਣ ਵਾਲੇ 3-4 ਗੀਤ ਹਨ, ਉਹ ਉਨ੍ਹਾਂ ਦੀ ਜ਼ਿੰਦਗੀ ਦੇ ਆਖਰੀ ਗੀਤ ਹੋਣਗੇ।

ਇਸ ਗੱਲ ਨੂੰ ਸੁਣ ਗੈਰੀ ਸੰਧੂ ਨੇ ਪ੍ਰਸ਼ੰਸਕ ਕਾਫੀ ਹੈਰਾਨ ਸਨ ਪਰ ਹੁਣ ਗੈਰੀ ਸੰਧੂ ਨੇ ਇਸ ’ਤੇ ਇਕ ਮਜ਼ੇਦਾਰ ਪ੍ਰਤੀਕਿਰਿਆ ਦਿੱਤੀ ਹੈ। ਅਸਲ ’ਚ ਗੈਰੀ ਨੇ ਬੀਤੇ ਦਿਨੀਂ ਆਪਣੇ ਗੀਤ ‘ਇਸ਼ਕ’ ਦਾ ਟੀਜ਼ਰ ਰਿਲੀਜ਼ ਕੀਤਾ ਸੀ।

ਇਸ ’ਤੇ ਇਕ ਪ੍ਰਸ਼ੰਸਕ ਨੇ ਗੈਰੀ ਨੂੰ ਕੁਮੈਂਟ ਕੀਤਾ, ‘ਉਹ ਭਰਾ ਮੇਰਿਆ ਗਾਉਣਾ ਨਾ ਛੱਡ ਦੇਈ, ਮੰਨ ਲਾ ਮੇਰੀ ਗੱਲ। ਜਿਵੇਂ ਦੀ ਵੀ ਆਵਾਜ਼ ਨਿਕਲਦੀ, ਅਸੀਂ ਸੁਣ ਲਿਆ ਕਰਨੇ ਆ ਗੀਤ।’

ਇਸ ’ਤੇ ਗੈਰੀ ਸੰਧੂ ਨੇ ਪ੍ਰਤੀਕਿਰਿਆ ਦਿੱਤੀ ਹੈ ਤੇ ਨਾਲ ਹੀ ਪਰਮੀਸ਼ ਵਰਮਾ, ਗਗਨ ਕੋਕਰੀ, ਨੀਟੂ ਸ਼ਟਰਾਂ ਵਾਲਾ ਤੇ ਹਰਮਨ ਚੀਮਾ ਨੂੰ ਟੈਗ ਕੀਤਾ ਹੈ। ਗੈਰੀ ਨੇ ਕੁਮੈਂਟ ਦਾ ਜਵਾਬ ਦਿੰਦਿਆਂ ਲਿਖਿਆ, ‘@rosekamalsandhu ਵੀਰ ਇਨ੍ਹਾਂ ਜਿੰਨਾ ਮਾੜਾ ਨਹੀਂ ਗਾਉਂਦਾ ਫਿਰ ਵੀ ਮੈਂ @parmishverma @gagankokri @neetu_shatran @harman.cheema.real ਭਾਵੇਂ ਇਹ ਸਭ ਗੁੱਸਾ ਕਰ ਲੈਣ, ਬਹੁਤ ਚਿਰ ਦੀ ਗੱਲ ਦਿਲ ’ਚ ਸੀ।’

ਗੈਰੀ ਸੰਧੂ ਦਾ ਇਹ ਕੁਮੈਂਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਤੇ ਇਸ ’ਤੇ ਹਰਮਨ ਚੀਮਾ ਦੀ ਪ੍ਰਤੀਕਿਰਿਆ ਵੀ ਆ ਗਈ ਹੈ। ਹਰਮਨ ਚੀਮਾ ਨੇ ਲਿਖਿਆ, ‘ਅਸੀਂ ਗੁੱਸਾ ਨਹੀਂ ਕਰਦੇ ਭਾਅ ਜੀ।’

ਇਸ ਤੋਂ ਬਾਅਦ ਗੈਰੀ ਨੇ ਹਰਮਨ ਚੀਮਾ ਨੂੰ ਮੁੜ ਟੈਗ ਕੀਤਾ ਤੇ ਸ਼ਾਨਦਾਰ ਵਾਲੀ ਇਮੋਜੀ ਵੀ ਬਣਾਈ।’

ਹੁਣ ਗੈਰੀ ਦਾ ਇਹ ਕੁਮੈਂਟ ਦੇਖ ਕੇ ਕੀ ਇਹ ਕਲਾਕਾਰ ਅਸਲ ’ਚ ਗੁੱਸਾ ਕਰਦੇ ਹਨ ਜਾਂ ਫਿਰ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Posted in Misc