PGI ‘ਚ ‘ਬਲੈਕ ਫੰਗਸ’ ਨਾਲ 500 ਲੋਕਾਂ ਦੀ ਅੱਖ ਦੀ ਰੌਸ਼ਨੀ ਖਤਮ

ਕੋਰੋਨਾ ਮਰੀਜ਼ਾਂ ਲਈ ਹੁਣ ਬਲੈਕ ਫੰਗਸ ਭਾਵ ਮਿਊਕ੍ਰਮਾਈਕੋਸਿਸ ਇਕ ਵੱਡੀ ਪਰੇਸ਼ਾਨੀ ਬਣ ਗਿਆ ਹੈ। ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਕੋਰੋਨਾ ਮਰੀਜ਼ਾਂ ਦੀ ਅੱਖ ਦੀ ਰੌਸ਼ਨੀ ’ਤੇ ਇਸ ਦਾ ਸਭ ਤੋਂ ਵੱਡਾ ਅਸਰ ਪੈ ਰਿਹਾ ਹੈ। ਕੋਵਿਡ ਵੈਕਸੀਨੇਸ਼ਨ ਕਮੇਟੀ ਦੇ ਚੇਅਰਮੈਨ ਅਤੇ ਆਈ ਡਿਪਾਰਟਮੈਂਟ ਦੇ ਮੁਖੀ ਡਾ. ਐੱਸ. ਐੱਸ. ਪਾਂਡਵ ਦੇ ਮੁਤਾਬਕ ਪਿਛਲੇ 2-3 ਹਫ਼ਤਿਆਂ ਵਿਚ ਪੀ. ਜੀ. ਆਈ. ਦੇ ਆਈ ਸੈਂਟਰ ਵਿਚ 400 ਤੋਂ 500 ਮਰੀਜ਼ ਹੁਣ ਤੱਕ ਦੇਖੇ ਗਏ ਹਨ, ਜਿਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਬਲੈਕ ਫੰਗਸ ਕਾਰਨ ਚਲੀ ਗਈ ਹੈ।

ਇਨ੍ਹਾਂ ਸਾਰੇ ਮਰੀਜ਼ਾਂ ਦੀ ਇਕ ਅੱਖ ਦੀ ਰੌਸ਼ਨੀ ਜਾ ਚੁੱਕੀ ਹੈ। ਇਹ ਉਹ ਮਰੀਜ਼ ਹਨ, ਜੋ ਸਿੱਧਾ ਆਈ ਸੈਂਟਰ ਵਿਚ ਆਏ ਹਨ, ਜਦ ਕਿ ਇਹ ਮਰੀਜ਼ ਈ. ਐੱਨ. ਟੀ. ਅਮਰਜੈਂਸੀ ਵਿਚ ਆਉਂਦੇ ਹਨ। ਉਨ੍ਹਾਂ ਦੇ ਰੈਫ਼ਰ ਕਰਨ ਤੋਂ ਬਾਅਦ ਹੀ ਮਰੀਜ਼ ਸਾਡੇ ਕੋਲ ਆਉਂਦੇ ਹਨ। ਇਨ੍ਹਾਂ ਮਰੀਜ਼ਾਂ ਦੀ ਅੱਖ ਦੀ ਰੌਸ਼ਨੀ ਇਕ ਵਾਰ ਚਲੀ ਜਾਵੇ ਤਾਂ ਦੁਬਾਰਾ ਆਉਣ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੈ। ਅਸੀਂ ਇਨ੍ਹਾਂ ਮਰੀਜ਼ਾਂ ਨੂੰ ਐਂਟੀ ਫੰਗਲ ਟ੍ਰੀਟਮੈਂਟ ਦੇ ਰਹੇ ਹਾਂ। ਇਸ ਬੀਮਾਰੀ ਵਿਚ ਮਰੀਜ਼ ਦੀਆਂ ਅੱਖਾਂ ਵਿਚ ਖੂਨ ਦੀ ਸਪਲਾਈ ਕਰਨ ਵਾਲੀਆਂ ਨਸਾਂ ਬੰਦ ਹੋ ਜਾਂਦੀਆਂ ਹਨ।

ਦਵਾਈਆਂ ਦਿੱਤੀਆਂ ਜਾਂਦੀਆਂ ਹਨ ਪਰ ਉਸ ਨਾਲ ਰੌਸ਼ਨੀ ਵਾਪਸ ਨਹੀਂ ਆਉਂਦੀ। ਉਥੇ ਹੀ, ਜੇਕਰ ਸਮਾਂ ਰਹਿੰਦੇ ਬੀਮਾਰੀ ਦਾ ਠੀਕ ਇਲਾਜ ਨਹੀਂ ਕਰਵਾਇਆ ਜਾਂਦਾ ਤਾਂ ਦੂਜੀ ਅੱਖ ਦੀ ਰੌਸ਼ਨੀ ਵੀ ਜਾ ਸਕਦੀ ਹੈ। ਡਾ. ਪਾਂਡਵ ਨੇ ਦੱਸਿਆ ਕਿ ਮਰੀਜ਼ ਜੇਕਰ ਸ਼ੁਰੂਆਤੀ ਸਟੇਜ ਵਿਚ ਆਵੇ ਤਾਂ ਉਸ ਦੀ ਅੱਖਾਂ ਦੀ ਰੌਸ਼ਨੀ ਬਚਾਈ ਜਾ ਸਕਦੀ ਹੈ।

Posted in News