ਰਣਦੀਪ ਹੁੱਡਾ ਨੂੰ ਸ੍ਰੀ ਦਰਬਾਰ ਸਾਹਿਬ ਜਾ ਕੇ ਆਖ਼ਿਰ ਕਿਉਂ ਮੰਗਣੀ ਪਈ ਸੀ ਮੁਆਫ਼ੀ, ਜਾਣੋ ਪੂਰਾ ਕਿੱਸਾ

ਮੁੰਬਈ (ਬਿਊਰੋ) – ਹਰਿਆਣਾ ਦੇ ਰਣਦੀਪ ਹੁੱਡਾ ਨੇ ਆਪਣੀ ਅਦਾਕਾਰੀ ਨਾਲ ਫ਼ਿਲਮ ਇੰਡਸਟਰੀ ‘ਚ ਬਹੁਤ ਜਲਦੀ ਇਕ ਵੱਖਰੀ ਪਛਾਣ ਕਾਇਮ ਕਰ ਲਈ ਸੀ। ਹਰ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਦੀ ਤਾਰੀਫ਼ ਹੁੰਦੀ ਹੈ। ਪਿਛਲੇ ਸਾਲ ਉਨ੍ਹਾਂ ਨੇ ਹਾਲੀਵੁੱਡ ‘ਚ ਵੀ ਆਪਣਾ ਡੈਬਿਊ ਕੀਤਾ ਸੀ। ਫ਼ਿਲਮ ‘ਚ ਉਨ੍ਹਾਂ ਦੇ ਕਿਰਦਾਰ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ ਰਣਦੀਪ ਹੁੱਡਾ ਨੇ ਅੰਮ੍ਰਿਤਸਰ ਜਾ ਕੇ ਸ੍ਰੀ ਦਰਬਾਰ ਸਾਹਿਬ ‘ਚ ਮੁਆਫ਼ੀ ਮੰਗੀ ਸੀ।

ਦਰਅਸਲ ਰਣਦੀਪ ਹੁੱਡਾ ਨੂੰ ‘ਬੈਟਲ ਆਫ਼ ਸਾਰਾਗੜ੍ਹੀ’ ਦੀ ਆਫ਼ਰ ਹੋਈ ਸੀ ਤਾਂ ਉਹ ਆਪਣੇ-ਆਪ ਨੂੰ ਇਸ ਲਈ ਤਿਆਰ ਕਰ ਰਹੇ ਸਨ। ਇਸ ਫ਼ਿਲਮ ਲਈ ਉਨ੍ਹਾਂ ਨੇ ਆਪਣੀ ਦਾੜ੍ਹੀ ਤੇ ਵਾਲ ਵਧਾ ਕੇ ਲੰਬੇ ਕੀਤੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਸਹੂੰ ਚੁੱਕ ਲਈ ਸੀ ਕਿ ਉਹ ਵਾਲ ਦੇ ਦਾੜ੍ਹੀ ਫ਼ਿਲਮ ਦੀ ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਹੀ ਕਟਵਾਉਣਗੇ। ਇੱਕ ਇੰਟਰਵਿਊ ‘ਚ ਰਣਦੀਪ ਹੁੱਡਾ ਨੇ ਦੱਸਿਆ ਸੀ ਕਿ ‘ਇਸ ਫ਼ਿਲਮ ਲਈ ਉਨ੍ਹਾਂ ਨੇ ਤਕਰੀਬਨ ਕੋਈ ਕੰਮ ਨਹੀਂ ਕੀਤਾ ਅਤੇ ਘਰ ‘ਚ ਹੀ ਰਹਿ ਕੇ ਆਪਣੀ ਦਾੜ੍ਹੀ ਦੇ ਵਾਲ ਵਧਾਏ ਸਨ।’

ਇਸ ਦੌਰਾਨ ਮੈਨੂੰ ਹੋਰ ਫ਼ਿਲਮਾਂ ਦੇ ਵੀ ਆਫ਼ਰ ਆਉਣ ਲੱਗੇ ਸਨ ਪਰ ਮੈਂ ਹਰ ਇੱਕ ਨੂੰ ਨਾਂਹ ਕਰ ਦਿੱਤੀ ਪਰ ਜਦੋਂ ਮੇਰੀ ਫ਼ਿਲਮ ਨਾਂ ਬਣੀ ਤਾਂ ਮੈਂ ਗੁਰਦੁਆਰਾ ਸਾਹਿਬ ਗਿਆ ਤੇ ਮੁਆਫ਼ੀ ਮੰਗੀ, ਫਿਰ ਵਾਲ ਕ ਟ ਵਾ ਏ ਅਤੇ ਦੁਬਾਰਾ ਫ਼ਿਲਮਾਂ ‘ਚ ਕੰਮ ਕਰਨਾ ਸ਼ੁਰੂ ਕੀਤਾ।’

ਤੁਹਾਨੂੰ ਦੱਸ ਦਿੰਦੇ ਹਾਂ ਕਿ ਰਣਦੀਪ ਲਈ ‘ਬੈਟਲ ਆਫ਼ ਸਾਰਾਗੜ੍ਹੀ’ ‘ਤੇ ਫ਼ਿਲਮ ਰਾਜਕੁਮਾਰ ਸੰਤੋਸ਼ੀ ਬਣਾਉਣ ਜਾ ਰਹੇ ਸਨ। ਰਣਦੀਪ ਹੁੱਡਾ ਦਾ ਪੋਸਟਰ ਤੇ ਟੀਜ਼ਰ ਵੀ ਜਾਰੀ ਹੋਇਆ ਸੀ ਪਰ ਇਸ ਤੋਂ ਪਹਿਲਾਂ ਅਕਸ਼ੇ ਕੁਮਾਰ ਫ਼ਿਲਮ ‘ਕੇਸਰੀ’ ਬਣਾ ਚੁੱਕੇ ਸਨ।

Posted in Misc