ਕਾਲੇ ਕੱਪੜੇ ਪਾ ਕੇ ਸਿੰਘੂ ਪਹੁੰਚਿਆ ਦਿੱਲੀ ਦਾ ਇਹ ਪਰਿਵਾਰ

ਉਕਤ ਤਸਵੀਰਾ ਦਿੱਲੀ ਦੇ ਸਿੰਘੂ ਬਾਰਡਰ ਦੀਆ ਹਨ ਜਿੱਥੇ ਕਿ ਕਿਸਾਨਾ ਵੱਲੋ ਅੱਜ ਦਾ ਦਿਨ ਕਾਲੇ ਦਿਨ ਵੱਜੋ ਮਨਾਇਆਂ ਜਾ ਰਿਹਾ ਹੈ ਅਜਿਹੇ ਵਿੱਚ ਕਿਸਾਨਾ ਦਾ ਸਾਥ ਦੇਣ ਵਾਸਤੇ ਦਿੱਲੀ ਦੇ ਨਰੇਲਾ ਤੋ ਇਕ ਪਰਿਵਾਰ ਸਿੰਘੂ ਬਾਰਡਰ ਤੇ ਕਾਲੇ ਕੱਪੜੇ ਪਾ ਕੇ ਪੁੱਜਾਂ ਇਸ ਮੌਕੇ ਪਰਿਵਾਰ ਦੀ ਲੜਕੀ ਸਮਿ੍ਰਤੀ ਆਰਿਆ ਨੇ ਗੱਲਬਾਤ ਕਰਦਿਆ ਹੋਇਆਂ ਆਖਿਆਂ ਕਿ ਕਿਸਾਨ ਆਪਣੇ ਹੱਕਾ ਵਾਸਤੇ ਪਹਿਲਾ ਠੰਡ ਦੇ ਮੌਸਮ ਚ ਇੱਥੇ ਬੈਠੇ ਰਹੇ ਅਤੇ ਹੁਣ ਗਰਮੀ ਚ ਵੀ ਇੱਥੇ ਬੈਠੇ ਹੋਏ ਹਨ ਤੇ ਸਰਕਾਰ ਨੂੰ ਚਾਹੀਦਾ ਹੈ ਕਿ

ਉਹ ਕਿਸਾਨਾ ਨਾਲ ਗੱਲਬਾਤ ਕਰੇ ਉਹਨਾਂ ਆਖਿਆਂ ਕਿ ਜਿਹਨਾ ਮੰਗਾ ਨੂੰ ਲੈ ਕੇ ਕਿਸਾਨ ਇੱਥੇ ਬੈਠੇ ਹਨ ਉਹਨਾਂ ਮੰਗਾ ਦਾ ਸਬੰਧ ਸਾਡੇ ਆਮ ਲੋਕਾ ਨਾਲ ਵੀ ਜੁੜਦਾ ਹੈ ਅਜਿਹੇ ਵਿੱਚ ਸਾਡਾ ਸਾਰਿਆ ਦਾ ਫਰਜ ਬਣਦਾ ਹੈ ਕਿ ਕਿਸਾਨਾ ਦਾ ਸਾਥ ਦਿੱਤਾ ਜਾਵੇ ਉਹਨਾਂ ਦੱਸਿਆ ਕਿ ਇੱਥੇ ਕਿਸਾਨਾ ਵੱਲੋ ਆਉਣ ਵਾਲੇ ਲੋਕਾ ਨੂੰ ਲੰਗਰ ਛਕਾਇਆ ਜਾਦਾ ਹੈ ਅਤੇ ਉਹਨਾਂ ਦੀ ਸੇਵਾ ਕੀਤੀ ਜਾਦੀ ਹੈ ਅਜਿਹੇ ਵਿੱਚ ਮੈਨੂੰ ਵੀ ਕੁਕਿੰਗ ਦਾ ਬਹੁਤ ਸ਼ੌਕ ਹੈ ਜਿਸ ਕਰਕੇ ਜਦ ਵੀ ਮੈ ਇੱਥੇ ਆਉਂਦੀ ਹਾਂ ਤਾ ਸੇਵਾ ਕਰਨ ਵਾਲੇ ਕਿਸਾਨਾ ਵਾਸਤੇ

ਘਰੋ ਕੁਝ ਨਾ ਕੁਝ ਬਣਾ ਕੇ ਲਿਆਉਂਦੀ ਹਾਂ ਜਿਸ ਬਦਲੇ ਮੈਨੂੰ ਇੱਥੋਂ ਬਜੁਰਗ ਕਿਸਾਨਾ ਤੋ ਬਹੁਤ ਪਿਆਰ ਮਿਲਦਾ ਹੈ ਉਹਨਾਂ ਆਖਿਆ ਕਿ ਲਗਾਤਾਰ ਛੇ ਮਹੀਨੇ ਤੱਕ ਅੰਦੋਲਨ ਨੂੰ ਜਾਰੀ ਰੱਖਣਾ ਕਿਸਾਨਾ ਦੀ ਇਕ ਵੱਡੀ ਜਿੱਤ ਹੈ ਉਹਨਾਂ ਭਾਵੁਕ ਹੁੰਦਿਆ ਆਖਿਆਂ ਕਿ ਜਿਸ ਤਰਾ ਪੰਜਾਬ ਦੇ ਕਿਸਾਨਾ ਨੇ ਉਹਨਾਂ ਨੂੰ ਇੱਜਤ ਅਤੇ ਪਿਆਰ ਬਖ਼ਸ਼ਿਆ ਹੈ ਉਹ ਉਸ ਨੂੰ ਸਾਰੀ ਜਿੰਦਗੀ ਨਹੀ ਭੁਲਾ ਸਕਦੀ ਤੇ ਹੁਣ ਜੇਕਰ ਕਿਸਾਨ ਜਿੱਤਣ ਤੋ ਬਾਅਦ ਇੱਥੋਂ ਵਾਪਿਸ ਚਲੇ ਜਾਣਗੇ ਤਾ ਮੈ ਖੁਦ ਪੰਜਾਬ ਜਾ ਕੇ ਉਹਨਾਂ ਨੂੰ ਮਿਲ ਕੇ ਆਇਆ ਕਰਾਂਗੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News