ਜਦੋਂ ਆਪਣੀ ਤਨਖ਼ਾਹ ਦੱਸ ਕਿ ਵਿਅਕਤੀ ਨੇ ਮੰਗਿਆ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਦਾ ਹੱਥ

ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਾਹਰੁਖ ਖ਼ਾਨ ਅਤੇ ਗੌਰੀ ਖ਼ਾਨ ਦੀ ਧੀ ਸੁਹਾਨਾ ਨੇ ਭਾਵੇਂ ਹੀ ਹਾਲੇ ਬਾਲੀਵੁੱਡ ’ਚ ਡੈਬਿਊ ਨਹੀਂ ਕੀਤਾ ਹੈ ਪਰ ਉਹ ਸਭ ਤੋਂ ਮਸ਼ਹੂਰ ਸਟਾਰਕਿਡ ਹੈ। ਸੋਸ਼ਲ ਮੀਡੀਆ ’ਤੇ ਸੁਹਾਨਾ ਦੇ ਵੱਡੀ ਗਿਣਤੀ ‘ਚ ਫੈਨ ਫੋਲੋਇੰਗ ਹਨ। ਸੁਹਾਨਾ ਦੀਆਂ ਬੋਲਡ ਤਸਵੀਰਾਂ ਹਮੇਸ਼ਾ ਹੀ ਚਰਚਾ ’ਚ ਰਹਿੰਦੀਆਂ ਹਨ। ਇੰਨਾ ਹੀ ਨਹੀਂ 21 ਸਾਲ ਦੀ ਸੁਹਾਨਾ ਨੂੰ ਵਿਆਹ ਦੇ ਆਫ਼ਰ ਵੀ ਮਿਲਣ ਲੱਗੇ ਹਨ। ਜੀ ਹਾਂ, ਤੁਸੀਂ ਸਹੀ ਸੁਣਿਆ।

ਦਰਅਸਲ ਧੀ ਦੇ ਜਨਮਦਿਨ ’ਤੇ ਗੌਰੀ ਖ਼ਾਨ ਨੇ ਸੋਸ਼ਲ ਮੀਡੀਆ ’ਤੇ ਆਪਣੀ ਲਾਡਲੀ ਦੀ ਇਕ ਖ਼ੂਬੂਸਰਤ ਤਸਵੀਰ ਸਾਂਝੀ ਕੀਤੀ ਸੀ। ਇਹ ਤਸਵੀਰ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਇਸ ਤਸਵੀਰ ’ਤੇ ਪ੍ਰਸ਼ੰਸਕਾਂ ਨੇ ਖ਼ੂਬ ਕੁਮੈਂਟਸ ਕੀਤੇ ਅਤੇ ਸੁਹਾਨਾ ਨੂੰ ਜਨਮਦਿਨ ਦੀਆਂ ਵਧਾਈਆਂ ਵੀ ਦਿੱਤੀਆਂ।

ਤਸਵੀਰ ’ਤੇ ਇਕ ਕੁਮੈਂਟ ਅਜਿਹਾ ਆਇਆ ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਤੁਹਾਨੂੰ ਦੱਸ ਦੇਈਏ ਕਿ ਸੁਹੈਬ ਨਾਂ ਦੇ ਇਕ ਯੂਜ਼ਰ ਨੇ ਸੁਹਾਨਾ ਦੀ ਤਸਵੀਰ ’ਤੇ ਕੁਮੈਂਟ ਕਰਦੇ ਹੋਏ ਗੌਰੀ ਤੋਂ ਉਨ੍ਹਾਂ ਦੀ ਲਾਡਲੀ ਦਾ ਹੱਥ ਮੰਗ ਲਿਆ। ਉਨ੍ਹਾਂ ਨੇ ਲਿਖਿਆ ਕਿ ‘ਗੌਰੀ ਮੈਮ, ਮੇਰਾ ਵਿਆਹ ਸੁਹਾਨਾ ਨਾਲ ਕਰਵਾ ਦਿਓ। ਮੇਰੀ ਮਹੀਨੇ ਦੀ ਆਮਦਨੀ 1 ਲੱਖ ਰੁਪਏ ਤੋਂ ਜ਼ਿਆਦਾ ਹੈ’। ਇਸ ਤੋਂ ਇਹ ਜ਼ਰੂਰ ਪਤਾ ਚੱਲਦਾ ਹੈ ਕਿ ਬਾਲੀਵੁੱਡ ’ਚ ਆਉਣ ਤੋਂ ਪਹਿਲਾਂ ਹੀ ਸੁਹਾਨਾ ਦੇ ਖ਼ੂਬ ਦੀਵਾਨੇ ਬਣ ਚੁੱਕੇ ਹਨ।

ਦੱਸ ਦੇਈਏ ਕਿ ਸੁਹਾਨਾ ਇਨੀਂ ਦਿਨੀਂ ਨਿਊਯਾਰਕ ’ਚ ਫ਼ਿਲਮਮੇਕਿੰਗ ਦੀ ਪੜ੍ਹਾਈ ਕਰ ਰਹੀ ਹੈ। ਸੁਹਾਨਾ ਦਾ ਐਕਟਿੰਗ ਵੱਲ ਰੁਝਾਣ ਹੈ। ਪ੍ਰਸ਼ੰਸਕ ਸੁਹਾਨਾ ਦੇ ਬਾਲੀਵੁੱਡ ਡੈਬਿਊ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

Posted in Misc