ਅਮਰੀਕਾ ਕੈਨੇਡਾ ਜਾਣ ਲਈ ਜਹਾਜ਼ ਦੀ ਟਿਕਟ ਨਾ ਦੇਖੋ

ਅਕਸਰ ਹੀ ਥੋੜੇ ਸਫਰ ਵਾਸਤੇ ਗੱਡੀਆ ਦੀ ਵਰਤੋ ਕੀਤੀ ਜਾਦੀ ਹੈ ਜਦਕਿ ਲੰਮੇ ਸਫਰ ਵਾਸਤੇ ਹਵਾਈ ਜਹਾਜ ਰਾਹੀ ਜਾਇਆ ਜਾਦਾ ਹੈ ਪਰ ਉਕਤ ਤਸਵੀਰਾ ਵਿੱਚ ਦਿਖਾਈ ਦੇ ਰਹੇ ਵਿਅਕਤੀ ਦੁਆਰਾਂ ਸਾਈਕਲ ਤੇ ਹੀ ਲੱਖਾ ਕਿੱਲੋਮੀਟਰਾਂ ਦਾ ਸਫਰ ਤੈਅ ਕੀਤਾ ਗਿਆ ਅਤੇ ਹੁਣ ਉਹ ਆਪਣੇ ਸਾਈਕਲ ਤੇ ਹੀ ਅਮੇਰਿਕਾ ਦੇ ਕੈਲੀਫੋਰਨੀਆ ਵਿਖੇ ਪਹੁੰਚੇ ਹੋਏ ਹਨ ਜਿਸ ਲਈ ਉਹਨਾਂ ਨੂੰ ਲਗਭਗ 150 ਦੇਸ਼ਾਂ ਵਿੱਚੋਂ ਦੀ ਗੁਜ਼ਰਨਾ ਪਿਆਂ ਗੱਲਬਾਤ ਕਰਦਿਆਂ ਹੋਇਆਂ ਸੋਮਨ ਦੇਵਨਾਥ ਨੇ ਦੱਸਿਆ ਕਿ

ਉਹਨਾਂ ਨੇ ਆਪਣਾ ਇਹ ਸਫਰ 2004 ਚ ਸ਼ੁਰੂ ਕੀਤਾ ਸੀ ਜਿਸ ਦਾ ਮਕਸਦ ਨਵੀ ਪੀੜੀ ਨੂੰ ਏਡਜ ਬਾਰੇ ਸਮਝਾਉਣਾ ਅਤੇ ਦੇਸ਼ ਦੁਨੀਆ ਦੇ ਲੋਕਾ ਨੂੰ ਭਾਰਤੀ ਸੰਸਕਿ੍ਰਤੀ ਬਾਰੇ ਦੱਸਣਾ ਸੀ ਅਤੇ ਇਸੇ ਸੰਕਲਪ ਨਾਲ ਮੈ ਪਹਿਲਾ ਢਾਈ ਸਾਲ ਤੱਕ ਕੇਵਲ ਇੰਡੀਆ ਵਿੱਚ ਹੀ ਘੁੰਮਿਆ ਜਿਸ ਦੌਰਾਨ ਮੈ 25 ਚੀਫ ਮਨਿਸਟਰਾਂ 26 ਗਵਰਨਰਾਂ ਨਾਲ ਮਿਲਿਆ ਜਿਸ ਤੋ ਬਾਅਦ ਮੈ ਏਸ਼ੀਆ ਦੇਸ਼ਾਂ ਚ ਘੁੰਮਣ ਵਾਸਤੇ ਨਿਕਲਿਆ ਅਤੇ 24 ਦੇਸ਼ਾਂ ਚ ਘੁੰਮਣ ਤੋ ਬਾਅਦ ਮੈ ਯੂਰਪ ਪਹੁੰਚਿਆ

ਜਿੱਥੇ ਕਾਫੀ ਸਮਾ ਠਹਿਰਨ ਤੋ ਬਾਅਦ ਮੈ ਅਫਰੀਕਨ ਦੇਸ਼ ਘੁੰਮਣ ਲਈ ਨਿਕਲ ਪਿਆਂ ਅਤੇ ਫਿਰ ਮੈ 52 ਦੇਸ਼ ਘੁੰਮੇ ਅਤੇ ਮੇਰਾ ਇਹ ਸਫਰ 2012 ਤੋ ਲੈ ਕੇ 2015 ਤੱਕ ਚੱਲਿਆਂ ਜਿਸ ਤੋ ਬਾਅਦ ਮੈ 2018-19 ਵਿੱਚ 8 ਕੈਰੇਬੀਅਨ ਦੇਸ਼ਾਂ ਅਤੇ 8 ਹੀ ਸੈਟਰਲ ਅਮੇਰਿਕਾ ਦੇਸ਼ਾਂ ਵਿੱਚੋਂ ਹੁੰਦੇ ਹੋਇਆਂ ਯੂ ਐੱਸ ਏ ਪੁੱਜਿਆ ਹਾਂ ਜਿੱਥੋ ਅੱਗੇ ਮੈ ਅਸਟਰੇਲੀਆ ਵਾਸਤੇ ਨਿਕਲ਼ਾਂਗਾ ਜਿਸ ਦਾ ਵੀਜਾ ਲੈਣ ਵਾਸਤੇ ਕਰੋਨਾ ਕਾਰਨ ਮੈਨੂੰ ਕੁਝ ਸਮਾ ਲੱਗੇਗਾ

ਉਹਨਾਂ ਦੱਸਿਆ ਕਿ ਉਹ ਹੁਣ ਤੱਕ 1 ਲੱਖ 74 ਹਜਾਰ ਕਿਲੋਮੀਟਰ ਸਫਰ ਤੈਅ ਕਰਕੇ 157 ਦੇਸ਼ ਘੁੰਮ ਚੁੱਕੇ ਹਨ ਜਿਸ ਦੌਰਾਨ ਮੈਨੂੰ ਬਹੁਤ ਸਾਰੇ ਦੇਸ਼ਾਂ ਵਿੱਚ ਭਾਰਤੀ ਲੋਕ ਵੀ ਮਿਲੇ ਅਤੇ ਹੋਰਾ ਲੋਕਾ ਵੱਲੋ ਵੀ ਮੈਨੂੰ ਬਹੁਤ ਪਿਆਰ ਬਖ਼ਸ਼ਿਆ ਗਿਆ ਜਿਸ ਸਬੰਧੀ ਮੈ ਸਾਰੇ ਅਨੁਭਵ ਨੋਟ ਕਰ ਰਿਹਾ ਹਾਂ ਜਿਸ ਨੂੰ ਬਾਅਦ ਵਿੱਚ ਮੈ ਕਿਤਾਬ ਦਾ ਰੂਪ ਦੇਵਾਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in Misc