ਬਾਰਡਰਾਂ ਤੇ ਬੈਠੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ

ਪੰਜਾਬ ਵਿੱਚ ਕਣਕ ਦੀ ਵਾਢੀ ਕਰਕੇ ਕਿਸਾਨ ਵਾਪਿਸ ਦਿੱਲੀ ਮੁੜਨੇ ਸ਼ੁਰੂ ਹੋ ਚੁੱਕੇ ਹਨ ਉਕਤ ਤਸਵੀਰਾ ਹੁਸ਼ਿਆਰਪੁਰ ਦੀਆ ਹਨ ਜਿੱਥੋਂ ਕਿ ਦੁਆਬਾ ਕਿਸਾਨ ਕਮੇਟੀ ਪੰਜਾਬ ਦਾ ਵੱਡਾ ਜਥਾ ਦਿੱਲੀ ਲਈ ਰਵਾਨਾ ਹੋਇਆਂ ਇਸ ਮੌਕੇ ਕਿਸਾਨਾ ਦਾ ਕਹਿਣਾ ਸੀ ਕਿ ਖੇਤੀ ਕਾਨੂੰਨ ਰੱਦ ਨਾ ਹੋਣ ਤੱਕ ਕਿਸਾਨਾ ਦਾ ਅੰਦੋਲਨ ਜਾਰੀ ਰਹੇਗਾ ਅਤੇ ਇਸੇ ਤਰਾ ਕਿਸਾਨਾ ਦੇ ਕਾਫਲੇ ਦਿੱਲੀ ਵੱਲ ਜਾਦੇ ਰਹਿਣਗੇ ਉਹਨਾਂ ਆਖਿਆਂ ਕਿ ਸੰਯੁਕਤ ਕਿਸਾਨ ਮੋਰਚੇ ਵੱਲੋ ਹੁਕਮ ਹੋਇਆਂ ਸੀ ਕਿ ਸਾਰੀਆਂ ਜਥੇਬੰਦੀਆਂ ਵੱਡੇ ਕਾਫਲੇ ਲੈ ਕੇ

ਦਿੱਲੀ ਪੁੱਜਣ ਜਿਸ ਦੇ ਤਹਿਤ ਕਿਸਾਨਾ ਦਾ ਵੱਡਾ ਕਾਫਲਾ ਟਾਂਡਾ ਦੇ ਚੌਲਾਂਗ ਤੋ ਦਿੱਲੀ ਮੋਰਚੇ ਲਈ ਰਵਾਨਾ ਹੋਇਆਂ ਹੈ ਜਦਕਿ ਇਸ ਤੋ ਪਹਿਲਾ ਵੀ ਦੁਆਬਾ ਕਿਸਾਨ ਕਮੇਟੀ ਪੰਜਾਬ ਦੀ ਅਗਵਾਈ ਵਿੱਚ 15-16 ਵਾਰ ਜਥੇ ਦਿੱਲੀ ਮੋਰਚੇ ਲਈ ਰਵਾਨਾ ਹੋ ਚੁੱਕੇ ਹਨ ਉਹਨਾਂ ਆਖਿਆਂ ਕਿ ਕਿਸਾਨਾ ਨੂੰ ਦਿੱਲੀ ਬੈਠਿਆ 6 ਮਹੀਨਿਆਂ ਦਾ ਸਮਾ ਹੋ ਚੁੱਕਾ ਹੈ ਅਜਿਹੇ ਵਿੱਚ ਜੇਕਰ ਬਿੱਲ ਰੱਦ ਨਹੀ ਹੋਏ ਤਾ ਵੀ ਕਿਸਾਨ ਦਿੱਲੀ ਦੀਆ ਸਰਹੱਦਾ ਤੇ ਡਟੇ ਰਹਿਣਗੇ ਅਤੇ

ਆਪਣਾ ਅੰਦੋਲਨ ਜਾਰੀ ਰੱਖਣਗੇ ਜਿਸ ਦਾ ਕਾਰਨ ਸ਼ਪੱਸ਼ਟ ਹੈ ਕਿ ਸਰਕਾਰ ਦੁਆਰਾਂ ਜਾਰੀ ਇਹ ਕਾਲੇ ਕਾਨੂੰਨ ਕਿਸਾਨਾ ਵਾਸਤੇ ਮੌਤ ਦਾ ਵਾਰੰਟ ਹਨ ਜਿਸ ਨੂੰ ਦੇਸ਼ ਦਾ ਕਿਸਾਨ ਕਦੀ ਵੀ ਮੰਨਜੂਰ ਨਹੀ ਕਰ ਸਕਦਾ ਹੈ ਉਹਨਾਂ ਸ਼ਪੱਸ਼ਟ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋ ਜੋ ਵੀ ਹੁਕਮ ਕਿਸਾਨਾ ਨੂੰ ਆਏਗਾ ਉਸ ਨੂੰ ਇਨ ਬਿਨ ਲਾਗੂ ਕੀਤਾ ਜਾਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News