ਦਿਲਪ੍ਰੀਤ ਢਿੱਲੋਂ ਦੀ ਸਾਬਕਾ ਪਤਨੀ ਨੇ ਦੇਖੋ ਹੁਣ ਕਿਸ ਨਾਲ ਕੀਤੀ ਨਵੀਂ ਜ਼ਿੰਦਗੀ ਸ਼ੁਰੂ

ਦਿਲਪ੍ਰੀਤ ਢਿੱਲੋਂ ਨਾਲ ਵਿਵਾਦਾਂ ‘ਚ ਰਹਿਣ ਮਗਰੋਂ ਅੰਬਰ ਧਾਲੀਵਾਲ ਨੇ ਕੀਤਾ ਨਵੀਂ ਜ਼ਿੰਦਗੀ ਦਾ ਆਗਾਜ਼
ਪੰਜਾਬੀ ਗਾਇਕ ਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਦੀ ਪਤਨੀ ਅੰਬਰ ਧਾਲੀਵਾਲ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ਆਪਣੀ ਇੱਕ ਨਵੀਂ ਪੋਸਟ ਸਾਂਝੀ ਕੀਤੀ ਹੈ, ਜਿਸ ਦੀ ਹਰ ਪਾਸੇ ਚਰਚਾ ‘ਚ ਹੋ ਰਹੀ ਹੈ। ਇਸ ਪੋਸਟ ਰਾਹੀਂ ਅੰਬਰ ਧਾਲੀਵਾਲ ਨੇ ਬਿਆਨ ਕੀਤਾ ਹੈ ਕਿ ਉਨ੍ਹਾਂ ਨੇ ਆਪਣੀ ਨਵੀਂ ਜ਼ਿੰਦਗੀ ਦਾ ਆਗਾਜ਼ ਕਰ ਲਿਆ ਹੈ।

ਦਰਅਸਲ, ਅੰਬਰ ਧਾਲੀਵਾਲ ਨੇ ਹੱਥਾਂ ‘ਚ ਹੱਥ ‘ਚ ਪਾਈ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ ‘ਚ ਉਸ ਨੇ ਲਿਖਿਆ ਹੈ, ‘ਤੁਸੀਂ ਮੇਰੇ ਲਈ ਕਿਸੇ ਦੂਤ ਤੋਂ ਘੱਟ ਨਹੀਂ ਰਹੇ ਹੋ। ਮੈਂ ਤੁਹਾਨੂੰ ਪਿਆਰ ਕਰਦੀ ਹਾਂ… ਨਾਲ ਹੀ ਉਨ੍ਹਾਂ ਨੇ ਹਾਰਟ ਵਾਲਾ ਇਮੋਜ਼ੀ ਪੋਸਟ ਕੀਤਾ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕ ਕੁਮੈਂਟ ਕਰਕੇ ਮੁਬਾਰਕਾਂ ਦੇ ਰਹੇ ਹਨ।’

ਦੱਸ ਦਈਏ ਕਿ ਅੰਬਰ ਧਾਲੀਵਾਲ ਨੇ ਆਪਣੀਆਂ ਪੁਰਾਣੀਆਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ। ਉਸ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਹੁਣ ਕੋਈ ਵੀ ਪੁਰਾਣੀ ਤਸਵੀਰ ਜਾਂ ਵੀਡੀਓ ਨਹੀਂ ਹੈ।

ਦੱਸਣਯੋਗ ਹੈ ਕਿ ਪਿਛਲੇ ਸਾਲ ਅੰਬਰ ਧਾਲੀਵਾਲ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਨਾਲ ਹੋਏ ਵਿਆਹ ਵਿਵਾਦ ਤੋਂ ਬਾਅਦ ਸੁਰਖੀਆਂ ‘ਚ ਬਣੇ ਰਹੇ ਸੀ। ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਆਪੋ-ਆਪਣੇ ਪੱਖ ਰੱਖੇ ਸਨ। ਇਸ ਤੋਂ ਬਾਅਦ ਅੰਬਰ ਧਾਲੀਵਾਲ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਕੇ ਆਪਣੀ ਨਰਸਿੰਗ ਦਾ ਕੋਰਸ ਪੂਰਾ ਕੀਤਾ। ਸੋਸ਼ਲ ਮੀਡੀਆ ‘ਤੇ ਅੰਬਰ ਧਾਲੀਵਾਲ ਦੀ ਚੰਗੀ ਫੈਨ ਫਾਲੋਇੰਗ ਹੈ। ਉਹ ਪੰਜਾਬੀ ਗੀਤਾਂ ‘ਤੇ ਅਕਸਰ ਹੀ ਆਪਣੀ ਵੀਡੀਓਜ਼ ਬਣਾ ਕੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀਆਂ ਰਹਿੰਦੀ ਹੈ। ਇਸ ਤੋਂ ਇਲਾਵਾ ਅੰਬਰ ਧਾਲੀਵਾਲ ਆਪਣੀਆਂ ਖ਼ੂਬਸੂਰਤ ਤਸਵੀਰਾਂ ਨੂੰ ਲੈ ਕੇ ਵੀ ਚਰਚਾ ‘ਚ ਰਹਿੰਦੀ ਹੈ।

ਚੰਡੀਗੜ੍ਹ (ਬਿਊਰੋ)– ਸੋਸ਼ਲ ਮੀਡੀਆ ’ਤੇ ਦਿਲਪ੍ਰੀਤ ਢਿੱਲੋਂ ਦੀ ਪਤਨੀ ਅੰਬਰ ਧਾਲੀਵਾਲ ਕਾਫੀ ਚਰਚਾ ’ਚ ਰਹਿੰਦੀ ਹੈ। ਅੰਬਰ ਦੀ ਕੋਈ ਨਾ ਕੋਈ ਪੋਸਟ ਸੋਸ਼ਲ ਮੀਡੀਆ ’ਤੇ ਸੁਰਖ਼ੀਆਂ ’ਚ ਰਹਿੰਦੀ ਹੈ। ਹਾਲ ਹੀ ’ਚ ਅੰਬਰ ਨੇ ਅਜਿਹੀ ਹੀ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਤੇ ਲੋਕ ਖੂਬ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਅਸਲ ’ਚ ਅੰਬਰ ਧਾਲੀਵਾਲ ਦੀ ਇਹ ਪੋਸਟ ਪੈਸਿਆਂ ਨੂੰ ਲੈ ਕੇ ਹੈ। ਨਾਲ ਹੀ ਇਸ ਪੋਸਟ ’ਚ ਅੰਬਰ ਇਨਸਾਨ ਦੇ ਕਿਰਦਾਰ ਦੀ ਵੀ ਗੱਲ ਕਰ ਰਹੀ ਹੈ।

ਅੰਬਰ ਨੇ ਆਪਣੀ ਪੋਸਟ ’ਚ ਲਿਖਿਆ, ‘ਦੁਨੀਆ ਕਦੇ ਇੰਪ੍ਰੈੱਸ ਨਹੀਂ ਹੁੰਦੀ, ਸਿਰਫ ਪੈਸੇ ਵਾਲਿਆਂ ਮਗਰ ਭੱਜਦੀ ਹੈ ਤੇ ਪੈਸੇ ਕਦੇ ਮੁੱਕਦੇ ਨਹੀਂ। ਜਦੋਂ ਇਸ ਦੁਨੀਆ ਤੋਂ ਤੁਰ ਜਾਣਾ ਹੈ, ਇਸ ਕੋਲ ਕਿੰਨੇ ਪੈਸੇ ਸੀ ਉਹ ਨਹੀਂ ਲੋਕਾਂ ਦੇ ਮੂੰਹੋਂ ਸੁਣਨ ਨੂੰ ਮਿਲਣਾ। ਸੁਣਨ ਨੂੰ ਮਿਲੂ ਕਿ ਇਹ ਬੰਦੇ ਨੇ ਕਦੇ ਹੱਸ ਕੇ ਬੁਲਾਇਆ ਸੀ ਜਾਂ ਕਦੇ ਇਸ ਬੰਦੇ ਨੇ ਮਾੜੇ ਟਾਈਮ ’ਚ ਸਾਥ ਦਿੱਤਾ ਸੀ ਜਾਂ ਇਸ ਬੰਦੇ ਨੇ ਦੁਨੀਆ ’ਚ ਚੰਗਾ ਕੀਤਾ ਲੋਕਾਂ ਲਈ ਜਾਂ ਇਸ ਬੰਦੇ ਨੇ ਪਿਆਰ ਬਹੁਤ ਕੀਤਾ ਦੂਜਿਆਂ ਨੂੰ।’

ਅੰਬਰ ਨੇ ਅੱਗੇ ਲਿਖਿਆ, ‘ਤੁਹਾਡਾ ਟੀਚਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗੀ, ਸੁਨੇਹੇ ਭਰੀ ਤੇ ਯਾਦਗਾਰ ਉਦਾਹਰਣ ਦੇ ਕੇ ਜਾਣ ਦਾ ਹੋਣਾ ਚਾਹੀਦਾ ਹੈ। ਪੈਸੇ ਤਾਂ ਆਉਂਦਾ-ਜਾਂਦਾ ਰਹਿੰਦਾ ਹੈ। ਅੱਜ ਭਾਵੇਂ ਕਮਾਈ ਕਰਕੇ ਜੋ ਮਰਜ਼ੀ ਖਰੀਦ ਲਓ, ਕਿਰਦਾਰ, ਆਦਰਸ਼, ਅਸੂਲ ਤੇ ਪਿਆਰ ਨਹੀਂ ਖਰੀਦ ਸਕਦਾ ਬੰਦਾ।’

ਅੰਬਰ ਧਾਲੀਵਾਲ ਨੂੰ ਚਾਹੁਣ ਵਾਲਿਆਂ ਵਲੋਂ ਇਸ ਪੋਸਟ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਕੁਮੈਂਟਾਂ ’ਚ ਉਸ ਦੀ ਹਾਂ ਨਾਲ ਹਾਂ ਮਿਲਾਈ ਜਾ ਰਹੀ ਹੈ।

Posted in Misc