ਸਿੱਧੂ ਨੇ ਮੀਟਿੰਗ ਤੋਂ ਬਾਹਰ ਆਉਂਦੇ ਕੀਤਾ ਵੱਡਾ ਐਲਾਨ

ਪੰਜਾਬ ਕਾਂਗਰਸ ਦੇ ਕ ਲੇ ਸ਼ ਨੂੰ ਖ਼ਤਮ ਕਰਨ ਲਈ ਹਾਈਕਮਾਨ ਵਲੋਂ ਬਣਾਈ ਗਈ ਕਮੇਟੀ ਅੱਗੇ ਪੇਸ਼ ਹੋ ਕੇ ਨਵਜੋਤ ਸਿੱਧੂ ਨੇ ਆਪਣਾ ਪੱਖ ਰੱਖਿਆ ਇਸ ਤਿੰਨ ਮੈਂਬਰੀ ਕਮੇਟੀ ਨਾਲ ਮੁਲਾਕਾਤ ਤੋਂ ਬਾਅਦ ਨਵਜੋਤ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਮੇਟੀ ਵਲੋਂ ਜੋ ਕੁੱਝ ਵੀ ਉਨ੍ਹਾਂ ਤੋਂ ਪੁੱਛਿਆ ਗਿਆ ਉਨ੍ਹਾਂ ਪੂਰੀ ਦਲੇਰੀ ਨਾਲ ਉਨ੍ਹਾਂ ਦਾ ਜਵਾਬ ਦਿੱਤਾ ਹੈ ਸਿੱਧੂ ਨੇ ਕਿਹਾ ਕਿ ਜ਼ਮੀਨ ਪਾੜ ਕੇ ਪੰਜਾਬ ਦੇ ਲੋਕਾਂ ਦੀ ਆਵਾਜ਼ ਬਾਹਰ ਆ ਰਹੀ ਹੈ

ਅਤੇ ਇਸੇ ਆਵਾਜ਼ ਨੂੰ ਉਹ ਹਾਈਕਮਾਨ ਤਕ ਪਹੁੰਚਾਉਣ ਲਈ ਅੱਜ ਇਥੇ ਆਏ ਹਨ ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਕਿ ਜੋ ਮੇਰਾ ਸਟੈਂਡ ਹੈ ਮੈਂ ਉਸ ਤੇ ਕਾਇਮ ਹਾਂ ਅਤੇ ਜੋ ਸੱਚ ਹੈ ਮੈਂ ਉਸ ਨੂੰ ਕਮੇਟੀ ਸਾਹਮਣੇ ਰੱਖ ਕੇ ਆਇਆ ਹਾਂ ਸਿੱਧੂ ਨੇ ਕਿਹਾ ਕਿ ਸੱਚ ਕੌੜਾ ਜ਼ਰੂਰ ਹੁੰਦਾ ਹੈ ਪਰ ਕਦੇ ਹਾਰਦਾ ਨਹੀਂ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਪੰਜਾਬ ਦੇ ਸੱਚ ਅਤੇ ਹੱਕ ਦੀ ਆਵਾਜ਼ ਹਾਈਕਮਾਨ ਸਾਹਮਣੇ ਬੁਲੰਦ ਤਰੀਕੇ ਨਾਲ ਰੱਖੀ ਹੈ ਅਤੇ ਉਹਨਾਂ ਦਾ ਮਕਸਦ ਪੰਜਾਬ ਦੇ ਹਰ ਨਾਗਰਿਕ ਨੂੰ ਹਿੱਸੇਦਾਰ ਬਣਾਉਣਾ ਅਤੇ ਹਰ ਪੰਜਾਬ ਵਿਰੋਧੀ ਤਾਕਤ ਨੂੰ ਹਰਾਉਣਾ ਹੈ ਇਸ ਦੌਰਾਨ ਸਿੱਧੂ ਨੇ ਅਖੀਰ ਵਿਚ ਕਿਹਾ ਕਿ

ਜਿੱਤੇਗਾ ਪੰਜਾਬ, ਜਿੱਤੇਗੀ ਪੰਜਾਬੀਅਤ ਅਤੇ ਜਿੱਤੇਗਾ ਹਰ ਪੰਜਾਬੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ

Posted in News