ਸਰਕਾਰ ਦਾ ਕਿਸਾਨਾਂ ਤੇ ਵੱਡਾ ਐਕਸ਼ਨ

ਦੇਸ਼ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਦੇ ਖਿਲਾਫ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਉੱਥੇ ਹੀ ਕਿਸਾਨਾ ਵੱਲੋ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਬੀਤੇ ਦਿਨੀ ਹਰਿਆਣਾ ਵਿਖੇ ਹਲਕਾ ਟੋਹਾਣਾ ਦੇ ਭਾਜਪਾ ਵਿਧਾਇਕ ਦਵਿੰਦਰ ਬਬਲੀ ਵੱਲੋ ਕਿਸਾਨਾ ਨਾਲ ਗਲਤ ਵਿਵਹਾਰ ਕੀਤਾ ਗਿਆ ਸੀ ਜਿਸ ਸਬੰਧੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸ਼ੋਸ਼ਲ ਮੀਡੀਆ ਤੇ ਲਾਿੲਵ ਹੋ ਕੇ ਆਖਿਆਂ ਕਿ

ਹਲਕਾ ਟੋਹਾਣਾ ਦਾ ਭਾਜਪਾ ਵਿਧਾਇਕ ਦਵਿੰਦਰ ਬਬਲੀ ਜੋ ਕਿ ਮੋਦੀ ਦੇ ਇਸ਼ਾਰਿਆ ਤੇ ਖੇਤੀ ਕਾਨੂੰਨਾ ਖਿਲਾਫ ਕਿਸਾਨਾ ਦੇ ਚੱਲ ਰਹੇ ਧਰਨਿਆਂ ਪ੍ਰਦਰਸ਼ਨਾ ਨੂੰ ਸਾਜਿਸ਼ ਤਹਿਤ ਹਿੰਸਕ ਮਾਹੌਲ ਚ ਤਬਦੀਲ ਕਰਨਾ ਚਾਹੁੰਦਾ ਹੈ ਉਹਨਾਂ ਆਖਿਆਂ ਕਿ ਇਕ ਐੱਮ ਐੱਲ ਏ ਹੋ ਕੇ ਕਿਸਾਨਾ ਲਈ ਗਲਤ ਸ਼ਬਦਾਵਲੀ ਵਰਤਣਾ ਅਤੇ ਉਹਨਾਂ ਨੂੰ ਗੰਦੀਆਂ ਗਾਲ੍ਹਾ ਕੱਢਣਾ ਬਹੁਤ ਸ਼ਰਮਨਾਕ ਹੈ ਉਹਨਾਂ ਆਖਿਆਂ ਕਿ ਵੀਡਿਉ ਵਿੱਚ ਸਾਫਤੌਰ ਤੇ ਦੇਖਿਆਂ ਜਾ ਸਕਦਾ ਹੈ ਕਿ

ਕਿਸ ਤਰਾ ਭਾਜਪਾ ਵਿਧਾਇਕ ਵੱਲੋ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾ ਨੂੰ ਗੱਡੀ ਚੋ ਉੱਤਰ ਕੇ ਗਾਲ੍ਹਾ ਕੱਢੀਆਂ ਗਈਆਂ ਜਿਸ ਕਾਰਨ ਹੁਣ ਤੱਕ ਕਿਸਾਨ ਪ੍ਰਸ਼ਾਸਨ ਕੋਲੋ ਭਾਜਪਾ ਵਿਧਾਇਕ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ ਪਰ ਪ੍ਰਸ਼ਾਸਨ ਕਿਸਾਨਾ ਨੂੰ ਅਣਦੇਖਿਆ ਕਰ ਰਿਹਾ ਹੈ ਡੱਲੇਵਾਲ ਨੇ ਆਖਿਆਂ ਕਿ ਇਹ ਸਭ ਕੁਝ ਸੰਯੁਕਤ ਕਿਸਾਨ ਮੋਰਚੇ ਦੁਆਰਾਂ ਕਹਿਣ ਤੇ ਹੀ ਹਰਿਆਣਾ ਸਮੇਤ ਦੇਸ਼ ਭਰ ਦੇ ਕਿਸਾਨਾ ਵੱਲੋ ਕੀਤਾ

ਜਾ ਰਿਹਾ ਹੈ ਅਜਿਹੇ ਵਿੱਚ ਹਰਿਆਣੇ ਦੇ ਕਿਸਾਨਾ ਨੂੰ ਇਕੱਲਿਆ ਨਾ ਸਮਝੇ ਜਾਵੇ ਕਿਉਂਕਿ ਦੇਸ਼ ਭਰ ਦੇ ਕਿਸਾਨ ਹਰਿਆਣੇ ਦੇ ਕਿਸਾਨਾ ਦੇ ਨਾਲ ਖੜੇ ਹਨ ਉਹਨਾ ਆਖਿਆਂ ਕਿ ਹਰਿਆਣਾ ਪ੍ਰਸ਼ਾਸਨ ਤੁਰੰਤ ਗਿ੍ਰਫਤਾਰ ਕੀਤੇ ਕਿਸਾਨਾ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਉਹਨਾਂ ਤੇ ਦਰਜ ਕੀਤੇ ਗਏ ਪਰਚੇ ਰੱਦ ਕੀਤੇ ਜਾਣ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News