ਸਰਦਾਰ ਜੀ ਬਣਾਉਂਦੇ ਨੇ ਅਜਿਹੇ ਬਰਤਨ ਤੁਹਾਡੇ ਸਰੀਰ ਦੇ ਦਰਦ ਹੋ ਜਾਣ ਗਾਇਬ

ਅਜੋਕੇ ਸਮੇ ਦੇ ਵਿੱਚ ਜਿੰਦਗੀ ਦਿਖਾਵੇ ਵਾਲੀ ਹੋ ਚੁੱਕੀ ਹੈ ਅਤੇ ਲੋਕ ਮਹਿੰਗੀਆਂ ਤੋ ਮਹਿੰਗੀਆਂ ਚੀਜਾ ਘਰਾ ਵਿੱਚ ਸਜਾਉਂਦੇ ਹਨ ਜਿੱਥੇ ਪਹਿਲੇ ਸਮਿਆਂ ਦੇ ਵਿੱਚ ਮਿੱਟੀ ਦੇ ਬਰਤਨ ਅਤੇ ਸਰਬ ਲੋਹ ਦੇ ਬਰਤਨ ਲੋਕਾ ਵੱਲੋ ਵਰਤੇ ਜਾਦੇ ਸੀ ਉੱਥੇ ਹੀ ਹੁਣ ਇਨ੍ਹਾਂ ਦੀ ਥਾਂ ਮਹਿੰਗੇ ਮੁੱਲ ਦੇ ਬਰਤਨਾਂ ਨੇ ਲੈ ਲਈ ਹੈ ਜਿਸ ਦੀ ਵਜ੍ਹਾ ਕਰਕੇ ਸਾਡੀ ਸਿਹਤ ਦਾ ਨੁਕਸਾਨ ਹੋਣਾ ਸ਼ੁਰੂ ਹੋਇਆਂ ਕਿਉਂਕਿ ਪੁਰਾਣੇ ਬਰਤਨਾ ਦੇ ਵਿੱਚੋਂ ਸਾਨੂੰ ਜੋ ਜਰੂਰੀ ਤੱਤ ਮਿਲਿਆਂ ਕਰਦੇ ਸਨ ਉਹ ਤੱਤ ਨਵੇ ਬਰਤਨਾਂ ਤੋ ਨਹੀ ਮਿਲਦੇ ਹਨ

ਉਕਤ ਤਸਵੀਰਾ ਖਰੜ ਨਜਦੀਕ ਪਿੰਡ ਘੜੂੰਆ ਦੀਆ ਹਨ ਜਿੱਥੇ ਕਿ ਅੱਜ ਵੀ ਸਰਬ ਲੋਹ ਦੇ ਬਰਤਨ ਤਿਆਰ ਕੀਤੇ ਜਾਦੇ ਹਨ ਉਕਤ ਪਿੰਡ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਪਿੰਡ ਹੈ ਗੱਲਬਾਤ ਕਰਦਿਆਂ ਹੋਇਆਂ ਬਰਤਨ ਤਿਆਰ ਕਰਨ ਵਾਲੇ ਕਾਰੀਗਰ ਭਰਥਰਾਜ ਸਿੰਘ ਨੇ ਦੱਸਿਆ ਕਿ ਇਹ ਉਹਨਾਂ ਦਾ ਪਿਤਾ ਪੁਰਖੀ ਕੰਮ ਹੈ ਜੋ ਕਿ ਉਹ ਪਿਛਲੇ 45 ਸਾਲਾ ਤੋ ਖੁਦ ਵੀ ਕਰਦੇ ਆ ਰਹੇ ਹਨ ਉਹਨਾਂ ਦੱਸਿਆ ਕਿ ਉਹ ਇੱਥੇ ਸਰਬ ਲੋਹ ਭਾਵ ਸ਼ੁੱਧ ਲੋਹੇ ਤੋ ਬਰਤਨ ਤਿਆਰ ਕਰਦੇ ਹਨ ਅਤੇ ਉਹਨਾਂ ਕੋਲ ਹਰ ਪ੍ਰਕਾਰ ਦੇ ਬਰਤਨ ਮੌਜੂਦ ਹਨ ਉਹਨਾਂ ਦੱਸਿਆ ਕਿ ਸਮੇ ਦੇ ਹਿਸਾਬ ਨਾਲ ਕੁਝ ਨਵੇ ਬਰਤਨ ਵੀ ਉਹ ਬਣਾਉਂਦੇ ਹਨ ਤੇ

ਇਸੇ ਤਰਾ ਕੁਝ ਬਰਤਨ ਅਜਿਹੇ ਹਨ ਜੋ ਕਿ ਅਲੋਪ ਹੋ ਚੁੱਕੇ ਹਨ ਜਿਵੇ ਕਿ ਖੂਹ ਚੋ ਪਾਣੀ ਕੱਢਣ ਵਾਲੇ ਡੋਲ, ਗਾਗਰਾਂ ਅਤੇ ਦੁੱਧ ਕਾੜ੍ਹਨ ਵਾਲ਼ੀਆਂ ਤੌੜੀਆ ਆਦਿ ਉਹਨਾਂ ਦੱਸਿਆ ਕਿ ਵੈਦਾਂ ਦੁਆਰਾ ਅੱਜ ਵੀ ਲੋਕਾ ਨੂੰ ਸਾਡੇ ਕੋਲ ਸਰਬ ਲੋਹ ਦੇ ਬਰਤਨ ਲੈਣ ਵਾਸਤੇ ਭੇਜਿਆ ਜਾਦਾ ਹੈ ਕਿਉਂਕਿ ਸਰਬ ਲੋਹ ਦੇ ਬਰਤਨ ਸਾਡੇ ਸਰੀਰ ਵਿਚਲੀਆਂ ਕਈ ਸਮੱਸਿਆ ਨੂੰ ਖਤਮ ਕਰਦੇ ਹਨ ਅਤੇ ਸਰੀਰ ਨੂੰ ਲੋੜੀਦੇ ਤੱਤ ਪ੍ਰਦਾਨ ਕਰਦੇ ਹਨ ਜਿਵੇ ਕਿ ਸਰਬ ਲੋਹ ਦੇ ਬਰਤਨਾਂ ਚ ਭੋਜਨ ਤਿਆਰ ਕਰਨ ਅਤੇ ਖਾਣ ਨਾਲ ਸਰੀਰ ਵਿੱਚ ਆਇਰਨ ਦੀ ਕਮੀ ਪੂਰੀ ਹੁੰਦੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in Misc