ਹੁਸ਼ਿਆਰਪੁਰ : ਵਿਦੇਸ਼ ਜਾਣ ਲਈ ਕੁੜੀ ਨੇ ਫਾਇ ਨਾਂ ਸਰਾਂ ਤੋਂ ਚੁੱਕੇ ਪੈਸੇ, ਫਿਰ ਉਹ ਹੋਇਆ ਜੋ ਸੋਚਿਆ ਨਾ ਸੀ

ਪੰਜਾਬ ਦੇ ਲੋਕਾਂ, ਖ਼ਾਸ ਕਰ ਨੌਜਵਾਨਾਂ ਦੇ ਦਿਲਾਂ ਵਿਚ ਵਿਦੇਸ਼ਾਂ ਵਿਚ ਜਾ ਕੇ ਕੰਮ ਕਰਨ ਤੇ ਵਸਣ ਦੀ ਲਲਕ ਹਮੇਸ਼ਾ ਉੱਸਲਵੱਟੇ ਲੈਂਦੀ ਰਹਿੰਦੀ ਹੈ ਤੇ ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਉਹ ਆਪਣਾ ਸਭ ਕੁੱਝ ਦਾਅ ਤੇ ਲਾ ਕੇ ਹਰ ਢੰਗ-ਤਰੀਕਾ ਅਪਣਾਉਣ ਲਈ ਤਿਆਰ ਰਹਿੰਦੇ ਹਨ, ਭਾਵੇਂ ਉਹ ਜਾਇਜ਼ ਹੋਵੇ ਜਾਂ ਨਾਜਾਇਜ਼, ਕਾਨੂੰਨੀ ਹੋਵੇ ਜਾਂ ਗ਼ੈਰ-ਕਾਨੂੰਨੀ, ਨੈਤਿਕ ਹੋਵੇ ਜਾਂ ਅਨੈਤਿਕ, ਸੁਰੱਖਿਅਤ ਹੋਵੇ ਜਾਂ ਜੋਖ਼ਮ ਭਰਿਆ ।

ਲਲਕ ਦਾ ਵਪਾਰੀਕਰਨ-ਪੰਜਾਬੀਆਂ ਵਿਚ ਇਹ ਇੱਛਾ ਇੰਨੀ ਪ੍ਰਬਲ ਹੈ ਕਿ ਅੱਜ ਇਸਦਾ ਵਪਾਰੀਕਰਨ ਹੋ ਚੁੱਕਾ ਹੈ । ਥਾਂ-ਥਾਂ ਆਮ ਲੋਕਾਂ ਤੇ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਭੇਜਣ ਵਿਚ ਸਹਾਇਤਾ ਕਰਨ ਦਾ ਦਾਅਵਾ ਕਰਨ ਵਾਲੇ ਏਜੰਟਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ ।

Posted in Misc