ਕਿਸਾਨਾਂ ਨੇ ਪਿੰਡ ਚ ਵੜ੍ਹਨ ਨਾ ਦਿੱਤੇ ਅਕਾਲੀ ਦਲ ਦੇ ਦੋ ਵੱਡੇ ਲੀਡਰ

ਇਸ ਵੇਲੇ ਦੀ ਵੱਡੀ ਖਬਰ ਪਟਿਆਲ਼ਾ ਤੋ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਕਾਲੀ ਦਲ ਦੇ ਵੱਡੇ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਉਹਨਾਂ ਦੇ ਪੁੱਤਰ ਹਰਿੰਦਰ ਸਿੰਘ ਚੰਦੂਮਾਜਰਾ ਦਾ ਵਿਰੋਧ ਹੋਇਆਂ ਹੈ ਦੋਹਾ ਲੀਡਰਾ ਨੇ ਪਟਿਆਲ਼ਾ ਦੇ ਪਿੰਡ ਆਕੜੀ ਪਹੁੰਚਣਾ ਸੀ ਪਰ ਇਸ ਤੋ ਪਹਿਲਾ ਹੀ ਪਿੰਡ ਵਾਸੀਆ ਅਤੇ ਕਿਸਾਨਾ ਨੇ ਅਕਾਲੀ ਦਲ ਦਾ ਵਿਰੋਧ ਕਰ ਦਿੱਤਾ ਕਿਸਾਨਾ ਨੇ ਕਾਲੀਆਂ ਝੰਡੀਆਂ ਲਗਾ ਕੇ ਅਕਾਲੀ ਦਲ ਦੇ ਖਿਲਾਫ ਨਾਹਰੇਬਾਜ਼ੀ ਕੀਤੀ ਜਿਸ ਤੋ ਬਾਅਦ ਪ੍ਰੇਮ ਸਿੰਘ ਚੰਦੂਮਾਜਰਾ ਅਤੇ

ਉਹਨਾਂ ਦੇ ਪੁੱਤਰ ਨੂੰ ਪਿੰਡ ਵਿਚਲੇ ਪ੍ਰੋਗਰਾਮ ਨੂੰ ਰੱਦ ਕਰਨਾ ਪਿਆਂ ਇਸ ਦੌਰਾਨ ਕਿਸਾਨ ਅਤੇ ਅਕਾਲੀ ਵਰਕਰ ਆਹਮੋ-ਸਾਹਮਣੇ ਹੁੰਦੇ ਵੀ ਦਿਖਾਈ ਦਿੱਤੇ ਵਿਰੋਧ ਕਰਨ ਆਏ ਕਿਸਾਨਾ ਨੇ ਆਖਿਆਂ ਕਿ ਉਹ ਤਿੰਨੋਂ ਕਾਨੂੰਨ ਰੱਦ ਨਾ ਹੋਣ ਤੱਕ ਪੰਜਾਬ ਵਿੱਚ ਕਿਸੇ ਵੀ ਸਿਆਸੀ ਲੀਡਰ ਦਾ ਪ੍ਰੋਗਰਾਮ ਨਹੀ ਹੋਣ ਦੇਣਗੇ ਉਹਨਾਂ ਪਿੰਡ ਆਕੜੀ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਚੇਤਾਵਨੀ ਦਿੰਦਿਆਂ ਹੋਇਆਂ ਆਖਿਆਂ ਕਿ ਜੇਕਰ ਉਹਨਾਂ ਗੁਰਦੁਆਰਾ ਸਾਹਿਬ ਚ ਕਿਸੇ ਵੀ ਲੀਡਰ ਦਾ ਪ੍ਰੋਗਰਾਮ ਕਰਵਾਇਆਂ ਤਾ

ਇਸ ਦੇ ਜ਼ੁੰਮੇਵਾਰ ਉਹ ਖੁਦ ਹੋਣਗੇ ਦੱਸ ਦਈਏ ਕਿ ਬੀਤੇ ਦਿਨੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਾਗਰਸੀ ਲੀਡਰ ਗੁਰਸਿਮਰਨ ਸਿੰਘ ਮੰਡ ਦਾ ਵਿਰੋਧ ਹੋਇਆਂ ਸੀ ਜਿਸ ਤੋ ਬਾਅਦ ਹੁਣ ਲੋਕਾ ਵੱਲੋ ਅਕਾਲੀ ਲੀਡਰਾ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਇਸ ਤੋ ਪਹਿਲਾ ਕਿਸਾਨ ਅੰਦੋਲਨ ਕਾਰਨ ਹੀ ਭਾਜਪਾ ਲੀਡਰਾ ਦਾ ਪਿੰਡਾਂ ਅਤੇ ਸ਼ਹਿਰਾ ਵਿੱਚ ਵੜਨਾ ਔਖਾ ਹੋ ਰਿਹਾ ਹੈ ਲਿਹਾਜ਼ਾਂ ਆਉਣ ਵਾਲਾ ਸਮਾ ਸਿਆਸੀ ਪਾਰਟੀਆਂ ਲਈ ਔਖਾ ਨਜਰ ਆ ਰਿਹਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News