ਮਾਨਸਾ ਦੇ ਇਸ ਦੇਸੀ ਜਿਹੇ ਬੰਦੇ ਨੇ ਖਰੀਦੇ 6 ਹੈਲੀਕਾਪਟਰ

ਉਕਤ ਤਸਵੀਰਾ ਦੇ ਵਿੱਚ 6 ਹੈਲੀਕਾਪਟਰ ਖੜੇ ਦਿਖਾਈ ਦੇ ਰਹੇ ਹਨ ਅਤੇ ਉਹਨਾਂ ਦੇ ਆਸ ਪਾਸ ਬਹੁਤ ਸਾਰੇ ਲੋਕ ਖੜੇ ਦਿਖਾਈ ਦਿੰਦੇ ਹਨ ਜੋ ਕਿ ਇਹਨਾਂ ਨੂੰ ਦੇਖਣ ਵਾਸਤੇ ਬਹੁਤ ਦੂਰ ਦੂਰ ਤੋ ਇੱਥੇ ਮਾਨਸਾ ਵਿਖੇ ਪੁੱਜੇ ਹਨ ਦਰਅਸਲ ਮਾਨਸਾ ਦੇ ਮਸ਼ਹੂਰ ਕਬਾੜੀਏ ਮਿੱਠੂ ਦੁਆਰਾਂ ਭਾਰਤੀ ਹਵਾਈ ਫੌਜ ਦੇ ਛੇ ਕਬਾੜ ਹੋ ਚੁੱਕੇ ਹੈਲੀਕਾਪਟਰ ਖਰੀਦੇ ਗਏ ਹਨ ਕਬਾੜ ਚ ਖਰੀਦੇ ਗਏ ਇਹ ਜਹਾਜ਼ ਹੁਣ ਮਾਨਸਾ ਆ ਚੁੱਕੇ ਹਨ ਅਤੇ ਇਹ ਹੈਲੀਕਾਪਟਰ ਸ਼ਹਿਰ ਵਾਸੀਆਂ ਤੋਂ ਇਲਾਵਾ ਕਬਾੜਖਾਨੇ ਕੋਲੋਂ ਲੰਘਦੇ

ਰਾਹਗੀਰਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ ਜਾਣਕਾਰੀ ਦਿੰਦਿਆਂ ਹੋਇਆਂ ਮਿੱਠੂ ਕਬਾੜੀਏ ਦੇ ਲੜਕੇ ਡਿੰਪਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹੁਣ ਭਾਰਤੀ ਹਵਾਈ ਫੌਜ ਤੋਂ ਕਬਾੜ ਹੋਏ 6 ਹੈਲੀਕਾਪਟਰਾਂ ਦੀ ਆਨਲਾਈਨ ਖਰੀਦ ਕੀਤੀ ਗਈ ਹੈ ਅਤੇ ਜਿਉਂ ਹੀ ਇਹ ਹੈਲੀਕਾਪਟਰ ਮਾਨਸਾ ਲਿਆਂਦੇ ਗਏ ਤਾਂ ਇਨ੍ਹਾਂ ਨੂੰ ਵੇਖਣ ਲਈ ਵੱਡੀ ਗਿਣਤੀ ਲੋਕ ਪਹੁੰਚਣੇ ਸ਼ੁਰੂ ਹੋ ਗਏ ਉਨ੍ਹਾਂ ਹੈਲੀਕਾਪਟਰਾਂ ਬਾਰੇ ਦੱਸਿਆ ਕਿ ਆਨਲਾਈਨ ਸਰਕਾਰੀ ਅਤੇ ਪ੍ਰਾਈਵੇਟ ਕਬਾੜ ਹੋ ਚੁੱਕੀਆਂ ਗੱਡੀਆਂ ਆਦਿ ਦੀ

ਖਰੀਦਦਾਰੀ ਦਾ ਕੰਮ ਕਰਦੇ ਹਨ ਜਿਸ ਦੇ ਤਹਿਤ ਉਨ੍ਹਾਂ ਵੱਲੋਂ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਚ ਪੈਂਦੇ ਸਰਸਾਵਾ ਏਅਰ ਫੋਰਸ ਦੇ ਸਟੇਸ਼ਨ ਚੋਂ ਛੇ ਹੈਲੀਕਾਪਟਰ ਖਰੀਦੇ ਗਏ ਹਨ ਉਨ੍ਹਾਂ ਦੱਸਿਆ ਕਿ ਭਾਰਤੀ ਹਵਾਈ ਫੌਜ ਤੋਂ ਇਨ੍ਹਾਂ ਹੈਲੀਕਾਪਟਰਾਂ ਦੀ ਖਰੀਦ 4 ਮਹੀਨੇ ਪਹਿਲਾਂ ਕਰ ਲਈ ਗਈ ਸੀ ਪਰ ਕਰੋਨਾ ਮਹਾਮਾਰੀ ਕਾਰਨ ਲੱਗੇ ਲਾਕਡਾਊਨ ਕਾਰਨ ਲਿਆਉਣ ਚ ਦੇਰੀ ਹੋ ਗਈ ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਉੱਥੋਂ

ਹੈਲੀਕਾਪਟਰ ਲੱਦ ਕੇ ਚੱਲੇ ਸੀ ਜੋ 4 ਦਿਨਾਂ ਚ ਮਾਨਸਾ ਪੁੱਜੇ ਹਨ ਉਨ੍ਹਾ ਦੱਸਿਆ ਕਿ ਰਸਤੇ ਦੇ ਵਿੱਚ ਵੀ ਲੋਕ ਇਨ੍ਹਾਂ ਹੈਲੀਕਾਪਟਰਾਂ ਦੀ ਤਸਵੀਰਾ ਖਿੱਚ ਰਹੇ ਸਨ ਅਤੇ ਹੁਣ ਲੋਕ ਆਪਣੇ ਬੱਚਿਆ ਨੂੰ ਨਾਲ ਲਿਆ ਕੇ ਉਹਨਾਂ ਨੂੰ ਹੈਲੀਕਾਪਟਰ ਦਿਖਾ ਰਹੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News