ਜੈਪਾਲ ਭੁੱਲਰ ਦੀ ਰਿਪੋਰਟ ਆ ਗਈ ਸਾਹਮਣੇ

ਜੈਪਾਲ ਭੁੱਲਰ ਦੀ ਲਾ ਸ਼ ਦਾ ਅੱਜ ਪੀਜੀਆਈ ਚੰਡੀਗੜ੍ਹ ਵਿੱਚ ਮੁੜ ਪੋਸਟਮਾਰਟਮ ਕੀਤਾ ਗਿਆ। ਗ ਗ ਸ ਟ ਰ ਦਾ ਦੂਜੀ ਵਾਰ ਪੋਸਟ ਮਾਰਟਮ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਮੁਤਾਬਕ ਕੀਤਾ ਗਿਆ ਹੈ। ਕਿਸੇ ਅ ਣ ਸੁ ਖਾ ਵੀਂ ਘਟਨਾ ਦੇ ਮੱਦੇਨਜ਼ਰ ਪੀਜੀਆਈ ਵਿੱਚ ਅੱਜ ਵੱਡੀ ਗਿਣਤੀ ਸੁਰੱਖਿਆ ਬਲ ਤਾਇਨਾਤ ਰਹੇ।

ਡਾ. ਯੋਗੇਂਦਰ ਬਾਂਸਲ ਦੀ ਅਗਵਾਈ ਵਿੱਚ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਪੰਜ ਡਾਕਟਰਾਂ ਦੇ ਪੈਨਲ ਨੇ ਤਕਰੀਬਨ ਪੰਜ ਘੰਟੇ ਵਿੱਚ ਪੋਸਟਮਾਰਟਮ ਕੀਤਾ। ਇਨ੍ਹਾਂ ਵਿੱਚ ਦੋ ਫੋਰੈਂਸਿਕ ਮਾਹਿਰ ਵੀ ਸ਼ਾਮਲ ਸਨ। ਸਵੇਰੇ 11 ਵਜੇ ਸ਼ੁਰੂ ਹੋਇਆ ਪੋਸਟਮਾਰਟਮ ਲਗਪਗ 4 ਵਜੇ ਜਾ ਕੇ ਸ ਮਾ ਪ ਤ ਹੋਇਆ।

ਇਸ ਤੋਂ ਪਹਿਲਾਂ ਪੋਸਟਮਾਰਟਮ ਕਰਵਾਉਣ ਲਈ ਲਾ ਸ਼ ਇੱਕ ਪ੍ਰਾਈਵੇਟ ਟਰੱਕ ਵਿੱਚ ਲਿਆਂਦੀ ਗਈ। ਟਰੱਕ ਵਿੱਚ ਰੱਖੇ ਫਰੀਜ਼ਰ ਵਿੱਚ ਲਾ ਸ਼ ਰੱਖੀ ਹੋਈ ਸੀ। ਪੀਜੀਆਈ ਵਿੱਚ ਮੁਰਦਾਘਰ ਦੇ ਬਾਹਰ ਮੀਡੀਆ ਵੱਲੋਂ ਗੱਲਬਾਤ ਦੀ ਕੋਸ਼ਿਸ਼ ਕਰਨ ’ਤੇ ਜੈਪਾਲ ਭੁੱਲਰ ਦੇ ਪਿਤਾ ਤੇ ਸਾਬਕਾ ਇੰਸਪੈਕਟਰ ਭੁਪਿੰਦਰ ਸਿੰਘ ਭੁੱਲਰ ਨੇ ਕੋਈ ਗੱਲ ਕਰਨ ਤੋਂ ਨਾਂਹ ਕਰ ਦਿੱਤੀ।

ਉਨ੍ਹਾਂ ਨੇ ਦੂਸਰੀ ਵਾਰ ਪੋਸਟਮਾਰਟਮ ਕਰਵਾਉਣ ਲਈ ਪਹਿਲਾਂ ਹਾਈਕੋਰਟ ਵਿੱਚ ਅਤੇ ਫਿਰ ਸੁਪਰੀਮ ਕੋਰਟ ਵਿੱਚ ਗੁਹਾਰ ਲਗਾਈ ਸੀ। ਇਸ ਉਪਰੰਤ ਹਾਈਕੋਰਟ ਦੇ ਹੁਕਮਾਂ ਉਤੇ ਅੱਜ ਪੀਜੀਆਈ ਵਿੱਚ ਪੋਸਟਮਾਰਟਮ ਕੀਤਾ ਗਿਆ।

Posted in News