ਮੋਦੀ ਜੰਮੂ-ਕਸ਼ਮੀਰ ਵਾਂਗ ਪੰਜਾਬ ਨਾਲ ਵੀ ਪੰ ਗਾ ਲੈਣ ਦੀ ਤਿਆਰੀ ‘ਚ ?

ਮੋਦੀ ਜੰਮੂ-ਕਸ਼ਮੀਰ ਵਾਂਗ ਪੰਜਾਬ ਨਾਲ ਵੀ ਪੰ ਗਾ ਲੈਣ ਦੀ ਤਿਆਰੀ ‘ਚ ?ਪੰਜਾਬ ਨਾਲ ਜੋੜੇ ਜਾਣਗੇ ਕਿਹੜੇ-ਕਿਹੜੇ ਇਲਾਕੇ ?
ਪੰਜਾਬੀ ਬੋਲਦੇ ਪੰਜਾਬੀ ਇਲਾਕੇ ਪੰਜਾਬ ਨੂੰ ਦੇ ਕੇ ਨਵੀਂ ਰਾਜਨੀਤੀ ਕਰੇਗੀ BJP?

ਇੱਕ ਪਾਸੇ ਚੀਨ ਦਾ ਦਬਾਅ , ਦੂਜਾ ਤਾ ਲਿ ਬਾ ਨਾਂ ਦਾ ਅਫਗਾਨਿਸਤਾਨ ਵਿੱਚ ਤਾਕਤ ਵਿੱਚ ਆਉਣਾ ਅਤੇ ਤੀਜਾ ਬਾਈਡੇਨ ਸਰਕਾਰ ਦਾ ਮਨੁੱਖੀ ਅਧਿਕਾਰਾਂ ਬਾਰੇ soft ਪਰ firm ਸਟੈਂਡ ਨੂੰ ਵੇਖਦੇ ਹੋਏ ਸਰਕਾਰ ਨੂੰ ਕਸ਼ਮੀਰ ਮਸਲਾ ਜਲਦ ਹੱਲ ਕਰਨਾ ਪਵੇਗਾ ।ਪਰ ਕੇਂਦਰ ਸਰਕਾਰ ਜੰਮੂ ਕਸ਼ਮੀਰ ਨੂੰ ਰਾਜ ਦਾ ਦਰਜਾ ਦੇਣ ਅਤੇ ਚੋਣਾਂ ਕਰਵਾਉਣ ਤੋਂ ਪਹਿਲਾਂ delimitation ਦਾ ਕਾਰਜ ਪੂਰਾ ਕਰਨਾ ਚਾਹੁੰਦੀ ਹੈ ।ਲੱਦਾਖ ਅੱਡ ਕਰਨ ਤੋਂ ਬਾਅਦ ਜੰਮੂ ਕਸ਼ਮੀਰ ਵਿਚ 83 ਵਿਧਾਨ ਸਭਾ ਹਲਕੇ ਰਹਿ ਜਾਂਦੇ ਹਨ । ਸੈਂਤੀ ਜੰਮੂ ਖਿੱਤੇ ਵਿੱਚ ਅਤੇ 46 ਕਸ਼ਮੀਰ ਖਿੱਤੇ ਵਿੱਚ ।ਕਸ਼ਮੀਰ ਵਿਚ ਭਾਜਪਾ ਕੋਈ ਸੀਟ ਨਹੀਂ ਜਿੱਤ ਪਾਉਂਦੀ ਪਰ ਜੰਮੂ ਹਲਕਾ ਜ਼ਿਆਦਤਰ ਓਹਦੇ ਹੱਕ ਵਿੱਚ ਭੁਗਤਦਾ ਹੈ । ਹੁਣ ਓਹ de limitation ਕਰ ਜੰਮੂ ਖਿੱਤੇ ਵਿੱਚ 14 ਸੀਟਾਂ ਤੱਕ ਦਾ ਇਜ਼ਾਵਾ ਕਰਨ ਦੀ ਫਿਰਾਕ ਚ ਹੈ । ਸਤ ਸੀਟਾਂ ਤੱਕ ਤਾਂ ਆਮ ਸਹਿਮਤੀ ਬਣ ਰਹੀ ਹੈ ਪਰ ਇਸਤੋਂ ਵੱਧ ਤੇ ਕਸ਼ਮੀਰੀ ਨੇਤਾ ਮੰਨਣ ਨੂੰ ਤਿਆਰ ਨਹੀਂ ।ਕਿਉੰਕਿ 14 ਹਲਕਿਆਂ ਦੇ ਵਾਧੇ ਦਾ ਮਤਲੱਬ ਹੈ ਕਿ ਤਵਾਜ਼ਨ ਜੰਮੂ ਖਿੱਤੇ ਦੇ ਹੱਕ ਵਿੱਚ ਚਲੇ ਜਾਣਾ ਜਿੱਸ ਨਾਲ bjp ਨੂੰ ਬਹੁਤ ਲਾਭ ਹੈ । ਕੀ ਪੰਜਾਬ ਵਿੱਚ ਵੀ bjp ਇਹੋ ਜਿਹਾ ਕੁਝ ਕਰਨ ਦੀ ਫਿਰਾਕ ਵਿੱਚ ਹੈ । ਅਗਰ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇ ਦਿੱਤੇ ਜਾਂਦੇ ਹਨ ਤਾਂ ਪੰਜਾਬ ਵਿਧਾਨ ਸਭਾ ਦਾ ਤਵਾਜ਼ਨ ਵੀ ਬਦਲ ਸਕਦਾ ਹੈ ਕਿਉੰਕਿ ਹਿੰਦੂ ਸਿੱਖ ਅਬਾਦੀ ਦਾ ਅਨੁਪਾਤ ਬਦਲ ਜਾਵੇਗਾ ।

ਜਿਵੇਂ ਭਾਰਤ ਪੰਜਾਬ ਨਾਲ ਵਾਰ ਵਾਰ ਵਾਅਦੇ ਕਰਕੇ ਮੁੱਕਰਦਾ ਰਿਹਾ ਉਵੇਂ ਹੀ ਕਸ਼ਮੀਰ ਨਾਲ ਵੀ ਕਰ ਰਿਹਾ..ਪਰ ਕੋਈ ਪੰਜਾਬ ਜਾਂ ਭਾਰਤ ਦਾ ਵਿਦਵਾਨ ਇਹ ਗੱਲ ਨਹੀਂ ਕਹੇਗਾ। ਕਿਉਂਕਿ ਭਾਰਤ ਨੇ ਪੰਜਾਬ ਦੇ ਪੜ੍ਹੇ ਲਿਖੇ ਵਰਗ ਨੂੰ ਵੀ ਇਹ ਜਚਾ ਦਿੱਤਾ ਹੈ ਕਿ ਮਾਸਟਰ ਤਾਰਾ ਸਿੰਘ ਕਮਜ਼ੋਰ ਲੀਡਰ ਸੀ। ਇਸ ਕਰਕੇ ਨਹਿਰੂ ਦੀਆਂ ਗੱਲਾਂ ਵਿੱਚ ਆ ਗਿਆ। ਅਕਾਲੀ ਮਾੜੇ ਅਤੇ ਲਾ-ਲ-ਚੀ ਸਨ। ਇਸ ਕਰਕੇ ਪੰਜਾਬ ਇੱਕ ਸੂਬੇ ਤੋਂ ਸੂਬੀ ਬਣ ਗਿਆ। ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ‘ਤੇ ਸਾਰੇ ਭਾਰਤ ਦਾ ਹੱਕ ਹੈ। ਝੋਨਾ ਤੇ ਕਣਕ ਬਿਜਵਾਕੇ ਭਾਰਤ ਨੇ ਪੰਜਾਬ ਨੂੰ ਖੁਸ਼ਹਾਲ ਕੀਤਾ ਹੈ। 1978 ਦੀ ਵਿਸਾਖੀ ਵਾਲੇ ਦਿਨ ਗਲਤੀ ਸਿੱਖਾਂ ਦੀ ਸੀ। 1984 ‘ਚ ਵੀ ਗਲਤੀ ਸਿੱਖਾਂ ਦੀ ਸੀ।

ਇਸ ਤਰ੍ਹਾਂ ਦੀਆਂ ਕਈ ਝੂਠੀਆਂ ਧਾਰਨਾਵਾਂ ਪੜ੍ਹੇ ਲਿਖੇ ਪੰਜਾਬੀਆਂ ਨੂੰ ਜਚਾ ਦਿੱਤੀਆਂ ਗਈਆਂ ਨੇ ਅਤੇ ਪੰਜਾਬੀ ਮੰਨੀ ਵੀ ਬੈਠੇ ਨੇ। ਪਰ ਕਸ਼ਮੀਰੀਆਂ ਨੇ ਤਾਂ ਰਾਜ ਭਾਰਤ ਤੋਂ ਲਿਖਾ ਕੇ ਲਿਆ ਸੀ!ਓਹਨਾ ਦਾ ਤਾਂ ਝੰਡਾ ਵੀ ਆਪਣਾ ਤੇ ਸੰਵਿਧਾਨ ਵੀ ਆਪਣਾ ਸੀ। ਫੇਰ ਕਸ਼ਮੀਰ ‘ਚ ਘਟਨਾਵਾਂ ਹੁਬਹੂ ਉਵੇਂ ਕਿਉਂ ਹੋ ਰਹੀਆਂ ਨੇ ਜਿਵੇਂ ਪੰਜਾਬ ‘ਚ ਹੋਈਆਂ ਸਨ ? ਇਤਿਹਾਸ ਆਪਣੇ ਆਪ ਨੂੰ ਕਿਉਂ ਦੁਹਰਾ ਰਿਹਾ ਹੈ ?ਅੱਜ ਮਾਸਟਰ ਤਾਰਾ ਸਿੰਘ ਦਾ ਜਨਮ ਦਿਨ ਹੈ। ਮਾਸਟਰ ਤਾਰਾ ਸਿੰਘ ਨੇ ਨਹਿਰੂ ਦੀ ਜ਼ੁ ਬਾ ਨ ‘ਤੇ ਭਰੋਸਾ ਕੀਤਾ। ਇਹ ਉਹਦੀ ਗਲਤੀ ਤਾਂ ਹੋ ਸਕਦੀ ਹੈ। ਪਰ ਬੇ-ਈ-ਮਾ-ਨੀ ਨਹੀਂ।

ਬੇਈਮਾਨੀ ਨਹਿਰੂ ਅਤੇ ਭਾਰਤ ਦੀ ਹੈ।‌ ਫੇਰ ਭਾਵੇਂ ਪੰਜਾਬ ਹੋਵੇ ਜਾਂ ਕਸ਼ਮੀਰ। ਹਾਲੇ ਕਸ਼ਮੀਰ ‘ਚ ਨੌਜਵਾਨਾਂ ਨੇ ਨ-ਸ਼ੇ-ੜੀ ਤੇ ਫੇਰ ਗੈਂ-ਗ-ਸ-ਟ-ਰ ਬਣਨਾ ਹੈ। ਫਿਰ ‘ਉਡਤਾ ਕਸ਼ਮੀਰ’ ਫਿਲਮ ਆਊ। ਫਿਰ ਕਸ਼ਮੀਰੀ ਨ-ਸ਼ਿ – ਆਂ ਦੀ ਤਸਕਰੀ ਵਾਸਤੇ ਕਿਸੇ ਕਸ਼ਮੀਰੀ ਪਾਰਟੀ ਨੂੰ ਹੀ ਜ਼ਿੰਮੇਵਾਰ ਵੀ ਮੰਨਣਗੇ। ਉਦੋਂ ਭਾਰਤ ਦੀ ਕੋਈ ਪਾਰਟੀ ਕਸ਼ਮੀਰ ‘ਚ ਨ-ਸ਼ਿ-ਆਂ ਦੇ ਖਾਤਮੇ ਲਈ ਮੁਹਿੰਮ ਚਲਾਵੇਗੀ। ਫਿਰ ਉਹ ਦੌਰ ਸ਼ੁਰੂ ਹੋਵੇਗਾ ਜਿਸ ਦੌਰ ‘ਚ ਪੰਜਾਬ ਅੱਜ ਹੈ। ਫਿਰ ਕਸ਼ਮੀਰ ਵਾਸਤੇ ਲ-ੜ੍ਹ-ਨ ਵਾਲੇ ਉਹਦੇ ਪੁੱਤਾਂ ਨੂੰ ਹੀ ਕਸ਼ਮੀਰ ਦੀ ਹੋਣੀ ਦਾ ਕਾਰਨ ਮੰਨਿਆ ਜਾਵੇਗਾ। ਅਤੇ ਫਿਰ ਇੱਕ ਵਾਰ, ਭਾਰਤ ਪਾਸੇ ਖੜਾ ਮੁਸਕਰਾ ਰਿਹਾ ਹੋਵੇਗਾ।

#ਮਹਿਕਮਾ_ਪੰਜਾਬੀ

Posted in News